Close

Recent Posts

ਆਰਥਿਕਤਾ ਦੇਸ਼ ਮੁੱਖ ਖ਼ਬਰ ਵਿਦੇਸ਼

ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਵਿਸ਼ੇਸ਼ ਫ਼ੌਜੀ ਅਪਰੇਸ਼ਨ ਸ਼ੁਰੂ: ਜੇ ਅਮਰੀਕਾ ਤੇ ਨਾਟੋ ਨੇ ਦਖਲ ਦਿੱਤਾ ਤਾਂ ਨਾਨੀ ਚੇਤੇ ਕਰਵਾ ਦਿਆਂਗੇ: ਪੁਤਿਨ

ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਵਿਸ਼ੇਸ਼ ਫ਼ੌਜੀ ਅਪਰੇਸ਼ਨ ਸ਼ੁਰੂ: ਜੇ ਅਮਰੀਕਾ ਤੇ ਨਾਟੋ ਨੇ ਦਖਲ ਦਿੱਤਾ ਤਾਂ ਨਾਨੀ ਚੇਤੇ ਕਰਵਾ ਦਿਆਂਗੇ: ਪੁਤਿਨ
  • PublishedFebruary 24, 2022

ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਤੇ ਹਵਾਈ ਅੱਡੇ ਤਬਾਹ, ਯੂਕਰੇਨ ਵੱਲੋਂ 50 ਰੂਸੀ ਫੌਜੀ ਮਾਰਨ, 6 ਲੜਾਕੂ ਜਹਾਜ਼ ਤੇ 4 ਟੈਂਕ ਤਬਾਹ ਕਰਨ ਦਾ ਦਾਅਵਾ

ਮਾਸਕੋ, 24 ਫਰਵਰੀ:- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੰਦਿਆਂ ਦੂਜੇ ਦੇਸ਼ਾਂ ਖਾਸ ਤੌਰ ’ਤੇ ਅਮਰੀਕਾ ਦੇ ਨਾਟੋ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਕਾਰਵਾਈ ਵਿੱਚ ਟੰਗ ਨਾ ਅੜਾਉਣ ਤੇ ਜੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਇਸ ਦੇ ਅਜਿਹੇ ਨਤੀਜੇ ਹੋਣਗੇ ਜਿਹੜੇ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ। ਇਸ ਦੌਰਾਨ ਰੂਸੀ ਫ਼ੌਜਾਂ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਤੇ ਹਵਾਈ ਅੱਡੇ ਤਬਾਹ ਕਰ ਦਿੱਤੇ ਹਨ।

ਦੂਜੇ ਪਾਸੇ ਯੂਕਰੇਨ ਨੇ ਕਿਹਾ ਹੈ ਕਿ ਉਸ ਦੀਆਂ ਫੌਜਾਂ ਨੇ ਰੂਸ ਦੇ 50 ਫੌਜੀ ਮਾਰ ਦਿੱਤੇ ਹਨ, 6 ਲੜਾਕੂ ਜਹਾਜ਼ ਤੇ 4 ਟੈਂਕ ਤਬਾਹ ਕਰ ਦਿੱਤੇ ਹਨ।ਪੁਤਿਨ ਨੇ ਕਿਹਾ ਕਿ ਇਹ ਕਰਵਾਈ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਰੂਰੀ। ਇਸ ਦੌਰਾਨ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਟੀਵੀ ਸੰਬੋਧਨ ਵਿੱਚ ਪੁਤਿਨ ਨੇ ਕਿਹਾ ਕਿ ਨਾਟੋ ਆਪਹੁਦਰੀਆਂ ਕਰਕੇ ਰੂਸੀ ਸੁਰੱਖਿਆ ਨੂੰ ਟਿੱਚ ਸਮਝ ਰਿਹਾ ਹੈ। ਯੂਕਰੇਨ ਵੱਲੋਂ ਰੂਸ ਨੂੰ ਖਤਰੇ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਸ ਦਾ ਮਕਸਦ ਯੂਕਰੇਨ ’ਤੇ ਕਬਜ਼ਾ ਕਰਨਾ ਨਹੀਂ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਰੂਸੀ ਹਮਲਾ ਪਹਿਲਾਂ ਤੋਂ ਹੀ ਤੈਅ ਸੀ। ਵੀਰਵਾਰ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਰੂਸ ਦੁਆਰਾ ਪੂਰੀ ਤਾਕਤ ਨਾਲ ਹਮਲੇ ਦੇ ਨਤੀਜੇ ਵਜੋਂ ਜਾਨ ਅਤੇ ਮਾਲ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ ਅਤੇ ਨਤੀਜੇ ਵਜੋਂ ਯੂਕਰੇਨ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਸਕਦਾ ਹੈ। ਇਸ ਦੇ ਸੰਘਰਸ਼ ਦੇ ਨਤੀਜੇ ਵਜੋਂ ਰੂਸ ‘ਤੇ ਵਿਸ਼ਵਵਿਆਪੀ ਪਾਬੰਦੀਆਂ ਲੱਗ ਸਕਦੀਆਂ ਹਨ, ਜਿਸ ਨਾਲ ਯੂਰਪ ਨੂੰ ਊਰਜਾ ਸਮੱਗਰੀ ਦੀ ਸਪਲਾਈ ‘ਤੇ ਅਸਰ ਪੈ ਸਕਦਾ ਹੈ ਅਤੇ ਵਿਸ਼ਵ ਵਿੱਤੀ ਬਾਜ਼ਾਰ ‘ਤੇ ਵੀ ਗੰਭੀਰ ਪ੍ਰਭਾਵ ਪੈ ਸਕਦਾ ਹੈ।

Written By
The Punjab Wire