ਹੋਰ ਮੁੱਖ ਖ਼ਬਰ

ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੂਡੋ ਖਿਡਾਰੀਆਂ ਨੂੰ ਮਿਲਿਆ ਜੂਡੋ ਹਾਲ

ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜੂਡੋ ਖਿਡਾਰੀਆਂ ਨੂੰ ਮਿਲਿਆ ਜੂਡੋ ਹਾਲ
  • PublishedMarch 17, 2022

ਸਾਲ 2022-23 ਲਈ ਨਵੇਂ ਖਿਡਾਰੀਆਂ ਦੇ ਦਾਖ਼ਲਾ ਹੋਇਆ ਸ਼ੁਰੂ।

ਗੁਰਦਾਸਪੁਰ 17 ਮਾਰਚ (ਮੰਨਣ ਸੈਣੀ) ।ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਪਿਛਲੇ ਦੋ ਮਹੀਨਿਆਂ ਤੋਂ ਜਿਲਾ ਪ੍ਰਸ਼ਾਸ਼ਨ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੀ ਚੋਣ ਸਮੱਗਰੀ ਰੱਖਣ ਲਈ ਆਪਣੇ ਅਧਿਕਾਰ ਖੇਤਰ ਵਿਚ ਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਦਾ ਜੂਡੋ ਹਾਲ ਚੋਣ ਪ੍ਰਕਿਰਿਆ ਪੂਰੀ ਹੋਣ ਤੇ ਖ਼ਾਲੀ ਕਰ ਦਿੱਤਾ ਹੈ। ਹੁਣ ਜੂਡੋ ਖਿਡਾਰੀ ਇਥੇ ਬਾਕਾਇਦਾ ਆਪਣੀ ਪਰੈਕਟਿਸ ਕਰ ਸਕਣਗੇ।

ਸਾਲ 2022-23 ਲਈ ਨਵੇਂ ਸਿਖਾਂਦਰੂਆਂ ਲਈ ਦਾਖਲੇ ਦਾ ਐਲਾਨ ਕਰਦਿਆਂ ਸੈਂਟਰ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਉਹ ਹੁਣ ਨਿਰਧਾਰਤ ਦਾਖਲਾ ਫਾਰਮ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਅਪ੍ਰੈਲ ਤੋਂ ਬਾਅਦ ਜੂਡੋ ਸੈਂਟਰ ਪਰੈਕਟਿਸ ਸ਼ੁਰੂ ਕਰ ਸਕਦੇ ਹਨ। ਕਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਪਿਛਲੇ ਦੋ ਸਾਲਾਂ ਤੋਂ ਘਰਾਂ ਵਿੱਚ ਡੱਕੇ ਬੱਚਿਆਂ ਨੂੰ ਹੁਣ ਖੇਡਣ ਦਾ ਮੌਕਾ ਮਿਲੇਗਾ। ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਇਸ ਸਾਲ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਦਿਨਰਾਤ ਮਿਹਨਤ ਕਰਵਾਈ ਜਾਵੇਗੀ। ਕਰੋਨਾ ਮਹਾਂਮਾਰੀ ਕਰਕੇ ਪਿਛਲੇ ਦੋ ਸਾਲਾਂ ਤੋਂ ਖਿਡਾਰੀਆਂ ਨੂੰ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਨਹੀਂ ਮਿਲਿਆ ਜਿਸ ਕਰਕੇ ਖਿਡਾਰੀਆਂ ਦਾ ਅਮੁੱਲਾ ਸਮਾਂ ਨਸ਼ਟ ਹੋ ਗਿਆ ਹੈ। ਗੁਰਦਾਸਪੁਰ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ ਜੂਡੋ ਕੋਚ ਨੇ ਕਿਹਾ ਕਿ ਸੁਸਾਇਟੀ ਵੱਲੋਂ ਖਿਡਾਰੀਆਂ ਦੀ ਬਿਹਤਰੀ ਲਈ ਆਧੁਨਿਕ ਜਿੰਮ, ਉਚ ਪਾਏ ਦੀ ਟ੍ਰੇਨਿੰਗ ਤੋਂ ਇਲਾਵਾ ਖੇਡ ਮਾਹਰਾਂ ਦੇ ਰੂਬਰੂ ਕਰਵਾਇਆ ਜਾਵੇਗਾ। ਖਿਡਾਰੀਆਂ ਦੇ ਪਹਾੜੀ ਇਲਾਕਿਆਂ ਵਿਚ ਫਿਟਨੈਂਸ ਕੈਂਪ ਲਗਾਏ ਜਾਣਗੇ। ਸੈਂਟਰ ਦੇ ਪਹਿਲੇ ਦਿਨ ਅੰਤਰਰਾਸ਼ਟਰੀ ਜੂਡੋ ਕਰਨਜੀਤ ਸਿੰਘ ਖਲੀ ਖਿਡਾਰੀਆਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ, ਲਗਨ ਦੇ ਨਾਲ ਅਭਿਆਸ ਕਰਨ ਦੀ ਪ੍ਰੇਰਨਾ ਦਿੱਤੀ।

Written By
The Punjab Wire