ਬਟਾਲਾ , 7 ਫਰਵਰੀ (ਮੰਨਣ ਸੈਣੀ)। ਅੱਜ ਬਟਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦ ਸਥਾਨਕ ਪ੍ਰੇਮ ਨਗਰ ਬੋਹੜਾਵਾਲ ਦੇ ਸਮੂਹ ਘੱਟ ਗਿਣਤੀ ਭਾਈਚਾਰੇ ਨੇ ਇਨ੍ਹਾਂ ਚੋਣਾਂ ’ਚ ਫਤਹਿਜੰਗ ਸਿੰਘ ਬਾਜਵਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਜੋ ਸਮਰਥਨ ਉਨ੍ਹਾਂ ਨੂੰ ਬਟਾਲਾ ਦੇ ਘੱਟ ਗਿਣਤੀ ਭਾਈਚਾਰੇ ਵੱਲੋਂ ਮਿਲਿਆ ਹੈ, ਉਸ ਦੇ ਲਈ ਉਹ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ’ਚ ਲੋਕ ਭਾਜਪਾ ਗਠਜੋੜ ਨੂੰ ਭਾਰੀ ਬਹੁਮਤ ਨਾਲ ਜਿਤਾ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣਗੇ ਅਤੇ ਕੇਂਦਰ ਤੇ ਸੂਬਾ ਮਿਲ ਕੇ ਡਬਲ ਇੰਜਨ ਸਰਕਾਰ ਚਲਾਉਣਗੇ ਤਾਂ ਜੋ ਸੂਬੇ ਦਾ ਵਿਕਾਸ ਤੇਜ ਗਤੀ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਫਤਿਹ ਬਾਜਵਾ ਨੇ ਅੱਗੇ ਕਿਹਾ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਹਨ ਉਸ ਨਾਲ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਕਿਸਾਨ ਭਾਈਚਾਰਾ ਵੀ ਖੁੱਲ ਦੇ ਭਾਜਪਾ ਦੇ ਹੱਕ ’ਚ ਆਵੇਗਾ ਜਿਸ ਨਾਲ ਭਾਜਪਾ ਨੂੰ ਪਿੰਡਾਂ ’ਚ ਵੀ ਭਾਰੀ ਮਜ਼ਬੂਤੀ ਮਿਲੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਐੱਸ.ਐੱਸ. ਬੋਰਡ ਮੈਂਬਰ ਕਮਲ ਬਖਸ਼ੀ ਵੀ ਮੌਜ਼ੂਦ ਸਨ। ਇਸ ਮੌਕੇ ਫਤਹਿ ਬਾਜਵਾ ਨੂੰ ਸਮਰਥਨ ਦੇਣ ਵਾਲਿਆਂ ’ਚ ਪਾਸਟਰ ਰਕੇਸ਼, ਨਿਰਮਲ ਮਸੀਹ, ਪਾਸਟਰ ਵਿਲੀਅਮ, ਪਾਸਟਰ ਪ੍ਰੀਥੀ, ਪਾਸਟਰ ਵਿਜੈ ਕੁਮਾਰ, ਪਾਸਟਰ ਅਜੀਤ, ਪਾਸਟਰ ਸੰਤੋਖ, ਪਾਸਟਰ ਏ.ਐੱਮ ਸ਼ੇਰ ਗਿੱਲ, ਪਾਸਟਰ ਸੁਖਵਿੰਦਰ, ਪਾਸਟਰ ਸਤਪਾਲ ਮਸੀਹ, ਪਾਸਟਰ ਕਰਨ ਮਸੀਹ, ਪਾਸਟਰ ਰੋਬਿਨ ਮਸੀਹ, ਪਾਸਟਰ ਪਤਰਸ ਮਸੀਹ ਸਮੇਤ ਵੱਡੀ ਗਿਣਤੀ ਵਿਚ ਇਸਾਈ ਭਾਈਚਾਰੇ ਦੇ ਪਰਿਵਾਰ ਹਾਜ਼ਰ ਸਨ।