ਸਕੂਲ, ਕਾਲਜ, ਯੂਨੀਵਰਸਿਟੀਜ਼, ਆਈ.ਟੀ.ਆਈਜ਼, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਅਤੇ ਟਰੇੇਨਿੰਗ ਸੰਸਥਾਵਾਂ ਖੁੱਲ੍ਹੀਆਂ
ਗੁਰਦਾਸਪੁਰ, 7 ਫਰਵਰੀ ( ਮੰਨਣ ਸੈਣੀ)। ਜਨਾਬ ਮੁਹੰਮਦ ਇਸ਼ਫਾਕ, ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿ੍ਰੰਸੀਪਲ ਸੈਕਟਰਟੀ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ 6 ਫਰਵਰੀ 2022 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਕੋਵਿਡ –19 ਰੋਕਾਂ, 6 ਫਰਵਰੀ ਤੋਂ 15 ਫਰਵਰੀ 2022 ਤਕ ਲਗਾਉਣ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟਰੇਟ ਵਲੋਂ ਅੰਡਰ ਸੈਕਸ਼ਨ 144 ਸੀ.ਆਰ.ਪੀ.ਸੀ ਤਹਿਤ ਜਿਲੇ ਅੰਦਰ ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 1-2-2022 ਨੂੰ ਹੁਕਮ ਜਾਰੀ ਕੀਤੇ ਗਏ ਸਨ।
ਇਸ ਲਈ ਹੁਣ ਜ਼ਿਲਾ ਮੈਜਿਸਟੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਕੋਵਿਡ-19 ਬਿਮਾਰੀ ਨੂੰ ਰੋਕਣ ਨੂੰ ਮੁੱਖ ਰੱਖਦਿਆਂ, ਪਹਿਲਾਂ ਜਾਰੀ ਕੀਤੇ ਹੁਕਮਾਂ ਦੀ ਥਾਂ ’ਤੇ ਜ਼ਿਲ੍ਹੇ ਦੀ ਹਦੂਦ ਅੰਦਰ 15 ਫਰਵਰੀ 2022 ਤਕ ਕੋਵਿਡ-19 ਰੋਕਾਂ ਲਗਾਉਣ ਲਈ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
- ਸ਼ੋਸਲ ਡਿਸਟੈਸਿੰਗ ਅਤੇ ਮਾਸਕ ਪਾਉਣਾ :
1.ਪਬਲਿਕ ਸਥਾਨਾਂ, ਕੰਮ ਕਰਨ ਵਾਲੀਆਂ ਜਗ੍ਹਾ ’ਤੇ ਸਾਰੇ ਵਿਅਕਤੀਆਂ ਨੂੰ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਨੂੰ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।
- ਸ਼ੋਸਲ ਡਿਸਟੈਸਿੰਗ ਤਹਿਤ ਕਿਸੇ ਵੀ ਗਤੀਵਿਧੀ ਲਈ ਘੱਟੋ ਘੱਟ 6 ਫੁੱਟ ਦੀ ਦੂਰੀ (ਦੋ ਗਜ਼ ਦੀ ਦੂਰੀ) ਲਾਜ਼ਮੀ ਹੋਵੇਗੀ।
- ਇਕੱਠ (gatherings) :
- ਬੰਦ ਥਾਵਾਂ (ਇੰਨਡੋਰ) ਵਿਚ ਵੱਧ ਤੋਂ ਵੱਧ 500 ਲੋਕਾਂ ਅਤੇ ਆਊਟਡੋਰ ਵੱਧ ਤੋਂ ਵੱਧ 1000 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਜਗਾ੍ਹ ਦੀ ਸਮਰੱਥਾ ਨਾਲ 50 ਫੀਸਦ ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਇਕੱਠ ਦੌਰਾਨ ਕੋਵਿਡ-19 ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਲਾਜਮੀ ਕੀਤਾ ਜਾਵੇ।
3..ਵਿੱਦਿਆਕ ਸੰਸਥਾਵਾਂ :
