ਗੁਰਦਾਸਪੁਰ, 29 ਦਸੰਬਰ ( ਮੰਨਣ ਸੈਣੀ) । ਜ਼ਿਲਾ ਲੋਕ ਸੰਪਰਕ ਵਿਭਾਗ ਵਲੋਂ ਆਪਣੇ ਪਹਿਲਾਂ ਤੋਂ ਜਾਰੀ ਪ੍ਰੈਸ ਨੋਟ ਵਿੱਚ ਸ਼ੋਧ ਕੀਤੀ ਗਈ ਹੈ। ਜ਼ਿਸਦੇ ਤਹਿਤ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਵਿਜੈ ਕੁਮਾਰ ਬੈਂਸ ਜੋ ,ਆਰਜੀ ਤੌਰ ਤੇ ਡਿਪਟੀ ਡਾਇਰੈਕਟਰ –ਕਮ-ਸਿਵਲ ਸਰਜਨ, ਗੁਰਦਾਸਪੁਰ ਦੀਆਂ ਸੇਵਾਵਾ ਨਿਭਾ ਰਹੇ ਹਨ, ਮਿਤੀ 01.01.2022 ਨੂੰ ਬਤੌਰ ਡਿਪਟੀ ਡਾਇਰੈਕਟਰ –ਕਮ-ਸਿਵਲ ਸਰਜਨ ਗੁਰਦਾਸਪੁਰ ਦਾ ਆਹੁੱਦਾ ਸੰਭਾਲਣਗੇ।
ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਗੱਲਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਸਾਰੀਆ ਸੇਵਾਵਾਂ ਲੋਕਾਂ ਤੱਕ ਸੁਚੱਜੇ ਢੰਗ ਨਾਲ ਦਿੱਤੀਆਂ ਜਾਣਗੀਆਂ। ਜਿਹਨਾਂ ਨਾਲ ਲੋਕਾਂ ਦੀ ਸਿਹਤ ਤੰਦਰੁਸਤ ਰਹੇ। ਉਹਨਾਂ ਕਿਹਾ ਕਿ ਕੋਵਿਡ -19 ਦੇ ਨਵੇਂ ਓਮੀਕਰੋਨ ਵੈਰੀਏਂਟ ਦੇ ਬਚਾਓ ਲਈ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੋਵਿਡ-19 ਵੈਕਸੀਨ 15 ਸਾਲ ਤੋਂ ਉੱਪਰ ਵਾਲੇ ਬੱਚਿਆ ਦੀ ਸੁਰੂਆਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੋਰੋਨਾ ਦੇ ਟੈਸਟਿੰਗ ਵੱਧ ਤੋ ਵੱਧ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।ਜਿਵੇ ਕਿ ਹੱਥ ਧੋਣਾ,ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਆਦਿ।
ਇਸ ਮੋਕੇ ਸਹਾਇਕ ਸਿਵਲ ਸਰਜਨ,ਡਾ.ਭਾਰਤ ਭੂਸ਼ਣ,ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ , ਜ਼ਿਲ੍ਹਾ ਡੈਂਟਲ ਅਫਸਰ,ਡਾ.ਲੋਕੇਸ਼ ,ਡਾ.ਅੰਕਰ ਕੌਸ਼ਲ,ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਗੁਰਿੰਦਰ ਕੌਰ , ਸ੍ਰੀ ਹਰਦੇਵ ਸਿੰਘ ਪੀ.ਐਨ.ਡੀ.ਟੀ.ਅਸਿਸਟੈਂਟ ਅਤੇ ਸਿਵਲ ਸਰਜਨ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।