ਹੋਰ ਗੁਰਦਾਸਪੁਰ ਪੰਜਾਬ

ਤਿੱਬੜੀ ਪੁਲ ਤੇ 14 ਸਾਲਾ ਲੜਕਾ ਨਹਿਰ ‘ਚ ਨਹਾਉਂਦੇ ਸਮੇਂ ਡੁੱਬਾ, ਭਾਲ ਵਿੱਚ ਜੁਟੇ ਗੋਤਾਖੋਰ

ਤਿੱਬੜੀ ਪੁਲ ਤੇ 14 ਸਾਲਾ ਲੜਕਾ ਨਹਿਰ ‘ਚ ਨਹਾਉਂਦੇ ਸਮੇਂ ਡੁੱਬਾ, ਭਾਲ ਵਿੱਚ ਜੁਟੇ ਗੋਤਾਖੋਰ
  • PublishedMarch 15, 2022

ਗੁਰਦਾਸਪੁਰ, 15 ਮਾਰਚ (ਮੰਨਣ ਸੈਣੀ)। ਗੁਰਦਾਸਪੁਰ ਤੋਂ ਨਿਕਲਣ ਵਾਲੀ ਅਪਾਰਬਾੜੀ ਨਹਿਰ ਦੇ ਨਜ਼ਦੀਕ ਤਿੱਬੜੀ ਪੁਲ ਕੋਲ 14 ਸਾਲਾ ਲੜਕਾ ਆਪਣੇ ਦੋਸਤਾਂ ਨਾਲ ਨਹਾਉਂਦੇ ਸਮੇਂ ਨਹਿਰ ‘ਚ ਡੁੱਬ ਗਿਆ। ਜਿਸ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਬੱਚੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇੱਕ ਬੱਚੇ ਦੇ ਨਹਿਰ ਵਿੱਚ ਡੁੱਬਣ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਤਿੱਬੜ ਦੇ ਐਸਐਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੋਝੀਆਂ ਦਾ ਰਹਿਣ ਵਾਲਾ ਸੂਰਜ ਨਾਮਕ ਲੜਕਾ ਜਿਸ ਦੀ ਉਮਰ 14 ਸਾਲ ਹੈ ਅਤੇ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਮੰਗਲਵਾਰ ਨੂੰ ਉਹ ਆਪਣੇ ਦੋਸਤਾਂ ਨਾਲ ਤਿੱਬੜੀ ਪੁਲ ਨੇੜੇ ਨਹਿਰ ‘ਚ ਨਹਾਉਣ ਆਇਆ ਸੀ। ਨਹਿਰ ਦੇ ਪਾਣੀ ਵਿੱਚ ਤੈਰਦੇ ਸਮੇਂ ਡੂੰਘੇ ਪਾਣੀ ਵਿੱਚ ਜਾਣ ਕਾਰਨ ਉਹ ਡੁੱਬ ਗਿਆ। ਐਸਐਚਓ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਜਾਰੀ ਹੈ। ਇੱਕ ਬੱਚੇ ਦੀ ਤੈਰਾਕੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਸਦੇ ਦੋਸਤ ਵਾਰ-ਵਾਰ ਉਸ ਨੂੰ ਦੱਸਿਆ ਕਿ ਅੱਗੇ ਪਾਣੀ ਬਹੁਤ ਡੂੰਘਾ ਹੈ। ਵਾਪਸ ਆਣਾ ਪਰ ਉਕਤ ਲੜਕਾ ਅੱਗੇ ਵਧਦਾ ਰਿਹਾ ਅਤੇ ਦੇਖਦੇ ਹੀ ਦੇਖਦੇ ਪਾਣੀ ‘ਚ ਡੁੱਬ ਗਿਆ।

Written By
The Punjab Wire