ਹੋਰ ਗੁਰਦਾਸਪੁਰ

ਪਿੰਡ ਦਿਓਲ ਦੇ ਪੰਜ ਮੈਂਬਰ ਪੰਚਾਇਤ ਨੇ ਕਾਂਗਰਸ ਨੂੰ ਛੱਡ ਅਕਾਲੀ ਦਲ ਦਾ ਲੜ ਫੜਿਆ

ਪਿੰਡ ਦਿਓਲ ਦੇ ਪੰਜ ਮੈਂਬਰ ਪੰਚਾਇਤ ਨੇ ਕਾਂਗਰਸ ਨੂੰ ਛੱਡ ਅਕਾਲੀ ਦਲ ਦਾ ਲੜ ਫੜਿਆ
  • PublishedJanuary 11, 2022

ਗੁਰਦਾਸਪੁਰ, 11 ਜਨਵਰੀ। ਕਾਂਗਰਸ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਹਲਕੇ ਦੇ ਪਿੰਡ ਦਿਓਲ ਦੇ ਪੰਜ ਮੌਜੂਦਾ ਪੰਚਾਇਤ ਮੈਂਬਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸਾਰੇ ਮੈਂਬਰ ਪੰਚਾਇਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ।

ਬੱਬੇਹਾਲੀ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਝੂਠ ਤੋਂ ਜਾਣੂ ਹੋ ਚੁੱਕੇ ਹਨ। ਜਿਸ ਕਰਕੇ ਉਹ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ। ਕਾਂਗਰਸ ਹੁਣ ਇਕ ਡੁੱਬਾ ਜਹਾਜ ਬਣ ਗਿਆ ਹੈ। ਜਿਸ ਕਰਕੇ ਲੋਕ ਇਸ ਨੂੰ ਲਗਾਤਾਰ ਛੱਡ ਰਹੇ ਹਨ। ਬੱਬੇਹਾਲੀ ਨੇ ਕਿਹਾ ਕਿ ਜੋ ਲੋਕ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਸਰਕਾਰ ਅਤੇ ਉਨ੍ਹਾਂ ਨੂੰ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਮੂਹ ਮੈਂਬਰ ਪੰਚਾਇਤਾਂ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਵਿਕਾਸ ਦੇ ਨਾਂ ਤੇ ਕੁਝ ਨਹੀਂ ਕੀਤਾ। ਜਿਸ ਕਰਕੇ ਉਨ੍ਹਾਂ ਨੇ ਕਾਂਗਰਸ ਨੂੰ ਛੱਡਣ ਦਾ ਮਨ ਬਣਾਇਆ। ਇਸ ਮੌਕੇ ਤੇ ਅਤਰ ਸਿੰਘ ਪ੍ਰਧਾਨ ਸਾਬਕਾ ਸਰਪੰਚ, ਤਰਸੇਮ ਸਿੰਘ ਮੌਜੂਦਾ ਮੈਂਬਰ, ਪੰਚਾਇਤ ਸਰੂਪ ਸਿੰਘ ਮੌਜੂਦਾ ਮੈਂਬਰ’ ਪੰਚਾਇਤ ਮਨਜੀਤ ਕੌਰ ਮੌਜੂਦਾ ਮੈਂਬਰ, ਕਸ਼ਮੀਰ ਕੌਰ ਮੌਜੂਦਾ ਮੈਂਬਰ, ਪੰਜਾਬ ਜਸਬੀਰ ਕੌਰ ਮੌਜੂਦਾ ਮੈਂਬਰ, ਪੰਚਾਇਤ ਪਿੰਡ ਦਿਓਲ ਹਾਜ਼ਰ ਸਨ।

Written By
The Punjab Wire