ਗੁਰਦਾਸਪੁਰ 11 ਜਨਵਰੀ ( ਅਸ਼ਵਨੀ ) :- ਬੀਤੇ ਕੱਲ੍ਹ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਅਤੇ ਜਿਲਾ ਸਾਹਿਤ ਕੇਂਦਰ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ 31 ਦਸੰਬਰ ਨੂੰ ਸਵਰਗ ਸਿਧਾਰ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਿੰਘ ਸਭਾ ਗੁਰਦੁਆਰਾ ਗੁਰਦਾਸਪੁਰ ਵਿਖੇ ਹੋਇਆ । ਸ਼੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ।
ਇਸ ਉਪਰੰਤ ਸੁਭਾਸ਼ ਦੀਵਾਨਾ ਨੇ ਪਰਿਵਾਰ ਵੱਲੋਂ ਆਏ ਹੋਏ ਧਾਰਮਿਕ , ਰਾਜਨੀਤਿਕ , ਸਮਾਜਿਕ ਅਤੇ ਵੱਖ-ਵੱਖ ਪਿ੍ਰੰਟ ਤੇ ਬਿਜਲਈ ਮੀਡੀਆ ਕਰਮੀਆ ਦਾ ਧੰਨਵਾਦ ਕੀਤਾ ਗਿਆ ਇਸ ਮੋਕੇ ਤੇ ਵੱਖ-ਵੱਖ ਸਮਾਜਿਕ ਸੰਗਠਨਾਂ ਤੇ ਸਿੱਖਿਆ ਸੰਸਥਾਵਾਂ , ਸਮੂਹ ਸਾਹਿਤਕ ਸਭਾਵਾ , ਭਾਰਤ ਵਿਕਾਸ ਪਰੀਸ਼ਦ , ਸਰਕਾਰੀ ਕਾਲਜ ਰਿਟਾਇਰ ਟੀਚਰ ਵੈਲਫੇਅਰ ਐਸੋਸੀਏਸ਼ਨ , ਚਿੰਨਮਯ ਮਿਸ਼ਨ ਗੁਰਦਾਸਪੁਰ , ਜਿਲਾ ਸਾਹਿਤ ਕੇਂਦਰ , ਜਮਹੂਰੀ ਅਧਿਕਾਰ ਸਭਾ ਪੰਜਾਬ , ਜਿਲਾ ਗੁਰਦਾਸਪੁਰ ਇਕਾਈ ਆਦਿ ਵੱਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ । ਇਸ ਮੋਕੇ ਤੇ ਹੋਰਣਾਂ ਤੋ ਇਲਾਵਾ ਲੇਬਰ ਸੈੱਲ ਦੇ ਚੈਅਰਮੈਨ ਗੁਰਮੀਤ ਸਿੰਘ ਪਾਹੜਾ , ਰਮਨ ਬਹਿਲ , ਕਸ਼ਮੀਰ ਸਿੰਘ ਵਾਹਲਾ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ , ਸਨੇਹਇੰਦਰ ਮੀਲੂ ਕੁਆਡੀਨੇਟਰ ਮੰਡੀ ਗੋਬਿੰਦਗੜ ਦੀ ਸਾਹਿਤ ਸਭਾ , ਬਟਾਲਾ ਤੋ ਸਾਹਿਤਕ ਹਸਤੀਆਂ ਵੱਲੋਂ ਵਿਸ਼ੇਸ਼ ਸ਼ੋਕ ਸੁਨੇਹੇ ਆਏ , ਬੂਆ ਸਿੰਘ ਸੇਖੋ , ਵਿਜੇ ਅਗਨੀਹੋਤਰੀ , ਤ੍ਰਿਲੋਕ ਸਿੰਘ , ਅਮਨਪ੍ਰੀਤ ਸਿੰਘ ਲਾਲੀ , ਜਿਲ੍ਹਾ ਭਾਸ਼ਾ ਅਫਸਰ ਡਾਕਟਰ ਪਰਮਜੀਤ ਸਿੰਘ ਕਲਸੀ , ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ ਤੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ , ਹੀਰਾ ਅਰੋੜਾ , ਕੇ ਕੇ ਸ਼ਰਮਾ , ਸੁੱਲਖਣ ਸਰਹੱਦੀ , ਮੱਖਣ ਸਿੰਘ ਕੋਹਾੜ , ਮੰਗਤ ਚੰਚਲ , ਤਰਸੇਮ ਸਿੰਘ ਭੰਗੂ , ਸਤਿਬੀਰ ਸਿੰਘ , ਪਿ੍ਰੰਸੀਪਲ ਕਮਲ ਕਿਸ਼ੋਰ , ਰਾਜ ਕੁਮਾਰ ਸ਼ਰਮਾ , ਮੰਗਤ ਚੰਚਲ , ਡਾਕਟਰ ਜਗਜੀਵਨ ਲਾਲ , ਅਸ਼ੋਕ ਸ਼ਰਮਾ ਪੀ ਸੀ ਐਸ , ਅਸ਼ਵਨੀ ਕੁਮਾਰ , ਪ੍ਰੋਫੈਸਰ ਸ਼ਿਵ ਦਿਆਲ , ਰਾਕੇਸ਼ ਜੋਤੀ , ਜੋਗਿੰਦਰ ਸਿੰਘ ਛੀਨਾ , ਅਮਰਜੀਤ ਸ਼ਾਸਤਰੀ , ਅਮਰ ਕਰਾਂਤੀ , ਪ੍ਰਤਾਪ ਪਾਰਸ , ਕਾਮਰੇਡ ਮੁਲਖ ਰਾਜ , ਬੋਧ ਸਿੰਘ ਘੁੰਮਣ , ਨਵਨੀਤ ਸਿੰਘ , ਡਾਕਟਰ ਗੁਰਚਰਨ ਗਾਂਧੀ , ਪਿ੍ਰਸੀਪਲ ਸੁਖਬੀਰ ਸਿੰਘ , ਸੋਹਨ ਸਿੰਘ , ਡਾਕਟਰ ਕੁਲਦੀਪ ਪੁਰੀ , ਨੀਰਜ ਸਲਹੋਤਰਾ , ਸੰਜੀਵ ਕੁਮਾਰ ਬਾਟੂ , ਡਾਕਟਰ ਅਨੂਪ ਸਿੰਘ , ਵਰਗਿਸ ਸਲਾਮਤ , ਵਰਿੰਦਰ ਸਿੰਘ ਨਿਮਾਣਾ , ਕਾਮਰੇਡ ਅਵਤਾਰ ਸਿੰਘ , ਕੁਲਦੀਪ ਸਿੰਘ ਰਿਆੜ , ਸਵਤੰਤਰ ਸਿੰਘ ਰਿਆੜ , ਬੀਬਾ ਬਲਵੰਤ ਅਤੇ ਮਿੱਤਰ ਸਨੇਹੀਆਂ ਸਮੇਤ ਪਰਿਵਾਰ ਦੇ ਮੈਂਬਰ ਆਦਿ ਹਾਜ਼ਰ ਸਨ ।
ਜਿਕਰਯੋਗ ਹੈ ਕਿ ਪ੍ਰੋਟੈਸਰ ਯੋਗੀ ਜਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਵਿਖੇ ਲੰਮਾ ਅਰਸਾ ਪੰਜਾਬੀ ਵਿਸ਼ੇ ਦੇ ਪ੍ਰੋਫੈਸਰ ਵਜੋਂ ਸੇਵਾ ਕਰਦਿਆਂ ਉਨ੍ਹਾਂ ਵੇਲਿਆਂ ਦੌਰਾਨ ਲਗਭਗ ਸਾਰੇ ਜਿਲ੍ਹੇ ਦੇ ਵਿਦਿਆਰਥੀਆਂ ਨੂੰ ਤਨਦੇਹੀ ਅਤੇ ਹਰਮਨ ਪਿਆਰੇ ਰਹਿੰਦਿਆਂ ਹੋਇਆਂ ਸੇਵਾਵਾਂ ਦੇਣ ਤੋਂ ਮਗਰੋਂ ਰਿਟਾਇਰ ਹੋਏ ਪ੍ਰੋ ਕਿਰਪਾਲ ਸਿੰਘ ਯੋਗੀ ਜੋ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਜ ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰੂ ਸਿੰਘ ਸਭਾ ਗੁਰਦੁਆਰਾ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਸੰਪੰਨ ਹੋਈ। ਪ੍ਰੋ ਕਿਰਪਾਲ ਸਿੰਘ ਯੋਗੀ ਜਿੱਥੇ ਇਕ ਸਮਰੱਥ ਅਧਿਆਪਕ ਸਨ ਓਥੇ ਉਹ ਉਚ ਕੋਟੀ ਦੇ ਵਿਦਵਾਨ ,ਚਿੰਤਕ ਅਤੇ ਸਾਹਿਤਕਾਰ ਵੀ ਸਨ। ਉਹ ਪ੍ਰਿੰ ਸੁਜਾਨ ਸਿੰਘ ਜੀ ਦੇ ਮਗਰੋਂ ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਅਤੇ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਲਗਾਤਾਰ ਪਰਧਾਨ ਰਹੇ। ਇਸ ਤੋਂ ਇਲਾਵਾ ਉਹ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਗੁਰਦਾਸਪੁਰ ਇਕਾਈ ਸਮੇਤ ਸ਼ਹਿਰ ਦੀਆਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਤੇ ਮੈਂਬਰ ਰਹੇ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਰਹੇ।
ਇਥੇ ਇਹ ਦੱਸਣਾ ਵੀ ਥਾਂ ਸਿਰ ਹੋਵੇਗਾ ਕਿ ਉਹ ਇਕ ਚਲਦੀ ਫਿਰਦੀ ਲਾਇਬਰੇਰੀ ਵਰਗੇ ਮਨੁੱਖ ਸਨ ਜਿਨ੍ਹਾਂ ਨੂੰ ਸਿੱਖ ਇਤਿਹਾਸ ਤੋਂ ਇਲਾਵਾ ਪੰਜਾਬੀ ਵਿਸ਼ੇ ਅਤੇ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਰਖਣ ਵਾਲੇ ਸੰਸਥਾਨੁਮਾ ਮਨੁੱਖ ਸਨ। ਅਜਿਹੇ ਦਰਵੇਸ਼ ਮਨੁੱਖ ਦੇ ਵਿਛੋੜੇ ਤੇ ਅਜ ਇਕੱਲਾ ਸ਼ਹਿਰ ਗੁਰਦਾਸਪੁਰ ਹੀ ਨਹੀਂ ਸਗੋਂ ਸਾਰਾ ਜਿਲ੍ਹਾ ਗੁਰਦਾਸਪੁਰ ਅਤੇ ਵਿਸ਼ਵ ਭਰ ਦੇ ਸਾਹਿਤ ਨਾਲ਼ ਜੁੜੇ ਹੋਏ ਲੋਕ ਉਦਾਸ ਹਨ ।