ਬੱਬੇਹਾਲੀ ਨੇ ਸਿਰੋਪਾ ਭੇਂਟ ਕਰ ਕੇ ਕੀਤਾ ਸਵਾਗਤ
ਗੁਰਦਾਸਪੁਰ, 26 ਜਨਵਰੀ (ਮੰਨਣ ਸੈਣੀ)। ਵਿਧਾਨ ਸਭਾ ਹਲਕਾ, ਗੁਰਦਾਸਪੁਰ ਦੇ ਪਿੰਡ ਸਿਧਵਾਂ ਦੇ ਮੌਜੂਦਾ ਕਾਂਗਰਸੀ ਸਰਪੰਚ ਰਛਪਾਲ ਸਿੰਘ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਹਾਲਾਂਕਿ ਇਹ ਉਹੀਂ ਸਰਪੰਚ ਹਨ ਜਿਨਾਂ ਨੂੰ ਕੱਲ ਰਮਨ ਬਹਿਲ ਦੀ ਅਗਵਾਈ ਵਿੱਚ ਸਿਰੋਪਾ ਪਵਾ ਕੇ ਆਪ ਜਵਾਇਣ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ। ਪਰ ਸਰਪੰਚ ਦਾ ਕਹਿਣਾ ਸੀ ਕਿ ਉਹ ਤਾਂ ਵੈਸੇ ਹੀ ਸ਼ਹਿਰ ਗਏ ਸੀ। ਜਿੱਥੇ ਕੁੱਝ ਮੈਂਬਰ ਮਿਲੇ ਜੋਂ ਉਹਨਾਂ ਨੂੰ ਉੱਥੇ ਵੈਸੇ ਹੀ ਲੈ ਗਏ। ਉਹਨਾਂ ਨੂੰ ਐਵੇ ਹੀ ਸਿਰੋਪਾ ਪਵਾ ਕੇ ਫੋਟੋਆਂ ਖਿੱਚਵਾ ਲਇਆ ਗਇਆ। ਪਰ ਉਹ ਅਕਾਲੀ ਦਲ ਵਿੱਚ ਆਉਣਾ ਚਾਹੁੰਦੇ ਸਨ ਅਤੇ ਹੁਣ ਅਕਾਲੀ ਦਲ ਦੇ ਵਰਕਰ ਦੇ ਤੌਰ ਤੇ ਕੰਮ ਕਰਨਣਗੇ।
ਪਿੰਡ ਸਿਧਵਾਂ ਵਿੱਚ ਇੱਕ ਚੋਣ ਮੀਟਿੰਗ ਦੌਰਾਨ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਰਛਪਾਲ ਸਿੰਘ ਨੂੰ ਸਿਰੋਪਾ ਭੇਂਟ ਕਰ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ।
ਇਸ ਮੌਕੇ ਰਛਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਲੰਬਾ ਸਮਾਂ ਕਾਂਗਰਸ ਵਿੱਚ ਬਿਤਾਇਆ ਪਰ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪਾਰਟੀ ਸੂਬੇ ਦੇ ਹਿਤ ਵਿੱਚ ਨਹੀਂ ਹੈ । ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹਨ । ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਦੀ ਕਾਂਗਰਸ ਨੂੰ ਕੋਈ ਚਿੰਤਾ ਨਹੀਂ ਜਦਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਇਸ ਵਿੱਚ ਰਹਿੰਦੇ ਹਰ ਵਰਗ ਦੇ ਪੰਜਾਬੀਆਂ ਦੇ ਹਿਤਾਂ ਦੀ ਗੱਲ ਕਰਦਾ ਹੈ । ਰਛਪਾਲ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਤੇ ਚਲਦਿਆਂ ਉਹ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ । ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਮਿਹਨਤੀ ਅਤੇ ਇਮਾਨਦਾਰ ਲੋਕਾਂ ਦਾ ਪਾਰਟੀ ਹਮੇਸ਼ਾ ਸਵਾਗਤ ਕਰਦੀ ਹੈ ।