Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਦੇਸ਼

ਜ਼ਿਲਾ ਗੁਰਦਾਸਪੁਰ ਦੇ 46 ਵਿਦਿਆਰਥੀਆਂ ਵਿੱਚੋ 36 ਦੀ ਹੋਈ ਸੁਰੱਖਿਅਤ ਵਤਨ ਵਾਪਸੀ

ਜ਼ਿਲਾ ਗੁਰਦਾਸਪੁਰ ਦੇ 46 ਵਿਦਿਆਰਥੀਆਂ ਵਿੱਚੋ 36 ਦੀ ਹੋਈ ਸੁਰੱਖਿਅਤ ਵਤਨ ਵਾਪਸੀ
  • PublishedMarch 6, 2022

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਅਧਿਕਾਰੀਆਂ ਵਲੋਂ ਯੂਕਰੇਨ ਤੋਂ ਵਾਪਸ ਘਰ ਪਰਤੇ ਵਿਦਿਆਰਥੀਆਂ ਤੇ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ

ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਦਿੱਤੇ ਜਾ ਰਹੇ ਲਗਾਤਾਰ ਸਹਿਯੋਗ ਅਤੇ ਯਤਨਾਂ ਦਾ ਮਾਪਿਆਂ ਤੇ ਵਿਦਿਆਰਥੀਆਂ ਵਲੋਂ ਧੰਨਵਾਦ

ਗੁਰਦਾਸਪੁਰ, 6 ਮਾਰਚ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਲਗਾਤਾਰ ਬਣਾਏ ਗਏ ਸੰਪਰਕ ਅਤੇ ਯਤਨਾਂ ਸਦਕਾ ਭਾਰਤ ਵਾਪਸ ਪਰਤੇ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਧੰਨਵਾਦ ਕੀਤਾ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ’ਤੇ ਜਿਲੇ ਦੇ ਵੱਖ-ਵੱਖ ਅਧਿਕਾਰੀਆਂ ਵਲੋਂ ਵਾਪਸ ਪਰਤੇ ਅਤੇ ਯੂਕੇਰਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆ ਨਾਲ ਮੁਲਾਕਾਤ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਦੇ 46 ਵਿਦਿਆਰਥੀ ਯੂਕੇਰਨ ਵਿਚ ਫਸੇ ਹੋਏ ਹਨ, ਜਿਨਾਂ ਵਿਚ 36 ਵਿਦਿਆਰਥੀ ਸੁਰੱਖਿਅਤ ਵਾਪਸ ਪਹੁੰਚ ਗਏ ਹਨ ਅਤੇ ਰਹਿੰਦੇ ਵਿਦਿਆਥੀਆਂ ਦੀ ਵਤਨ ਵਾਪਸੀ ਲਈ ਸਰਕਾਰ ਵਲੋਂ ਯਤਨ ਲਗਾਤਾਰ ਜਾਰੀ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਯੂਕੇਰਨ ਫਸੇ ਵਿਦਿਆਰਥੀਆਂ ਦੇ ਮਾਪਿਆ ਨਾਲ ਘਰ-ਘਰ ਜਾ ਕੇ ਉਨਾਂ ਨਾਲ ਸੰਪਰਕ ਕੀਤਾ ਗਿਆ ਤੇ ਅਧਿਕਾਰੀਆਂ ਵਲੋਂ ਲਗਾਤਾਰ ਪਰਿਵਾਰਕ ਮੈਂਬਰਾਂ ਨਾਲ ਹਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਉਨਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਅਜੇ ਭਾਰਤ ਨਹੀਂ ਪਰਤੇ ਜਿਲਾ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। ਉਨਾਂ ਉਮੀਦ ਜ਼ਾਹਿਰ ਕੀਤੀ ਕਿ ਬਹੁਤ ਜਲਦ ਸਾਰੇ ਵਿਦਿਆਰਥੀ ਸੁਰੱਖਿਅਤ ਆਪਣੇ ਘਰਾਂ ਨੂੰ ਵਾਪਸ ਪਹੁੰਚਣਗੇ।

ਦੱਸਣਯੋਗ ਹੈ ਕਿ ਯੂਕੇਰਨ ਵਿਚ ਫਸੇ ਤੇ ਵਾਪਸ ਪਰਤੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਮਾਲ ਅਫਸਰ ਗੁਰਮੀਤ ਸਿੰਘ, ਜਿਲਾ ਸਿੱਖਿਆ ਅਫਸਰ (ਸ) ਹਰਪਾਲ ਸਿੰਘ ਸੰਧਾਵਾਲੀਆਂ, ਜਿਲਾ ਸਿੱਖਿਆ ਅਫਸਰ (ਪ) ਮਦਨ ਲਾਲ ਸ਼ਰਮਾ, ਸੁਖਵਿੰਦਰ ਸਿੰਘ ਜ਼ਿਲਾ ਭਲਾਈ ਅਫਸਰ, ਕੋਮਲਪ੍ਰੀਤ ਕੋਰ ਸੀਡੀਪੀਓ, ਬੀਡੀਪੀਓ, ਜ਼ਿਲਾ ਟਾਊਨ ਪਲਾਨਰ ਅਤੇ ਨਗਰ ਕੋਂਸਲ ਅਧਿਕਾਰੀ ਸਮੇਤ ਵੱਖ-ਵੱਖ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਕੇ, ਉਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

Written By
The Punjab Wire