ਅੰੰਮਿ੍ਤਸਰ, 14 ਜਨਵਰੀ। ਪੰਜਾਬ ਦੇ ਗੁਰਦਾਸਪੁਰ ਵਿੱਚ ਵਿਸਫੋਟਕਾਂ (ਆਰਡੀਐਕਸ) ਦੀ ਖੋਜ ਤੋਂ ਬਾਅਦ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਧਨੋਆ ਕਲਾਂ ਵਿੱਚ ਵੀ ਵੱਡੀ ਮਾਤਰਾ ਵਿੱਚ ਆਰਡੀਐਕਸ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਮਿਲੇ ਇਸ ਆਰਡੀਐਕਸ ਦੀ ਵਰਤੋਂ ਪੰਜਾਬ ਵਿਧਾਨ ਸਭਾ 2022 ਦੌਰਾਨ ਪੰਜਾਬ ਨੂੰ ਹਿਲਾ ਦੇਣ ਲਈ ਕੀਤੀ ਜਾਣੀ ਸੀ। ਸੂਚਨਾ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਟੀਮ ਨੇ ਪਿੰਡ ਦੀ ਮੁੱਖ ਸੜਕ ਦੇ ਕੋਲ ਖੇਤਾਂ ‘ਚ ਲੁਕੋਏ ਹੋਏ ਆਰ.ਡੀ.ਐਕਸ ਨੂੰ ਬਰਾਮਦ ਕਰਕੇ ਪੂਰੇ ਪਿੰਡ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਸੂਚਨਾ ਮਿਲਦੇ ਹੀ ਐਸਐਸਪੀ ਰਾਕੇਸ਼ ਕੌਸ਼ਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਭਾਰਤ-ਪਾਕਿ ਸਰਹੱਦ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਇਸ ਪਿੰਡ ਅਤੇ ਆਸ-ਪਾਸ ਦਾ ਸਾਰਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਹਥਿਆਰ ਮਿਲਣ ਤੋਂ ਬਾਅਦ ਬੰਬ ਰੋਕੂ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਦੂਜੇ ਪਾਸੇ ਪੁਲਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਸਮੂਹ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕਰਨ ਦੀ ਸਫਲਤਾ ਤੋਂ ਬਾਅਦ ਪੰਜਾਬ ਪੁਲਿਸ ਨੇ ਕੱਲ 2.5 ਕਿਲੋ ਆਰਡੀਐਕਸ,ਇ ਇੱਕ ਡੈਟੋਨੇਟਰ, ਕੋਡੈਕਸ ਤਾਰ, ਤਾਰਾਂ ਸਮੇਤ ਪੰਜ ਵਿਸਫੋਟਕ ਫਿਊਜ਼, ਏਕੇ 47 ਅਸਾਲਟ ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ। ਜਿਸ ਦੀ ਪੂਰੀ ਖਬਰ ਦਾ ਲਿੰਕ ਹੇਠ ਦਿੱਤਾ ਗਿਆ ਹੈ।