ਗੁਰਦਾਸਪੁਰ, 5 ਜਨਵਰੀ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਰਮਨ ਬਹਿਲ ਨੇ ਚੋਣ ਰਣਨੀਤੀ ਦੇ ਹਿੱਸੇ ਵਜੋਂ ਨੌਜਵਾਨਾਂ ਨੂੰ ਆਪਸ ਵਿੱਚ ਜੋੜ ਕੇ ਵੱਖ-ਵੱਖ ਵਿਭਾਗਾਂ ਦੇ ਅਹੁਦੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਲਈ ਗੁਰਿੰਦਰ ਭੁੱਲਰ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦਕਿ ਤੇਜਬੀਰ ਨੂੰ ਯੂਥ ਵਿੰਗ ਦਾ ਹਲਕਾ ਮੁਖੀ ਬਣਾਇਆ ਗਿਆ। ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਨੂੰ ਖੇਡ ਵਿੰਗ ਦਾ ਹਲਕਾ ਮੁਖੀ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਚਾਰ ਮਿਹਨਤੀ ਨੌਜਵਾਨ ਵਰਕਰਾਂ ਨੂੰ ਯੂਥ ਵਿੰਗ ਦਾ ਹਲਕਾ ਉਪ ਪ੍ਰਧਾਨ ਬਣਾਇਆ ਗਿਆ ਹੈ। ਇਨ੍ਹਾਂ ਦੇ ਨਾਂ ਦੀਪਕ ਮਣੀ, ਸੁਖਜੀਤ ਸਿੰਘ ਹੈਪੀ, ਅਭੀ ਚੌਧਰੀ ਅਤੇ ਜਤਿੰਦਰ ਕੁਮਾਰ ਹਨ। ਰਮਨ ਬਹਿਲ ਨੇ ਇਸ ਮੌਕੇ ਦੱਸਿਆ ਕਿ ਪਾਰਟੀ ਪ੍ਰਤੀ ਨੌਜਵਾਨਾਂ ਦੀ ਖਿੱਚ ਨੂੰ ਦੇਖਦਿਆਂ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਦੇ ਸੁਝਾਅ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਬਹੁਤ ਜਲਦੀ ਹੀ ਇਸ ਯੋਜਨਾ ਵਿੱਚ ਹੋਰ ਵਿਸਥਾਰ ਨਾਲ ਦੇਖਿਆ ਜਾਵੇਗਾ।
Recent Posts
- ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ 63.2 ਫੀਸਦ ਵੋਟਿੰਗ ਹੋਈ
- ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ
- ਅਕਾਲੀ ਦਲ ਦੇ ਮੀਤ ਪ੍ਰਧਾਨ ਅਨਿਲ ਜੋਸ਼ੀ ਨੇ ਦਿੱਤਾ ਅਸਤੀਫਾ: ਨੀਤੀਆਂ ‘ਤੇ ਚੁੱਕੇ ਸਵਾਲ; ਲਿਖਿਆ- ਪਾਰਟੀ ਧਰਮ ਅਤੇ ਫਿਰਕੂ ਏਜੰਡੇ ਵਿੱਚ ਉਲਝੀ ਹੋਈ ਹੈ
- ਵਿਰਾਸਤੀ ਮੰਚ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦੀਨਾਨਗਰ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਬਟਾਲਾ ਦੀ ਸੰਭਾਲ ਕੀਤੇ ਜਾਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ
- ਡੇਰਾ ਬਾਬਾ ਨਾਨਕ ‘ਚ ਵੋਟਿੰਗ ਦੌਰਾਨ ਤਣਾਅ ਵਧਿਆ, ‘ਆਪ’ ਅਤੇ ਕਾਂਗਰਸੀ ਵਰਕਰਾਂ ‘ਚ ਹੋਈ ਮਾਮੂਲੀ ਝੜਪ, ਵੇਖੋ ਵੀਡੀਓ