ਗੁਰਦਾਸਪੁਰ 27 ਫ਼ਰਵਰੀ ( ਅਸ਼ਵਨੀ ) :- ਜੰਗ ਵਿੱਚ ਫੱਸੇ ਭਾਰਤੀ ਨਾਗਰਿਕਾਂ ਨੂੰ ਤਰੂੰਤ ਵਾਪਿਸ ਲਿਆਂਦਾ ਜਾਵੇ ਜਮਹੂਰੀ ਅਧਿਕਾਰ ਸਭਾ ਪੰਜਾਬ ਮੰਗ ਕਰਦੇ ਹੋਏ ਰੂਸ- ਯੂਕਰੇਣ ਜੰਗ ਦਾ ਵਿਰੋਧ ਕਰਦੀ ਹੈ ਅਤੇ ਇਸ ਜੰਗ ਵਿੱਚ ਸ਼ਾਮਿਲ ਧਿਰਾ ਪਾਸੋ ਜੰਗ ਨੂੰ ਖਤਮ ਕਰਨ ਦੀ ਮੰਗ ਕਰਦੀ ਹੈ । ਇਸ ਸੰਬੰਧੀ ਅੱਜ ਸਭਾ ਦੀ ਗੁਰਦਾਸਪੁਰ ਇਕਾਈ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕਰਦੇ ਹੋਏ ਜੰਗ ਦਾ ਸ਼ਿਕਾਰ ਹੋ ਰਹੇ ਤੇ ਨੁਕਸਾਨ ਚੱਲ ਰਹੇ ਲੋਕਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।
ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਨਵੀਂ ਸਿੱਖਿਆ ਨਿੱਤੀ 2020 ਦਾ ਵਿਰੋਧ ਕਰਦੇ ਹੋਏ ਮਾਰਚ ਮਹੀਨੇ ਵਿੱਚ ਇਕ ਸੈਮੀਨਾਰ ਕਰਾਉਣ ਦਾ ਫੈਸਲਾ ਕੀਤਾ ਗਿਆ ਇਸ ਸੰਬੰਧ ਵਿੱਚ ਤਿਆਰੀ ਕਰਨ ਲਈ 4 ਮਾਰਚ ਨੂੰ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਚਾਰ ਵਜੇ ਇਕ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਤੋ ਇਲਾਵਾ , ਪੰਜਾਬ ਸਟੂਡੈਂਟ ਯੂਨੀਅਨ , ਵਿਦਿਆਰਥੀ ਜਥੇਬੰਦੀਆਂ , ਅਧਿਆਪਕਾਂ ਦੀਆ ਜੱਥੇਬੰਦੀਆ , ਕਿਸਾਨਾ ਤੇ ਮੁਲਾਜ਼ਮਾਂ , ਮਜ਼ਦੂਰ ਜੱਥੇਬੰਦੀਆ ਆਦਿ ਸ਼ਾਮਿਲ ਹੋ ਕੇ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਪੰਜਾਬ ਕਮੇਟੀ ਦੀ ਸਥਾਨਕ ਇਕਾਈ ਦਾ ਗਠਨ ਕਰਕੇ ਸੈਮੀਨਾਰ ਦੀ ਮਿਤੀ ਅਤੇ ਸਮੇਂ ਬਾਰੇ ਫੈਸਲਾ ਕੀਤਾ ਜਾਵੇਗਾ ।ਮੀਟਿੰਗ ਵਿੱਚ ਹੋਰਣਾਂ ਤੋ ਇਲਾਵਾ ਪ੍ਰਿੰਸੀਪਲ ਅਮਰਜੀਤ ਸਿੰਘ ਮੰਨੀ , ਜੋਗਿੰਦਰ ਪਾਲ , ਅਮਰਕਰਾਂਤੀ , ਹਰਭਜਨ ਸਿੰਘ ਮਾਂਗਟ , ਗੁਰਦਿਆਲ ਸਿੰਘ ਬੈਂਸ , ਬਲਵਿੰਦਰ ਕੋਰ , ਅਮਰਜੀਤ ਸ਼ਾਸਤਰੀ , ਕਰਣੈਲ ਸਿੰਘ ਚਿੱਟੀ , ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ ।