ਗੁਰਦਾਸਪੁਰ,17 ਮਾਰਚ (ਮੰਨਣ ਸੈਣੀ)। ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਸਕੀਮ ਨੰਬਰ ਸੱਤ ਦੇ ਉਹ ਕਿਸਾਨ ਜਿਨ੍ਹਾਂ ਨੂੰ 2010 ਤੋਂ ਲੈ ਕੇ ਹੁਣ ਤਕ ਪੂਰਾ ਪੂਰਾ ਮੁਆਵਜ਼ਾ ਨਹੀਂ ਮਿਲਿਆ ਅਤੇ ਥੋੜ੍ਹੇ ਥੋੜ੍ਹੇ ਪੈਸੇ ਕਿਸ਼ਤਾਂ ਵਿਚ ਹੀ ਮਿਲਦੇ ਹਨ ਉਨ੍ਹਾਂ ਕਿਸਾਨਾਂ ਵੱਲੋਂ ਹੁਣ ਬੱਝਵੇਂ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ । ਅੱਜ ਇਸ ਧਰਨੇ ਨੂੰ ਸਤਾਹਠ ਦਿਨ ਪੂਰੇ ਹੋ ਗਏ ਹਨ ।ਇਸੇ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੱਲੋਂ ਕੁੱਲ ਸੋਲ਼ਾਂ ਮਾਰਚ ਨੂੰ ਲਗਪਗ ਇੱਕ ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ ਅਤੇ ਇਹ ਵੀ ਵਾਅਦਾ ਕੀਤਾ ਕਿ ਜੇ ਉਹ ਅਹੁਦੇ ਤੇ ਰਹੇ ਤਾਂ ਥੋੜ੍ਹੇ ਦਿਨਾਂ ਤਕ ਨਿਲਾਮੀ ਕਰ ਕੇ ਹੋਰ ਪੈਸੇ ਵੀ ਦੇ ਦਿੱਤੇ ਜਾਣਗੇ ।ਪ੍ਰੰਤੂ ਜਥੇਬੰਦੀ ਹੈ ਵਿਚਾਰ ਵਟਾਂਦਰਾ ਉਪਰੰਤ ਫ਼ੈਸਲਾ ਕੀਤਾ ਹੈ ਕਿ ਇਹ ਧਰਨਾ ਤਦ ਤਕ ਜਾਰੀ ਰਹੇਗਾ ਜਦ ਤੱਕ ਉਨ੍ਹਾਂ ਦੀਆਂ ਪੂਰੀਆਂ ਅਦਾਇਗੀਆਂ ਨਹੀਂ ਹੋ ਜਾਂਦੀਆਂ ।ਕਿਸ਼ਤਾਂ ਵਿੱਚ ਪੈਸੇ ਦੇਣ ਨਾਲ ਉਹ ਉਜਾੜੇ ਦਾ ਸ਼ਿਕਾਰ ਹੋਏ ਕਿਸਾਨ ਜ਼ਮੀਨ ਖੁਸਣ ਬਾਅਦ ਪੁਨਰ ਸਥਾਪਤੀ ਲਈ ਕੋਈ ਅਗਲਾ ਕਾਰੋਬਾਰ ਕਰਨ ਤੋਂ ਅਸਮਰੱਥ ਹਨ ਨਗਰ ਸੁਧਾਰ ਟਰੱਸਟ ਨੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਹੈ ਪ੍ਰੰਤੂ ਉਹ ਕੱਲੇ ਕੱਲੇ ਕੁਝ ਕਰ ਨਹੀਂ ਸਕਦੇ ਸਨ ਅਤੇ ਹੁਣ ਬੱਝਵੇਂ ਤੌਰ ਤੇ ਤਹੱਹੀਆ ਕਰ ਕੇ ਤੁਰੇ ਹਨ । ਆਗੂਆਂ ਨੇ ਕਿਹਾ ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਹੁਣ ਉਹ ਪਿੱਛੇ ਨਹੀਂ ਹਟਣਗੇ ਅਤੇ ਜਦ ਤਕ ਪੂਰੀ ਪੂਰੀ ਅਦਾਇਗੀ ਨਹੀਂ ਹੁੰਦੀ ਉਨ੍ਹਾਂ ਚਿਰ ਤਕ ਧਰਨਾ ਜਾਰੀ ਰਹੇਗਾ ਚਾਹੇ ਕੋਈ ਵੀ ਚੇਅਰਮੈਨ ਆ ਜਾਵੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਨਵਾਂ ਮੰਤਰੀ ਬਣਨ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾਵੇਗੀ ।ਪ੍ਰੰਤੂ ਧਰਨਾ ਜਾਰੀ ਹੀ ਰੱਖਿਆ ਜਾਵੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ,ਬਲਬੀਰ ਸਿੰਘ ਰੰਧਾਵਾ ,ਮਨਜੀਤ ਸਿੰਘ ਬਥਵਾਲਾ ,ਸਰਵਨ ਸਿੰਘ ਭੋਲਾ ,ਮਲਕੀਤ ਸਿੰਘ ਦੁਤਾਰਪੁਰ ,ਸੁਖਬੀਰ ਸਿੰਘ ਧੁਤ ,ਸਾਮੂਅੈਲ ਧੂਤ ,ਬਲਬੀਰ ਸਿੰਘ ਉਚਾ ਧਕਾਲਾ ,ਜਗਤਾਰ ਸਿੰਘ ਉੱਚਾ ਧਕਾਲਾ ,ਬਲਪ੍ਰੀਤ ਸਿੰਘ ,ਤਜਿੰਦਰਬੀਰ ਸਿੰਘ ,ਪਲਵਿੰਦਰ ਸਿੰਘ ਘੁਰਾਲਾ ,ਗੁਰਮੇਜ ਸਿੰਘ ਦੁਤਾਰਪੁਰ ,ਅਮਰਜੀਤ ਕੌਰ ,ਬਲਵਿੰਦਰ ਕੌਰ ,ਹਰਗੁਨ ਕੌਰ ,ਅਮਨਦੀਪ ਉੱਚਾ ਧਕਾਲਾ ,ਸੁਰਜੀਤ ਕੁਮਾਰ ,ਸੋਨਾ ਸਾਹ ,ਲਾਡੀ ਸਾਹ ਘੁਰਾਲਾ ,ਸੁਖਦੇਵ ਸਿੰਘ ਲਾਲਪੁਰ ,ਦਲਬੀਰ ਸਿੰਘ ਢੀਂਡਸਾ,ਕਰਨੈਲ ਸਿੰਘ ,ਰਘਬੀਰ ਸਿੰਘ ਉੱਚਾ ਧਕਾਲਾ ,ਸ਼ਿਵਰਾਜ ਸਿੰਘ ,ਹਰਪਾਲ ਸਿੰਘ,ਸੰਦੀਪ ਸਿੰਘ,ਮਹਿਕਦੀਪ ਸਿੰਘ ਬਥਵਾਲ,ਪ੍ਰੇਮ ਮਸੀਹ ਸੋਨਾ,ਮਨਾ ਮਸੀਹ ,ਫੂਲਚੰਦ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ ।