ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਪ੍ਰਾਇਮਰੀ ਹੈਲਥ ਸੈਂਟਰ ਰੰਜੀਤ ਬਾਗ ਅਧੀਨ ਪੈਂਦੇ ਪਿੰਡ ਨਾਰਦਾ ਵਿੱਚ ਬਰਾਤ ਵਿੱਚ ਜਾਣ ਤੋਂ ਪਹਿਲਾ ਸਰਵਾਲੇ ਅਤੇ 15-20 ਬਰਾਤੀਆਂ ਨੇ ਦੋ ਬੂੰਦਾ ਜਿੰਦਗੀ ਦੀਆਂ ਪੀਤੀਆ। ਇਹ ਬੂੰਦਾ ਪੋਲਿਓ ਦੀਆਂ ਸਨ, ਜੋ 0-5 ਸਾਲ ਦੇ ਬੱਚਿਆਂ ਨੂੰ ਘਰਵਾਲੇਆਂ ਦੇ ਸਾਹਮਣੇ ਪਿਲਾਈ ਗਈਆਂ।
ਇਹ ਦੱਸਣਯੋਹ ਹੈ ਕਿ ਜਿਲਾ ਗੁਰਦਾਸਪੁਰ ਵਿੱਚ ਸਿਵਲ ਸਰਜਨ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤੇ ਪਲਸ ਪੋਲਿਓ ਅਭਿਆਨ ਛੇੜਿਆ ਗਿਆ ਹੈ। ਇਸ ਸੰਬੰਧੀ ਡੀਐਮਸੀ ਗੁਰਦਾਸਪੁਰ ਡਾ ਰੋਮੀ ਰਾਜਾ ਮਹਾਜਨ ਨੇ ਵੀ ਬੂਥਾ ਤੇ ਜਾ ਕੇ ਚੈਕਿੰਗ ਕੀਤੀ। ਇਸ ਮੁਹਿਮ ਦੇ ਤਹਿਤ ਮਕਸਦ ਹੈ ਕਿ ਪੋਲਿਓ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਬੱਚਿਆ ਨੂੰ ਬਰਾਤ ਜਾਣ ਤੋਂ ਪਹਿਲਾ ਬੂੰਦਾ ਪਿਲਾਉਣ ਦਾ ਕੰਮ ਏ.ਐਮ.ਓ ਡਾ ਕੁਲਬੀਰ ਕੋਰ, ਪੀ.ਓ ਸਤਿੰਦਰ ਕੌਰ ਅਤੇ ਪਰਮਜੀਤ ਆਸ਼ਾ ਵਰਕਰ ਵਲੋਂ ਕੀਤਾ ਗਿਆ।