ਹੋਰ ਗੁਰਦਾਸਪੁਰ

ਅਵਾਰਾ ਕੁੱਤਿਆਂ ਦੇ ਝੁੰਡ ਨੇ ਬੱਚੇ ਨੂੰ ਬੇਰਹਿਮੀ ਨਾਲ ਕੱਟਿਆ, ਸਿਰ ਤੇ ਲੱਗੇ ਨੌਂ ਟਾਂਕੇ

ਅਵਾਰਾ ਕੁੱਤਿਆਂ ਦੇ ਝੁੰਡ ਨੇ ਬੱਚੇ ਨੂੰ ਬੇਰਹਿਮੀ ਨਾਲ ਕੱਟਿਆ, ਸਿਰ ਤੇ ਲੱਗੇ ਨੌਂ ਟਾਂਕੇ
  • PublishedJanuary 15, 2022

ਗੁਰਦਾਸਪੁਰ, 15 ਜਨਵਰੀ (ਮੰਨਣ ਸੈਣੀ)। ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ‘ਚ ਘਰ ਦੇ ਬਾਹਰ ਖੇਡ ਰਹੇ 11 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਦੇ ਝੁੰਡ ਨੇ ਬੁਰੀ ਤਰ੍ਹਾਂ ਵੱਢ ਦਿੱਤਾ। ਬੱਚਾ ਨੇ ਬਚਾਉਣ ਸੰਬੰਧੀ ਕਾਫੀ ਆਵਾਜ਼ਾ ਲਗਾਇਆ ਪਰ ਆਵਾਰਾ ਕੁੱਤਿਆ ਨੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੱਟਿਆ। ਆਸੇ-ਪਾਸੇ ਕੰਮ ਕਰ ਰਹੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬੱਚੇ ਨੂੰ ਕੁੱਤਿਆਂ ਦੇ ਝੁੰਡ ਤੋਂ ਬਚਾਇਆ। ਲੋਕਾਂ ਨੇ ਕੁੱਤਿਆਂ ‘ਤੇ ਇੱਟਾਂ-ਪੱਥਰ ਸੁੱਟ ਕੇ ਉਨ੍ਹਾਂ ਨੂੰ ਭਜਾ ਦਿੱਤਾ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਵੱਲੋਂ ਜ਼ਖਮੀ ਬੱਚੇ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਬੱਚੇ ਦੇ ਡੂੰਘੇ ਜ਼ਖ਼ਮ ਕਾਰਨ ਡਾਕਟਰਾਂ ਨੇ ਸਿਰ ’ਤੇ ਨੌਂ ਟਾਂਕੇ ਲਾਏ। ਘਟਨਾ ਤੋਂ ਬਾਅਦ ਬੱਚਾ ਅਜੇ ਵੀ ਸਹਿਮਿਆ ਹੈ ਅਤੇ ਆਪਣੀ ਮਾਂ ਦੀ ਗੋਦੀ ਵਿੱਚ ਡਰਿਆ ਹੋਇਆ ਪਿਆ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਪਿੰਡ ਚੌੜ ਸਿੱਧਵਾਂ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰ ਦਿੱਤਾ ਸੀ। ਜਦੋਂ ਬਜ਼ੁਰਗ ਕੁੱਤਿਆਂ ਤੋਂ ਭੱਜਣ ਲੱਗਾ ਤਾਂ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਬਜ਼ੁਰਗ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਪਿੰਡ ਵਿੱਚ ਸ਼ਨੀਵਾਰ ਦੀ ਘਟਨਾ ਤੋਂ ਬਾਅਦ ਪਿੰਡ ਵਿੱਚ ਆਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ।

ਸਿਵਲ ਹਸਪਤਾਲ ਵਿੱਚ ਜ਼ਖ਼ਮੀ ਬੱਚੇ ਅਰਨਵ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਚੌੜ ਸਿੱਧਵਾਂ ਦਾ ਵਸਨੀਕ ਹੈ। ਸ਼ਨੀਵਾਰ ਸਵੇਰੇ ਕਰੀਬ 11 ਵਜੇ ਉਸ ਦਾ ਲੜਕਾ ਅਰਨਵ ਕਿਸੇ ਰਿਸ਼ਤੇਦਾਰ ਦੇ ਘਰੋਂ ਖੇਡ ਕੇ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਗਲੀ ‘ਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਅਰਨਵ ‘ਤੇ ਹਮਲਾ ਕਰ ਦਿੱਤਾ। ਅਰਨਵ ਕੁੱਤਿਆਂ ਨੂੰ ਦੇਖ ਕੇ ਪਹਿਲਾਂ ਭੱਜਿਆ, ਫਿਰ ਜਦੋਂ ਉਹ ਗਲੀ ‘ਚ ਗਿਆ ਤਾਂ ਕੁੱਤਿਆਂ ਨੇ ਉਸ ਨੂੰ ਸਿਰ ਤੋਂ ਘਸੀਟ ਲਿਆ ਅਤੇ ਬੇਰਹਿਮੀ ਨਾਲ ਉਸ ਨੂੰ ਰਗੜਿਆ। ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਉਸਾਰੀ ਦਾ ਕੰਮ ਕਰ ਰਹੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਬੱਚੇ ਨੂੰ ਆਵਾਰਾ ਕੁੱਤਿਆਂ ਦੇ ਚੁੰਗਲ ‘ਚੋਂ ਬਚਾਇਆ। ਉਸ ਨੇ ਦੱਸਿਆ ਕਿ ਪਹਿਲਾਂ ਵੀ ਉਸ ਨੇ ਆਵਾਰਾ ਕੁੱਤਿਆਂ ਦੇ ਝੁੰਡ ਤੋਂ ਇੱਕ ਹੋਰ ਬੱਚੇ ਨੂੰ ਬਚਾਇਆ ਸੀ। ਪਰ ਇਸ ਵਾਰ ਉਨ੍ਹਾਂ ਦੇ ਬੇਟੇ ਨੂੰ ਕੁੱਤਿਆਂ ਨੇ ਫੜ ਲਿਆ, ਜਿਸ ਨੂੰ ਉਨ੍ਹਾਂ ਨੇ ਬੜੀ ਬੇਰਹਿਮੀ ਨਾਲ ਖੁਰਚਿਆ ਹੈ।

Written By
The Punjab Wire