ਹਦਾਇਤਾਂ ਦੀ ਉਲੰਘਣਾ ਹੋਣ ’ਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127 ਏ ਅਧੀਨ ਸਬੰਧਤ ਪਿ੍ਰੰਟਿੰਗ ਪ੍ਰੈੱਸ ਦਾ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ, 6 ਮਹੀਨੇ ਦੀ ਕੈਂਦ ਅਤੇ 2 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ
ਗੁਰਦਾਸਪੁਰ, 11 ਜਨਵਰੀ ( ਮੰਨਣ ਸੈਣੀ) । ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਜ਼ਿਲੇ ਅੰਦਰ ਚੱਲ ਰਹੀਆਂ ਪਿ੍ਰੰਟਿਗ ਪ੍ਰੈਸ ਮਾਲਕਾਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਣ ਹਿੱਤ ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਪਿ੍ਰੰਟਿੰਗ ਪ੍ਰੈਸ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਦਤ ਪਿ੍ਰੰਟਿੰਗ ਪ੍ਰੈਸ ਤੋਂ ਸੁਖਵਿੰਦਰ ਕੁਮਾਰ, ਪੁਸ਼ਪ ਪਿ੍ਰੰਟਿੰਗ ਪ੍ਰੈਸ ਤੋਂ ਪੰਕਜ ਕੁਮਾਰ, ਜਾਗਰਿਤੀ ਪਿ੍ਰੰਟਿੰਗ ਪ੍ਰੈਸ ਤੋਂ ਵਿਪਨ ਮਹਾਜਨ, ਪਬਲਿਕ ਪਿ੍ਰੰਟਿੰਗ ਪਰੈਸ ਤੋਂ ਸੰਦੀਪ ਮਹਾਜਨ, ਐਲ.ਕੇ ਪਿ੍ਰੰਟਿਗ ਤੋ ਅਨੂਪ ਕੁਮਾਰ, ਜੋਗੀ ਪਿ੍ਰੰਟਿੰਗ ਪਰੈਸ, ਰਚਿਤਾ ਪਿ੍ਰੰਟਿੰਗ ਪਰੈਸ, ਸ਼ੁੱਭਮ ਪ੍ਰੈਸ ਗੁਰਦਾਸਪੁਰ ਤੋਂ ਗਗਨ ਸ਼ਰਮਾ ਅਤੇ ਮਨਜਿੰਦਰ ਸਿੰਘ ਚੋਣ ਕਾਨੂੰਗੋ , ਸੁਨੀਲ ਕੁਮਾਰ ਮੌਜੂਦ ਸਨ। ਮੀਟਿੰਗ ਵਿਚ ਉਨਾਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਐਸ.ਡੀ.ਐਮ ਨੇ ਪ੍ਰੈਸ ਮਾਲਕਾਂ ਨੂੰ ਦੱਸਿਆ ਕਿ ਕੋਈ ਵੀ ਪੈਫਲੈਟ/ਇਸ਼ਤਿਹਾਰ ਦੀ ਪ੍ਰਿੰਟਿੰਗ ਕਰਨ ਸਮੇਂ ਉਸ ਉਪਰ ਛਾਪਕ ਦਾ ਨਾਮ ਅਤੇ ਪਤਾ ਦਰਸਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਉਮੀਦਵਾਰ ਜਾਂ ਰਾਜਸੀ ਪਾਰਟੀ ਵਲੋਂ ਪੈਫਲੈਟ/ਇਸ਼ਤਿਹਾਰ ਛਪਵਾਏ ਜਾਂਦੇ ਹਨ, ਉਨ੍ਹਾਂ ਸਬੰਧੀ ਸੂਚਨਾ ਭਰ ਕੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਤਿੰਨ ਦਿਨਾਂ ਦੇ ਅੰਦਰ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਹਦਾਇਤਾਂ ਦੀ ਉਲੰਘਣਾ ਕਰਨ ਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127 ਏ ਅਧੀਨ ਕਾਰਵਾਈ ਕਰਦੇ ਹੋਏ ਸਬੰਧਤ ਪਿ੍ਰੰਟਿੰਗ ਪ੍ਰੈੱਸ ਦਾ ਲਾਈਸੈਂਸ ਰੱਦ ਵੀ ਕੀਤਾ ਜਾ ਸਕਦਾ ਹੈ, 6 ਮਹੀਨੇ ਦੀ ਕੈਂਦ ਅਤੇ 2 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ।
ਉਨਾਂ ਅੱਗੇ ਕਿਹਾ ਕਿ ਪਿ੍ਰੰਟ ਕਰਨ ਤੋਂ ਪਹਿਲਾਂ ਪਿ੍ਰੰਟ ਕਰਵਾਉਣ ਵਾਲੇ ਪਬਲਿਸ਼ਰ ਤੋਂ ਅਪੈਨਡੈਕਸ-ਏ ਵਿਚ ਡੈਕਲਾਰੇਸ਼ਨ ਲਿਆ ਜਾਵੇ, ਜੋ ਕਿ ਪਬਲੀਸ਼ਰ ਨੂੰ ਚੰਗੀ ਤਰਾਂ ਜਾਣਦਾ ਹੋਵੇ ਅਤੇ ਦੋ ਵਿਅਕਤੀਆਂ ਦੁਆਰਾ ਤਸਦੀਕ ਹੋਵੇ, ਇਸ ਦੀ ਕਾਪੀ ਇਲੈਕਸ਼ਨ ਐਕਪੈਂਡੀਚਰ ਮੋਨਟਰਿੰਗ ਟੀਮ (ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਭੇਜੀਆਂ ਜਾਣ। ਇਹ ਮੁਕੰਮਲ ਸੂਚਨਾ ਪਿ੍ਰੰਟਿੰਗ ਦੇ ਤਿੰਨ ਦਿਨਾਂ ਦੇ ਅੰਦਰ ਅੰਦਰ ਆਉਣੀ ਲਾਜ਼ਮੀ ਹੈ।