ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਸ਼ਿਵਰਾਤਰੀ ਦੇ ਚਲਦਿਆਂ ਸ਼ਹਿਰ ਵਾਸਿਆ ਵੱਲੋ ਜਿੱਥੇ ਸ਼ੋਭਾ ਯਾਤਰਾ ਦਾ ਆਨੰਦ ਮਾਨਿਆ ਅਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕਾਫੀ ਕਾਮਯਾਬ ਰਹੀ। ਪਰ ਉੱਥੇ ਹੀ ਇਲਾਕਾ ਵਾਸਿਆਂ ਨੇ ਇਸ ਮੌਕੇ ਤੇ ਗੁਰਦਾਸਪੁਰ ਦੀ ਚੋਣ ਲੜ ਰਹੇ ਦੋ ਵੱਖ ਵੱਖ ਉਮੀਦਵਾਰਾਂ ਨੂੰ ਇੱਕਠੇ ਵੇਖ ਕਾਫੀ ਆਨੰਦ ਮਾਨਿਆਂ ਅਤੇ ਗੱਦੋਗੱਦ ਹੋਏ। ਇਹ ਸਨ ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਰਹੇ ਅਤੇ ਅਕਾਲੀ ਦੱਲ ਦੇ ਮੌਜੂਦਾ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ । ਜਿਹਨਾਂ ਦਾ ਅੱਜ ਤੱਕ ਛੱਤੀ ਦਾ ਆਂਕੜਾ ਰਿਹਾ ਹੈ। ਹਾਲਾਕਿ ਇਲਾਕੇ ਵਿੱਚ ਗੁਰਬਚਨ ਸਿੰਘ ਬੱਬੇਹਾਲੀ ਅਤੇ ਬਰਿੰਦਰਮੀਤ ਸਿੰਘ ਪਾਹੜਾ ਦਾ ਰਾਜਨੀਤਿਕ ਰਿਸ਼ਤਾ ਜੱਗ ਜਾਹਿਰ ਹੈ, ਪਰ ਲੋਕਾਂ ਨੂੰ ਜਾਪਦਾ ਹੈ ਕਿ 2022 ਦੀਆਂ ਚੋਣਾ ਨੇ ਹੁਣ ਹਾਲਾਤ ਬਦਲ ਦਿੱਤੇ ਹਨ ਅਤੇ ਨੇਤਾ ਸਮਝ ਗਏ ਹਨ ਕਿ ਲੋਕ ਕੀ ਚਾਹੁੰਦੇ ਹਨ।
ਦੱਸਣਯੋਗ ਹੈ ਕਿ ਸ਼ਾਇਦ ਇਹਨਾਂ ਖਟਾਸ ਭਰਿਆ ਰਿਸ਼ਤਿਆਂ ਦੇ ਚਲਦਿਆਂ ਹੀ ਇਹਨਾਂ ਇੱਕ ਦੂਜੇ ਤੋਂ ਹਮੇਸ਼ਾ ਦੂਰੀ ਬਣਾਉਣਾ ਹੀ ਮੁਣਾਸਿਬ ਸਮਝਿਆ, ਪਰ ਸੋਮਵਾਰ ਨੂੰ ਲੋਕ ਦੋਹਾਂ ਨੂੰ ਇੱਕੋ ਮੰਚ ਤੇ ਵੇਖ ਗੁਰਦਾਸਪੁਰ ਦੇ ਲੋਕ ਕਾਫੀ ਖੁੱਸ਼ ਹੋਏ ਅਤੇ ਸ਼ਿਵ ਦੀਆ ਭੇਟਾਂ ਤੇ ਵੱਧ ਚੱੜ ਕੇ ਭੰਗੜੇ ਪਾਏ। ਬੇਸ਼ਕ ਇਹਨਾਂ ਦੋਵਾਂ ਵੱਲੋਂ ਭੂਤਕਾਲ ਵਿੱਚ ਇੱਕ ਦੂਸਰੇ ਨਾਲ ਮੰਚ ਸਾਂਝਾ ਕਰਨਾ ਜਰੂਰੀ ਨਹੀਂ ਸਮਝਿਆ ਗਿਆ, ਪਰ ਲੋਕਾਂ ਵਿੱਚ ਇਹਨਾਂ ਨੂੰ ਇਕੱਠੇ ਇੱਕ ਮੰਚ ਤੇ ਵੇਖ ਕੇ ਖੁਸ਼ੀ ਜਰੂਰ ਪ੍ਰਗਟਾਈ ਗਈ ਹੈ। ਹਾਲਾਕਿ ਹਰਵਿੰਦਰ ਸੋਨੀ ਵੱਲੋ ਆਯੋਜਿਤ ਇਸ ਸ਼ੋਭਾਯਾਤਰਾ ਵਿੱਚ ਸਮਸੱਤ ਰਾਜਨੈਤਿਕ ਲੋਕਾਂ ਨੇ ਭਾਗ ਲਿਆ ਜਿਸ ਵਿੱਚ ਆਮ ਆਮਦੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਵੀ ਸ਼ਾਮਿਲ ਸੀ। ਪਰ ਸ਼ਹਿਰ ਅੰਦਰ ਬੱਬੇਹਾਲੀ ਅਤੇ ਪਾਹੜਾ ਦੇ ਇੱਕ ਮੰਚ ਤੇ ਇੱਕਠੇ ਹੋਣ ਦੀ ਚਰਚਾ ਜਰੂਰ ਹੋਈ ਅਤੇ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਦੇਰ ਆਏ ਦਰੁਸਤ ਆਏ ਅਤੇ ਇਹ ਇਹ ਆਪਸੀ ਪਿਆਰ ਅਤੇ ਭਾਈਚਾਰਾ ਅੱਗੇ ਵੀ ਕਾਇਮ ਰਹਿਣਾ ਜਰੂਰੀ ਹੈ। ਹਾਲਾਕਿ ਇਸ ਸੰਬੰਧੀ ਦੋਵਾਂ ਨਾਲ ਕੋਈ ਗੱਲ ਨਹੀਂ ਹੋ ਪਾਈ ।