ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ

ਨਸ਼ੀਲੇ ਪਦਾਰਥਾਂ, ਨਜਾਇਜ਼ ਹਥਿਆਰਾਂ ਤੇ ਡਰੱਗ ਮਨੀ ਸਮੇਤ ਤਿੰਨ ਮੁਲਜ਼ਮ ਕਾਬੂ, ਦੋ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਨਸ਼ੀਲੇ ਪਦਾਰਥਾਂ, ਨਜਾਇਜ਼ ਹਥਿਆਰਾਂ ਤੇ ਡਰੱਗ ਮਨੀ ਸਮੇਤ ਤਿੰਨ ਮੁਲਜ਼ਮ ਕਾਬੂ, ਦੋ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ
  • PublishedJanuary 1, 2022

ਗੁਰਦਾਸਪੁਰ, 1 ਜਨਵਰੀ (ਮੰਨਣ ਸੈਣੀ)। ਥਾਣਾ ਕਲਾਨੌਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਨਸ਼ੀਲੇ ਪਦਾਰਥ, ਨਜਾਇਜ਼ ਅਸਲਾ ਅਤੇ ਡਰੱਗ ਮਨੀ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਦਕਿ ਦੋ ਦੋਸ਼ੀ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਸ ਦੇ ਖਿਲਾਫ ਥਾਣਾ ਕਲਾਨੌਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਏਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਰੁਡਿਆਣਾ ਮੋੜ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਇੱਕ ਵਾਹਨ ਆਉਂਦਾ ਦੇਖਿਆ ਗਿਆ। ਜਿਸ ਨੂੰ ਰੋਕਿਆ ਗਿਆ ਗੱਡੀ ਵਿੱਚ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰ ਹੋਣ ਦੇ ਸ਼ੱਕ ਦੇ ਆਧਾਰ ’ਤੇ ਇਸ ਦੀ ਸੂਚਨਾ ਡੀਐਸਪੀ ਦਿਹਾਤੀ ਗੁਰਦਾਸਪੁਰ ਕੁਲਵਿੰਦਰ ਸਿੰਘ ਨੂੰ ਦਿੱਤੀ ਗਈ। ਜਿਸਦੇ ਬਾਅਦ ਮੌਕੇ ‘ਤੇ ਪਹੁੰਚੇ ਡੀ.ਐਸ.ਪੀ ਦੀ ਮੌਜੂਦਗੀ ‘ਚ ਅਮਨਪ੍ਰੀਤ ਸਿੰਘ ਵਾਸੀ ਗੋਹਾਟ ਪੋਖਰ (ਟਿੱਬਾ) ਦੀ ਡੱਬ ‘ਚੋਂ ਇੱਕ ਦੇਸੀ ਪਿਸਤੌਲ 30 ਬੋਰ ਸਮੇਤ 281 ਗ੍ਰਾਮ ਨਸ਼ੀਲਾ ਪਦਾਰਥ ਅਤੇ 6 ਜਿੰਦਾ ਰੌਂਦ ਮੈਗਜ਼ੀਨ ਬਰਾਮਦ ਕੀਤੇ। ਇਸੇ ਤਰ੍ਹਾਂ ਅਨਮੋਲਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਪਾਸੋਂ ਇੱਕ ਮੈਗਜ਼ੀਨ 32 ਬੋਰ ਸਮੇਤ ਤਿੰਨ ਜਿੰਦਾ ਰੌਂਦ, ਚਾਰਲਸ ਮਸੀਹ ਵਾਸੀ ਰਾਮਦਾਸ ਤੋਂ ਇੱਕ 315 ਬੋਰ ਦੇਸੀ ਪਿਸਤੌਲ ਸਮੇਤ ਦੋ ਜਿੰਦਾ 32 ਬੋਰ ਅਤੇ ਤਿੰਨ ਜਿੰਦਾ ਰੌਂਦ 32 ਬੋਰ ਬਰਾਮਦ ਕੀਤੇ। ਗੱਡੀ ਦੀ ਤਲਾਸ਼ੀ ਲੈਣ ‘ਤੇ ਡੈਸ਼ ਬੋਰਡ ‘ਚ ਇਕ ਲੱਖ ਰੁਪਏ ਦੇ ਭਾਰਤੀ ਕਰੰਸੀ ਦੇ ਨੋਟ ਬਰਾਮਦ ਹੋਏ। ਫੜੇ ਗਏ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੇ ਕਰਨ ਅਤੇ ਵੇਚਣ ਦਾ ਆਦੀ ਹੈ। ਉਸ ਨੇ ਵਿਸ਼ਾਲ ਕੁਮਾਰ ਵਾਸੀ ਪਨਿਆੜ ਅਤੇ ਰਮਨਦੀਪ ਸਿੰਘ ਵਾਸੀ ਤਾਜਪੁਰ (ਪਠਾਨਕੋਟ) ਨੂੰ ਨਸ਼ਾ ਵੇਚਣ ਲਈ ਦਿੱਤਾ ਸੀ। ਜਿਨ੍ਹਾਂ ਨੇ ਨਸ਼ਾ ਵੇਚ ਕੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਡਰੱਗ ਮਨੀ ਦਿੱਤੀ ਹੈ।

Written By
The Punjab Wire