ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ)। ਸਰਕਾਰੀ ਇਮਾਰਤ ਤੇ ਭਾਜਪਾ ਦੇ ਉਮੀਦਵਾਰ ਪਰਮਿੰਦਰ ਗਿੱਲ਼ ਦੇ ਪੋਸਟਰ ਲਗਾਉਣ ਤੇ ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਨੋਡਲ ਅਫ਼ਸਰ ਇੰਚਾਰਜ ਫਲਾਇੰਗ ਸਕਾਡ ਦੀ ਸ਼ਿਕਾਇਤ ਤੇ ਅਣਪਛਾਣੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੰਜਾਬ ਪ੍ਰਵੈਨਸ਼ਨ ਆਫ ਡਿਫੇਸਮੈਂਟ ਪ੍ਰਾਪਰਟੀ ਆਰਡੀਨੈਂਸ ਐਕਟ 1997 ਸੈਕਸ਼ਨ 03 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਪ੍ਰਾਪਤ ਜਾਨਕਾਰੀ ਅਨੂਸਾਰ ਪੁਲਿਸ ਲਾਈਨ ਦੀ ਚਾਰਦੀਵਾਰੀ ਤੇ ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਦੇ ਪੋਸਟਰ ਕਿਸੇ ਨਾਮਾਲੂਮ ਵੱਲੋ ਲਗਾਏ ਗਏ ਸਨ। ਜਿਸ ਤੇ ਨੋਡਲ ਅਫਸਰ ਇੰਚਾਰਜ ਫਲਾਇੰਗ ਸਕਾਡ ਨੰ:3 ਦੀ ਸ਼ਿਕਾਇਤ ਪਰ ਮਾਮਲਾ ਦਰਜ ਕੀਤਾ ਗਿਆ ਅਤੇ ਮੌਕੇ ਤੇ ਪੋਸਟਰ ਹਟਾਏ ਗਏ। ਇਸ ਸੰਬੰਧੀ ਸਰਕਾਰੀ ਬਿਲਡਿੰਗ ਤੇ ਇਸ਼ਤਿਹਾਰ ਲਗਾ ਕੇ ਇਲੈਖਸ਼ਨ ਕਮਿਸ਼ਨ ਦੇ ਹੁਕਮਾ ਦੀ ਉਲੰਗਣਾ ਕਰਨ ਤੇ ਮੁਕੱੱਦਮਾ ਦਰਜ ਰਜਿੰਸਟਰ ਕੀਤਾ ਗਿਆ ਹੈ।