ਯੂਨਵਰਸਿਟੀਜ਼, ਕਾਲਜਿਜ਼ ( ਸਮੇਤ ਮੈਡੀਕਲ ਅਤੇ ਨਰਸਿੰਗ ਕਾਲਜ) , ਸਕੂਲ ( 6ਵੀਂ ਜਮਾਤ ਤੋਂ ਲੈ ਕੇ), ਪੋਲੀਟੈਕਨਿਕਸ, ਆਈ.ਟੀ.ਆਈਜ਼, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਅਤੇ ਟਰੇੇਨਿੰਗ ਸੰਸਥਾਵਾਂ (ਭਾਵੇਂ ਸਰਕਾਰੀ ਤੇ ਪ੍ਰਾਈਵੇਟ) 7 ਫਰਵਰੀ 2022 ਤੋਂ ਖੁੱਲਣਗੀਆਂ। ਫਿਜ਼ੀਕਲ ਕਲਾਸਾਂ ਦੌਰਾਨ ਸ਼ੋਸਲ ਡਿਸਟੈਸਿੰਗ, ਰੈਗੂਲਰ ਸ਼ੈਨੀਟਾਇਜੇਸ਼ਨ ਅਤੇ ਕੋਵਿਡ-19 ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ ’ਤੇ ਕੀਤੀ ਜਾਵੇਗੀ । ਸਬੰਧਤ ਸੰਸਥਾਵਾਂ, ਫਿਜ਼ੀਕਲ ਕਲਾਸਾਂ ਅਟੈਂਡ ਕਰਨ ਵਾਲੇ 15 ਸਾਲ ਤੋਂ ਵੱਧ ਉਮਰ ਵਾਲੇ ਵਿਦਿਆਰਥੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਦੀ ਪਹਿਲੀ ਡੋਜ਼ ਲਗਾਉਣ ਲਈ ਐਡਵਾਈਜ਼ ਕਰਨਗੀਆਂ। ਵਿਦਿਆਰਥੀਆਂ ਨੂੰ ਆਨਲਾਈਨ ਕਲਾਸਿਜ਼ ਦੀ ਆਪਸ਼ਨ ਵੀ ਹੋਵੇਗੀ।
- ਮਨਾਹੀ/ਗਤਵਿਧੀਆਂ ’ਤੇ ਰੋਕਾਂ (Prohibited/ Restricted activities) :
- ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲਜ਼, ਰੈਸਟੋਰੇਂਟ, ਮਸਾਜ ਕੇਂਦਰ, ਜਿੰਮ, ਸਪੋਰਟਸ ਕੰਪਲੈਕਸ , ਮਿਊਜੀਅਮ, ਜੂ ਆਦਿ 75 ਫੀਸਦ ਕਪੈਸਟੀ ਨਾਲ ਖੁੱਲ ਸਕਣਗੇ ਅਤੇ ਸਟਾਫ ਨੂੰ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
- ਏ.ਸੀ ਬੱਸਾਂ 50 ਫੀਸਦ ਦੀ ਕਪੈਸਟੀ ਨਾਲ ਚੱਲ ਸਕਦੀਆਂ ਹਨ।
- ਨੋ ਮਾਸਕ ਨੋ ਸਰਵਿਸ ਨਿਯਮ (Principle of No Mask-No Service) :
- ਸਰਕਾਰੀ ਜਾਂ ਪ੍ਰਾਈਵੇਟ ਦਫਤਰਾਂ ਵਿਚ ਜਿਸ ਵਿਅਕਤੀ ਨੇ ਮਾਸਕ ਸਹੀ ਢੰਗ ਨਾਲ (ਨੱਕ ਤੱਕ ਮੂੰਹ ਢੱਕ ਕੇ) ਨਹੀਂ ਪਹਿਨਿਆ ਹੋਵੇਗਾ, ਉਸਨੂੰ ਸਰਵਿਸ ਨਹੀਂ ਦਿੱਤੀ ਜਾਵੇਗੀ , ਦਾ ਨਿਯਮ ਲਾਗੂ ਹੋਵੇਗਾ।
- ਪੰਜਾਬ ਵਿਚ ਉਨਾਂ ਯਾਤਰੀਆਂ ਨੂੰ ਹੀ ਆਉਣ ਦੀ ਆਗਿਆ ਹੋਵੇਗੀ, ਜਿਨਾਂ ਨੇ ਪੂਰੀ ਤਰਾਂ ਟੀਕਾਕਰਨ ਕਰਵਾਇਆ ਹੋਵੇਗਾ ਅਤੇ 72 ਘੰਟਿਆਂ ਦੀ ਆਰ.ਟੀ-ਪੀ.ਸੀ.ਆਰ ਰਿਪੋਰਟ ਨੈਗਟਿਵ ਹੋਣੀ ਚਾਹੀਦੀ ਹੈ। ਜੇਕਰ ਯਾਤਰੀ ਕੋਲ ਇਨਾਂ ਵਿਚੋਂ ਕੋਈ ਵੀ ਨਹੀਂ ਹੈ, ਤਾਂ RAT ਟੈਸਟ ਕਰਨਾ ਲਾਜ਼ਮੀ ਹੋਵੇਗਾ ਪੂਰੀ ਤਰਾਂ ਟੀਕਾਕਰਨ ਜਾਂ ਕੋਵਿਡ ਠੀਕ ਹੋਣ ਜਾਂ ਪਿਛਲੇ 72 ਘੰਟਿਆਂ ਦੀਆਂ ਆਰ.ਟੀ-ਪੀ.ਸੀ.ਆਰ ਨੈਗਟਿਵ ਰਿਪੋਰਟਾਂ ਦੇ ਨਾਲ।
- ਅੰਗਹੀਣ ਵਿਅਕਤੀ ਜਾਂ ਗਰਭਵਤੀ ਔਰਤਾਂ, ਕਰਮਚਾਰੀ ਦਫਤਰ ਆਉਣ ਤੋਂ ਛੋਟ ਹੋਵੇਗੀ ਪਰ ਘਰ ਤੋਂ ਕੰਮ ਕਰ ਸਕਦੇ ਹਨ
Penal provisions
ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 06 ਫਰਵਰੀ ਤੋਂ 15 ਫਰਵਰੀ 2022 ਤਕ ਲਾਗੂ ਰਹੇਗਾ।