ਗੁਰਦਾਸਪੁਰ, 26 ਜਨਵਰੀ (ਮੰਨਣ ਸੈਣੀ)। ਹਲਕਾ ਬਟਾਲਾ ਤੋਂ ਕਾਂਗਰਸ ਪਾਰਟੀ ਵੱਲੋ ਅਸ਼ਵਨੀ ਸੇਖੜੀ ਨੂੰ ਟਿੱਕਟ ਦੇ ਕੇ ਉਮੀਦਵਾਰ ਦੇ ਤੋਰ ਤੇ ਚੋਣ ਦੰਗਲ ਵਿੱਤ ਉਤਾਰ ਦਿੱਤਾ ਗਿਆ ਹੈ। ਜਿਸ ਦੇ ਨਾਲ ਹੀ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਟਿੱਕਟ ਦੀ ਜੰਗ ਤਾਂ ਖੱਤਮ ਹੋ ਗਈ ਹੈ, ਪਰ ਅਸ਼ਵਨੀ ਸੇਖੜੀ ਲਈ ਜਿੱਤ ਦੀ ਰਾਹ ਸੌਖੀ ਨਹੀਂ ਦਿੱਖ ਰਿਹਾ। ਸੇਖੜੀ ਦੀ ਜਿੱਤ ਲਈ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਧੱੜੇ ਦਾ ਸੇਖੜੀ ਦੇ ਨਾਲ ਚੱਲਣਾ ਬੇਹੱਦ ਜਰੂਰੀ ਹੈ ਅਤੇ ਸੇਖੜੀ ਲਈ ਬਾਜਵਾ ਦੇ ਧੜੇ ਨੂੰ ਆਪਣੇ ਨਾਲ ਜੋੜਣਾ ਇੱਕ ਵੱਡੀ ਚੁਣੋਤੀ ਹੋਵੇਗੀ। ਪਰ ਬਾਜਵਾ ਸਮਰਥੱਕਾ ਦੇ ਗਲੇਂ ਨਾ ਤਾਂ ਸੇਖੜੀ ਦੀ ਉਮੀਦਵਾਰੀ ਉੱਤਰ ਰਹੀ ਹੈ ਅਤੇ ਨਾ ਹੀ ਉਹ ਪ੍ਰਧਾਨ ਸਿੱਧੂ ਦੇ ਚੋਭਵੇਂ ਛੱਡੇ ਤੀਰਾਂ ਦਾ ਜੱਖਮ ਭੁੱਲ ਪਾਏ ਹਨ।
ਹਾਲਾਂਕਿ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਸੇਖੜੀ ਨੂੰ ਟਿਕਟ ਦੇਣ ਤੇ ਸਾਰੀ ਗੱਲ ਪਾਰਟੀ ਤੇ ਸੁੱਟ ਦਿੱਤੀ ਗਈ ਹੈ ਕਿ ਕਾਂਗਰਸ ਹਾਈਕਮਾਨ ਨੇ ਸੋਚ ਕੇ ਫੈਸਲਾ ਲਿਆ ਹੋਵੇਗਾ ਠੀਕ ਸੋਚਿਆ ਹੋਵੇਗਾ ਅਤੇ ਪਾਰਟੀ ਦੇ ਨਾਲ ਹਨ। ਪਰ ਬਾਜਵਾ ਦੇ ਸਮੱਰਥਕਾ ਵਿੱਚ ਹਾਈਕਮਾਨ ਵੱਲੋਂ ਸੇਖੜੀ ਨੂੰ ਟਿਕਟ ਮਿਲਣ ਤੇ ਅੰਦਰ ਹੀ ਅੰਦਰ ਰੋਸ਼ ਦੋ ਗੁਣਾ ਹੋ ਗਿਆ ਹੈ। ਉੱਧਰ ਇਹ ਵੀ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਤੋਂ ਟਿਕਟ ਦੇ ਵੱਡੇ ਦਾਵੇਦਾਰ ਪੱਪੂ ਜੈਂਤੀਪੁਰੀਆਂ ਵੀ ਕੋਈ ਵੱਡਾ ਫੈਸਲਾ ਲੈ ਲੈਣ।
ਦੀ ਪੰਜਾਬ ਵਾਇਅਰ ਨਾਲ ਗੱਲਬਾਤ ਕਰਦਿਆਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਵੱਲੋ ਬਟਾਲਾ ਦੇ ਵਰਕਰਾਂ, ਬਟਾਲਾ ਦੇ ਪੰਚ, ਸਰਪੰਚਾ, ਕੌਸਲਰਾਂ ਦੀ ਮੰਗ ਪਾਰਟੀ ਹਾਈਕਮਾਨ ਤੱਕ ਪਹੁੰਚਾ ਦਿੱਤੀ ਗਈ ਸੀ ਅਤੇ ਹਾਈਕਮਾਨ ਨੇ ਜੋਂ ਵੀ ਫੈਸਲਾ ਲਿਆ ਹੈ ਸੋਚ ਵਿਚਾਰ ਕੇ ਹੀ ਲਿਆ ਹੋਵੇਗਾ ਅਤੇ ਹਾਈਕਮਾਨ ਦਾ ਫੈਸਲਾ ਸਿਰ ਮੱਥੇ। ਉਹਨਾਂ ਵੱਲੋਂ ਨਾ ਤਾਂ ਬਟਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਰਵੀ ਨੰਦਨ ਨੂੰ ਉਤਾਰਿਆ ਜਾਵੇਗਾ ਅਤੇ ਨਾ ਹੀ ਕੋਈ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਟਾਲਾ ਤੋਂ ਲੋਕ ਰਵਿਨੰਦਨ ਲਈ ਟਿਕਟ ਦੀ ਮੰਗ ਕਰ ਰਹੇ ਸਨ, ਪਰ ਕੋਈ ਨਹੀਂ, ਪਾਰਟੀ ਦਾ ਫੈਸਲਾ ਸਿਰ ਮੱਥੇ।
ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੀ ਟਿਕਟ ਦੇ ਲਈ ਬਟਾਲਾ ਤੋਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਬੇਟੇ ਰਵੀ ਨੰਦਨ ਬਾਜਵਾ ਲਈ ਟਿਕਟ ਦੀ ਮੰਗ ਕਰ ਰਹੇ ਸਨ। ਉਹਨਾਂ ਵੱਲੋ ਇੱਥੋ ਤੱਕ ਕਿਹਾ ਗਿਆ ਸੀ ਕਿ ਇੱਕ ਪਾਰਟੀ ਇੱਕ ਟਿੱਕਟ ਕੋਈ ਸੁਪਰੀਮ ਕੋਰਟ ਦਾ ਫੈਸਲਾ ਨਹੀਂ, ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ ਪਾਰਟੀ ਨੂੰ ਸਰਵੇ ਅਨੂਸਾਰ ਟਿਕਟ ਦੀ ਮੰਗ ਨੂੰ ਵੇਖਦੇ ਹੋਏ ਸਿਰਫ਼ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿੱਕਟ ਦੇਣੀ ਚਾਹਿਦੀ ਹੈ।
ਬਟਾਲਾ ਦੀ ਸੀਟ ਤੋਂ ਅਸ਼ਵਨੀ ਸੇਖੜੀ ਦੀ ਹੀ ਨਹੀਂ ਬਲਕਿ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਦੀ ਵੀ ਸਾਕ ਦਾਅ ਤੇ ਲੱਗੀ ਸੀ। ਜਿਸ ਦਾ ਕਾਰਨ ਪਿਛਲੇ ਦਿਨੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਦੀ ਘੋਸ਼ਨਾ ਤੋਂ ਪਹਿਲਾ ਹੀ ਬਟਾਲਾ ਤੋਂ ਸੇਖੜੀ ਨੂੰ ਉਮੀਦਵਾਰ ਐਲਾਨ ਦਿੁੱਤਾ ਗਿਆ ਸੀ। ਸੇਖੜੀ ਦੇ ਹੱਕ ਵਿੱਚ ਕੀਤੀ ਰੈਲੀ ਵਿੱਚ ਸਿੱਧੂ ਵੱਲੋਂ ਆਪਣੇ ਭਾਸ਼ਣ ਵਿੱਚ ਬਾਜਵਾ ਦਾ ਨਾਮ ਲਏ ਬਗੈਰ ਕਈ ਤਰਾਂ ਦਿਆਂ ਚੌਭਵੇ ਤੀਰ ਵੀ ਬਾਜਵਾ ਤੇ ਛੱਡੇ ਗਏ ਸਨ। ਜਿਸ ਨੂੰ ਲੈ ਕੇ ਬਾਜਵਾ ਧੜਾ ਸਿੱਧੂ ਅਤੇ ਸੇਖੜੀ ਦੇ ਬੇਹੱਦ ਖਿਲਾਫ਼ ਸੀ ਅਤੇ ਉਹਨਾਂ ਲਈ ਉਹ ਜੱਖਮ ਹਾਲੇ ਵੀ ਹਰੇ ਹਨ। ਜਿਹਨਾਂ ਤੇ ਮਰਹਮ ਲਗਾ ਕੇ ਬਾਜਵਾ ਧੜੇ ਨੂੰ ਮਣਾਉਣਾਂ ਹੁਣ ਸੇਖੜੀ ਲਈ ਵੱਡੀ ਚੁਨੌੌਤੀ ਹੋਵੇਗਾ।
ਹਾਲਾਕਿ ਇਸ ਸੰਬੰਧੀ ਸੇਖੜੀ ਵੱਲੋ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਅਤੇ ਆਪਣੇ ਸੁਰ ਵੀ ਬਦਲ ਦਿੱਤੇ ਗਏ ਹਨ ਅਤੇ ਉਹ ਤ੍ਰਿਪਤ ਬਾਜਵਾ ਨੂੰ ਭਰਾਂ ਦੱਸ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਲਈ ਲੜਾਈ ਸਿੱਰਫ਼ ਟਿੱਕਟਾ ਤੱਕ ਹੀ ਸੀਮਿਤ ਹੁੰਦੀ ਹੈ ਅਤੇ ਬਾਅਦ ਵਿੱਚ ਸਾਰੇ ਇੱਕ ਜੁੱਟ ਹੋ ਕੇ ਕਾਂਗਰਸੀ ਉਮੀਦਵਾਰ ਦੀ ਮਦਦ ਕਰਦੇ ਹਨ।
ਉਧਰ ਦੁਜੇ ਪਾਸੇ ਇਹ ਵੀ ਸੰਭਾਵਨਾ ਹੈ ਕਿ ਬਟਾਲਾ ਸੀਟ ਤੋਂ ਕਾਂਗਰਸ ਪਾਰਟੀ ਲਈ ਟਿਕਟ ਦੀ ਮੰਗ ਕਰ ਰਹੇ ਪੁੱਪੂ ਜੈਂਤੀਪੁਰੀਆਂ ਵੀ ਬਟਾਲਾ ਦੀ ਸੀਟ ਤੋਂ ਕਾਂਗਰਸ ਲਈ ਵੱਡਾ ਨੁਕਸਾਨ ਕਰ ਸਕਦੇ ਹਨ ਅਤੇ ਸਾਰੀ ਬਾਜੀ ਉਹਨਾਂ ਨੂੰ ਅੱਗੇ ਲਗਾ ਕੇ ਖੇਡੀ ਜਾ ਸਕਦੀ ਹੈ।