Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਗਿਆਨ ਵਿਦੇਸ਼

ਗੁਰਦਾਸਪੁਰ ਦਾ ਪੁੱਤਰ ਪਿਛਲੇ ਚਾਰ ਦਿਨਾਂ ਤੋਂ ਰੋਮਾਨੀਆ ਬਾਰਡਰ ‘ਤੇ ਪਿਆ ਬਿਮਾਰ, ਨਹੀਂ ਲੈ ਰਹੀ ਭਾਰਤੀ ਅਬੈਂਸੀ ਕੋਈ ਖੈਰ

ਗੁਰਦਾਸਪੁਰ ਦਾ ਪੁੱਤਰ ਪਿਛਲੇ ਚਾਰ ਦਿਨਾਂ ਤੋਂ ਰੋਮਾਨੀਆ ਬਾਰਡਰ ‘ਤੇ ਪਿਆ ਬਿਮਾਰ, ਨਹੀਂ ਲੈ ਰਹੀ ਭਾਰਤੀ ਅਬੈਂਸੀ ਕੋਈ ਖੈਰ
  • PublishedFebruary 28, 2022

ਪਿਤਾ ਦਾ ਕਹਿਣਾ ਨਾ ਤਾਂ ਅਬੈਂਸੀ ਲੈ ਰਹੀ ਕੋਈ ਸੁਧ ਅਤੇ ਨਾ ਹੀ ਸੰਸਦ ਸੰਨੀ ਦਿਓਲ ਨੇ ਕੀਤਾ ਕੋਈ ਸੰਪਰਕ

ਹਰ ਸੰਭਵ ਮਦਦ ਦਵਾਉਣ ਦੀ ਕੌਸ਼ਿਸ ਕਰ ਰਹੇ ਡੀਸੀ ਇਸ਼ਫਾਕ ਨੇ ਆਪਰੇਸ਼ਨ ਗੰਗਾ ‘ਤੇ ਟਵੀਟ ਕਰ ਮਦਦ ਕਰਨ ਲਈ ਕਿਹਾ

ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਵੱਲੋਂ ਲੱਖਾਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹੋਣ ਪਰ ਉਨ੍ਹਾਂ ਦਾਅਵਿਆਂ ਦੀ ਅਸਲੀਅਤ ਕੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀ ਰੋਮਾਨੀਆ ਬਾਰਡਰ ਤੇ ਪਹੁੰਚ ਚੁੱਕਾ ਪਰ ਉਸ ਨੂੰ ਬਾਰਡਰ ਟੱਪਣ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ। ਉਹ ਬਿਮਾਰ ਪਿਆ ਪਰ ਨਾ ਤਾਂ ਕੇਂਦਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਹੈ ਅਤੇ ਨਾ ਹੀ ਉੱਥੋ ਦੀ ਅਬੈਂਸੀ ਦਾ। ਬਿਮਾਰ ਪੁੱਤਰ ਦੇ ਪਿਤਾ ਦਾ ਕਹਿਣਾ ਹੈ ਕਿ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਵੀ ਨਹੀਂ ਕੀਤਾ ਤਾਂ ਉਹ ਇਸਾਫ਼ ਕੀ ਦਵਾਉਣਗੇਂ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਹੈਲਪਲਾਈਨ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਜ਼ੂਮ ਮੀਟਿੰਗ ਰਾਹੀ ਉਹਨਾਂ ਨੂੰ ਡੀਸੀ ਵੱਲੇ ਦਵਾਏ ਜਾ ਰਹੇ ਵਿਸ਼ਵਾਸ ਨਾਲ ਸਹਾਰਾ ਜਰੂਰ ਮਿਲ ਰਿਹਾ। ਜਿਸ ਲਈ ਖੁੱਦ ਡੀਸੀ ਇਸ਼ਫਾਕ ਜੋਰ ਲਗਾਉਂਦੇ ਦਿੱਖ ਰਹੇ ਹਨ।

