ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਮੀਦਵਾਰਾਂ ਦੀ ਫੇਕ ਲਿਸਟ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਹਾਲੇ ਤੱਕ ਕਾਂਗਰਸ ਵੱਲੋਂ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਉਮੀਦਵਾਰਾਂ ਦੀ ਲਿਸਟ ਕਦੋਂ ਜਾਰੀ ਹੋਵੇਗੀ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਉਧਰ ਇੰਡਿਅਨ ਐਕਸਪ੍ਰੇਸ ਵਿੱਚ ਛੱਪੀ ਖਬਰ ਅਨੂਸਾਰ ਵਿਧਾਨ ਸਭਾ ਚੋਣਾਂ ਸੰਬੰਧੀ ਕਾਂਗਰਸ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਸੰਬੰਧੀ ਵੀਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਵਰਚੁਅਲ ਮੀਟਿੰਗ ਦੌਰਾਨ ਅੰਤਿਮ ਨਾਵਾਂ ਨੂੰ ਲੈ ਕੇ ਮਤਭੇਦ ਦੇ ਸਾਹਮਣੇ ਆਉਣ ਕਾਰਨ ਹੋ ਰਹੀ ਹੈ। ਖਬਰ ਅਨੂਸਾਰ ਵੀਰਵਾਰ ਨੂੰ ਸੂਚੀ ਦੀ ਉਮੀਦ ਸੀ, ਕਿਉਂਕਿ ਕਾਂਗਰਸ ਸਕ੍ਰੀਨਿੰਗ ਕਮੇਟੀ ਪਹਿਲਾਂ ਹੀ 60 ਤੋਂ ਵੱਧ ਉਮੀਦਵਾਰਾਂ ‘ਤੇ ਸਹਿਮਤੀ ਬਣ ਚੁੱਕੀ ਸੀ।
ਖਬਰ ਵਿੱਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਵੱਖ-ਵੱਖ ਸਕਰੀਨਿੰਗ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਆਗੂਆਂ ਨੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਬਾਰੇ ਚੁੱਪ ਧਾਰੀ ਹੋਈ ਸੀ। ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾਈ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੀਈਸੀ ਅੱਗੇ ਮਤਭੇਦ ਜ਼ੋਰਦਾਰ ਢੰਗ ਨਾਲ ਪ੍ਰਗਟਾਏ ਗਏ। “ਕਈ ਸੀਟਾਂ ਅਜਿਹੀਆਂ ਸਨ ਜਿੱਥੇ ਸਕਰੀਨਿੰਗ ਕਮੇਟੀ ਨੇ ਅੰਤਿਮ ਉਮੀਦਵਾਰ ਦਾ ਨਾਮ ਭੇਜਿਆ ਸੀ। ਇੱਕ ਵਾਰ ਜਦੋਂ ਸੀਈਸੀ ਨੇ ਨਾਮ ਲੈਣਾ ਸ਼ੁਰੂ ਕੀਤਾ, ਤਾਂ ਇਨ੍ਹਾਂ ਤਿੰਨਾਂ ਨੇਤਾਵਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ।
ਇਸ ਸੰਬੰਧੀ ਜਦੋਂ ਸੋਨੀਆ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਕੋਈ ਸਹਿਮਤੀ ਨਹੀਂ ਸੀ ਤਾਂ ਉਨ੍ਹਾਂ ਨੇ ਸੀਈਸੀ ਨੂੰ ਸੂਚੀ ਕਿਉਂ ਸੌਂਪੀ ਸੀ ਅਤੇ ਸ਼ੁੱਕਰਵਾਰ ਨੂੰ ਅੰਤਮ ਸੂਚੀ ਦੇ ਨਾਲ ਆਉਣ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਸੀਈਸੀ ਦੀ ਕਾਰਵਾਈ ਦੌਰਾਨ ਸਿਰਫ਼ ਦੇਖ ਰਹੇ ਸਨ। ਉਨ੍ਹਾਂ ਨੇ ਅੰਤ ਤੱਕ ਹੀ ਗੱਲ ਕੀਤੀ, ਸਕਰੀਨਿੰਗ ਕਮੇਟੀ ਨੂੰ ਸਾਰੀਆਂ ਸੀਟਾਂ ਦੀ ਸਮੀਖਿਆ ਕਰਨ ਲਈ ਕਿਹਾ ਤਾਂ ਜੋ ਸੱਤਾ ਵਿਰੋਧੀ ਕਿਸੇ ਵੀ ਵਿਅਕਤੀ ਨੂੰ ਚੋਣ ਟਿਕਟ ਨਾ ਮਿਲੇ। ਸੀਈਸੀ ਦੀ ਅਗਲੀ ਮੀਟਿੰਗ ਹੁਣ ਸ਼ੁੱਕਰਵਾਰ ਨੂੰ ਹੋਣ ਦੀ ਸੰਭਾਵਨਾ ਹੈ। ਖਬਰ ਵਿੱਚ ਦੱਸਿਆ ਗਿਆ ਕਿ ਸਿੱਧੂ ਨੂੰ ਵੀ ਕਈ ਫਾਈਨਲ ਕੀਤੇ ਉਮੀਦਵਾਰਾਂ ‘ਤੇ ਇਤਰਾਜ਼ ਸੀ।