ਭਾਖੜਾ ਪ੍ਰਬੰਧਕੀ ਬੋਰਡ ਦੇ ਮਸਲੇ ਅਤੇ ਰੂਸ -ਯੂਕਰੇਨ ਜੰਗ ਵਿਰੁੱਧ ਕੀਤਾ ਜਾਵੇਗਾ ਮੁਜ਼ਾਹਿਰਾ ਅਤੇ ਦਿਤਾ ਜਾਵੇਗਾ ਧਰਨਾ
ਗੁਰਦਾਸਪੁਰ, 6 ਮਾਰਚ (ਮੰਨਣ ਸੈਣੀ)। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦੇ ਅੱਜ ਇਕ ਮੀਟਿੰਗ ਸਤਿਬੀਰ ਸਿੰਘ ਸੁਲਤਾਨੀ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿਚ ਮੱਖਣ ਸਿੰਘ ਕੁਹਾੜ ,ਸੁਖਦੇਵ ਸਿੰਘ ਭਾਗੋਕਾਵਾਂ, ਐੱਸਪੀ ਸਿੰਘ ਗੋਸਲ,ਗੁਰਦੀਪ ਸਿੰਘ ਮੁਸਤਫਾਬਾਦ,ਬਲਬੀਰ ਸਿੰਘ ਕੱਤੋਵਾਲ, ਬਲਵਿੰਦਰ ਸਿੰਘ ਰਵਾਲ, ਜਗੀਰ ਸਿੰਘ ਸਲਾਚ , ਗੁਲਜ਼ਾਰ ਸਿੰਘ ਬਸੰਤ ਕੋਟ, ਤਰਲੋਕ ਸਿੰਘ ਬਹਿਰਾਮਪੁਰ, ਦਲਬੀਰ ਸਿੰਘ ਜੀਵਨਚੱਕ ਅਤੇ ਲਖਵਿੰਦਰ ਸਿੰਘ ਮਰਡ਼ ਆਦਿ ਨੇ ਹਿੱਸਾ ਲਿਆ ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਮੀਟਿੰਗ ਉਪਰੰਤ ਦੱਸਿਆ ਮੱਖਣ ਸਿੰਘ ਕੁਹਾੜ ਨੇ ਦੱਸਿਆ ਕਿ ਕਿਸਾਨ ਮੋਰਚੇ ਨਾਲ ਸਬੰਧਤ ਜ਼ਿਲ੍ਹੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿਚ ਠੀਕ ਗਿਆਰਾਂ ਵਜੇ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਇਕੱਤਰ ਹੋਇਆ ਜਾਵੇਗਾ । ਇਸ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿਚ ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਵਿਖੇ ਧਰਨਾ ਦੇ ਕੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ । ਆਗੂਆਂ ਨੇ ਦੱਸਿਆ ਕਿ ਇਹ ਮੁਜ਼ਾਹਰਾ ਅਤੇ ਧਰਨਾ ਕੇਂਦਰ ਵੱਲੋਂ ਭਾਖੜਾ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਨੂੰ ਗ਼ੈਰਹਾਜ਼ਰ ਕਰਨ ਅਤੇ ਸਾਰਾ ਪ੍ਰਬੰਧ ਕੇਂਦਰ ਸਰਕਾਰ ਵੱਲੋਂ ਕਰਨ ਦੇ ਵਿਰੋਧ ਵਿੱਚ ਅਤੇ ਰੂਸ ਵੱਲੋਂ ਯੂਕਰੇਨ ਤੇ ਹਮਲੇ ਰੋਕਣ ਦੀ ਮੰਗ ਕੀਤੀ ਜਾਵੇਗੀ ।ਆਗੂਆਂ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਅਗਰ ਇਹ ਜੰਗ ਵਿੱਚ ਅਮਰੀਕਾ ਅਤੇ ਹੋਰ ਨਾਟੋ ਦੇ ਦੇਸ਼ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਨੇ ਯੂਕਰੇਨ ਨੂੰ ਇਸੇ ਤਰ੍ਹਾਂ ਹੱਲਾਸ਼ੇਰੀ ਦੇਣੀ ਜਾਰੀ ਰੱਖੀ ਤਾਂ ਇਹ ਜੰਗ ਸੰਸਾਰ ਜੰਗ ਵਿੱਚ ਤਬਦੀਲ ਹੋ ਸਕਦੀ ਹੈ । ਇਸ ਲਈ ਇਸ ਨੂੰ ਫੌਰੀ ਤੌਰ ਤੇ ਰੋਕਿਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜੰਗ ਕਾਰਨ ਤਬਾਹ ਹੋਣ ਤੋਂ ਬਚਾਉਣਾ ਪਹਿਲਾ ਫਰਜ਼ ਬਣਦਾ ਹੈ । ਸਾਮਰਾਜੀ ਹਮੇਸ਼ਾਂ ਜੰਗ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਮੰਡੀਆਂ ਤੇ ਕਬਜ਼ਾ ਕਰਨ ਲਈ ਹੀ ਕਰਦੇ ਹਨ । ਆਗੂਆਂ ਦੱਸਿਆ ਕਿ ਇਸ ਮੌਕੇ ਕੇਂਦਰ ਸਰਕਾਰ ਤੋਂ ਐੱਮਐੱਸਪੀ ਅਤੇ ਹੋਰ ਮੁੱਦਿਆਂ ਤੇ ਕਿਤੇ ਸਮਝੌਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਕਾਤਲ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਵੀ ਮੰਗ ਕੀਤੀ ਜਾਵੇਗੀ । ਆਗੂਆਂ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਇਸ ਧਰਨੇ ਮੁਜ਼ਾਹਰੇ ਵਿਚ ਪਹੁੰਚਣ ਦੀ ਅਪੀਲ ਕੀਤੀ ।