ਪਰਮਜੀਤ ਕੁਮਾਰ ਵਾਸੀ ਉਂਕਾਰ ਨਗਰ ਨਵੀ ਆਬਾਦੀ ਜੋ ਕਿ ਪੁਲੀਸ ਮੁਲਾਜ਼ਮ ਹੈ ਅਤੇ ਇੰਸਪੈਕਟਰ ਵਜੋਂ ਤਾਇਨਾਤ ਹੈ, ਨੇ ਦੱਸਿਆ ਕਿ ਉਸ ਦਾ ਲੜਕਾ ਸਿਮਰਨਜੀਤ ਕਲਸ਼ ਟਰਨੇਪਿਲ ਮੈਡੀਕਲ ਯੂਨੀਵਰਸਿਟੀ ਯੂਕਰੇਨ ਵਿੱਚ ਪੜ੍ਹਦਾ ਹੈ। ਇਹ ਉਸ ਦਾ ਚੌਥਾ ਸਾਲ ਸੀ, ਪਰ ਇਸ ਦੌਰਾਨ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਛਿੜ ਗਈ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਚਾਰ ਦਿਨਾਂ ਤੋਂ ਰੋਮਾਨੀਆ ਸਰਹੱਦ ‘ਤੇ ਫਸਿਆ ਹੋਇਆ ਹੈ। ਬਰਫਬਾਰੀ ਕਾਰਨ ਉਹ ਕਾਫੀ ਬਿਮਾਰ ਹੋ ਗਿਆ ਹੈ। ਬੁਖਾਰ ਅਤੇ ਜ਼ੁਕਾਮ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਿਮਰਨਜੀਤ ਕਾਫੀ ਪ੍ਰੇਸ਼ਾਨੀ ‘ਚ ਹੈ। ਪਰ ਇਸ ਸਬੰਧੀ ਅਂਬੈਸੀ ਵੱਲੋਂ ਕੋਈ ਵਿਸ਼ੇਸ਼ ਮੱਦਦ ਨਹੀਂ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਸਿਮਰਨਜੀਤ ਦੇ ਨਾਲ ਕਰੀਬ 14-15 ਹੋਰ ਵਿਦਿਆਰਥੀ ਵੀ ਹਨ ਜੋ ਚਾਰ ਦਿਨ ਪਹਿਲਾਂ ਪ੍ਰਾਈਵੇਟ ਕੈਬ ਲੈ ਕੇ ਰੋਮਾਨਿਆ ਬਾਰਡਰ ਪੁੱਜੇ ਸਨ। ਪਰ ਅਬੈਂਸੀ ਵਾਲੇ ਪਾਸਿਓਂ ਨਾ ਤਾਂ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਰੋਮਾਨੀਆ ਵੱਲੋ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਪਰਮਜੀਤ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਆਪਰੇਸ਼ਨ ਗੰਗਾ ਨੂੰ ਟਵੀਟ ਕਰਕੇ ਅਪੀਲ ਕੀਤੀ ਗਈ ਸੀ। ਪਰ ਅੱਜ ਤੱਕ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਹੱਲ ਲੱਭਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਧਰ, ਡੀਸੀ ਗੁਰਦਾਸਪੁਰ ਵੱਲੋਂ ਉਹਨਾਂ ਨਾਲ ਰਾਪਤਾ ਕਾਇਮ ਕਰ ਜਾਨਕਾਰੀ ਲੈਣ ਅਤੇ ਦੇਣ ਲਈ ਯਮ ਮੀਟਿੰਗ ਜਰੂਰ ਕੀਤੀ ਜਾ ਰਹੀ ਹੈ ਜਿਸ ਵਿੱਚ ਵੀ ਉਨ੍ਹਾਂ ਵੱਲੋ ਆਪਣੀ ਗੱਲ ਦੱਸੀ ਗਈ ਸੀ ਅਤੇ ਡੀਸੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ। ਜੋ ਹਾਲੇ ਤੱਕ ਹੱਲ ਨਹੀਂ ਹੋ ਸਕਿਆ।

ਉੱਧਰ ਸੋਮਵਾਰ ਨੂੰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਵੀ ਉਕਤ ਮੁੱਦੇ ‘ਤੇ ਆਪ੍ਰੇਸ਼ਨ ਗੰਗਾ ਨਾਮ ਤੇ ਸ਼ੁਰੂ ਕੀਤੇ ਗਏ ਅਭਿਯਾਨ ਤੇ ਟਵੀਟ ਕਰ ਕੇ ਬੱਚੇ ਦੇ ਹਾਲਾਤ ਦੱਸਣ ਦੀ ਕੌਸ਼ਿਸ਼ ਕੀਤੀ। ਜਿਸ ਤੋਂ ਪਤਾ ਚੱਲਦਾ ਹੈ ਕਿ ਡੀਸੀ ਇਸ ਮੁੱਦੇ ਨੂੰ ਲੈ ਕੇ ਕਿੰਨੇ ਸੰਜੀਦਾ ਹਨ ਅਤੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਬੱਚੇ ਸੁਰੱਖਿਅਤ ਘਰ ਵਾਪਸ ਆ ਸਕਣ। ਪਰ ਡੀਸੀ ਗੁਰਦਾਸਪੁਰ ਅਬੈਂਸੀ ਤੱਕ ਯਾਂ ਵਿਦੇਸ਼ ਮੰਤਰਾਲੇ ਤੱਕ ਸੰਪਰਕ ਕਰਨ ਵਿੱਚ ਕਾਮਯਾਬ ਹੋ ਰਹੇ ਹਨ ਇਸ ਸੰਬੰਧੀ ਕਹਿਣਾ ਮੁਸ਼ਕਿਲ ਹੈ। ਹਾਲਾਂਕਿ ਇਸ ਸਬੰਧੀ ਡੀਸੀ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।

ਇਸ ਦੇ ਨਾਲ ਹੀ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਤਰਫੋਂ ਵਿਦੇਸ਼ ਮੰਤਰੀ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਕਿ ਕੀਵ ਏਜੰਸੀ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਹੀ।

Written By
The Punjab Wire