ਗੁਰਦਾਸਪੁਰ, 28 ਦਸੰਬਰ । ਆਮ ਆਦਮੀ ਪਾਰਟੀ ਦੀ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਮੁਹਿੰਮ ਤਹਿਤ ਪਿੰਡ ਉਮੀਦਵਾਰ ਰਮਨ ਬਹਿਲ ਹਲਕੇ ਦੇ ਪਿੰਡ ਜੀਵਨਵਾਲ ਪੁੱਜੇ। ਉਥੋਂ ਦੇ ਪੰਚਾਇਤ ਮੈਂਬਰ ਲਾਡੀ ਨੇ ਪਿੰਡ ਦੀ ਸਮੱਸਿਆ ਰਮਨ ਬਹਿਲ ਦੇ ਸਾਹਮਣੇ ਰੱਖੀ। ਜਿਸ ਵਿੱਚ ਪੰਚਾਇਤ ਮੈਂਬਰ ਨੇ ਦੋਸ਼ ਲਗਾਉਂਦਿਆ ਕਿਹਾ ਕਿ ਪਿਛਲੀਆਂ 2017 ਦੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਨੂੰ ਦਿੱਤੀ ਖੁੱਲ੍ਹੀ ਮਦਦ ਕਾਰਨ ਪਿੰਡ ਵਾਸੀ ਪੰਜ ਸਾਲਾਂ ਤੱਕ ਖੱਜਲ-ਖੁਆਰ ਹੋ ਰਹੇ ਹਨ।
ਉਕਤ ਚੋਣਾਂ ਦੌਰਾਨ ਉਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪਿੰਡ ਦੇ ਗਰੀਬ ਲੋਕਾਂ ਲਈ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਇਆ ਜਾਵੇਗਾ | ਕੱਚੇ ਕੋਠਿਆਂ ਦੇ ਲੋਕਾਂ ਨੂੰ ਪੱਕਾ ਘਰ ਬਣਾਉਣ ਦੀ ਯੋਜਨਾ ਲਈ ਪੈਸਾ, ਪਖਾਨੇ ਬਣਾਉਣ ਲਈ ਸਰਕਾਰੀ ਰਾਹਤ, ਪੈਨਸ਼ਨ ਅਤੇ ਲੋੜਵੰਦਾਂ ਦੀ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਰਾਸ਼ਨ ਕਾਰਡ ਦਿੱਤੇ ਜਾਣਗੇ। ਪਰ ਨਤੀਜਾ ਬਿਲਕੁਲ ਉਲਟ ਨਿਕਲਿਆ।
ਮੈਂਬਰ ਲਾਡੀ ਨੇ ਕਿਹਾ ਕਿ ਲੋੜਵੰਦਾਂ ਦੇ ਬਣਾਏ ਨੀਲੇ ਕਾਰਡ ਰੱਦ ਕਰਕੇ ਰੱਜੇ ਪੁੱਜੇ ਲੋਕਾਂ ਨੂੰ ਉਸ ਸਕੀਮ ਦਾ ਲਾਭਪਾਤਰੀ ਬਣਾਇਆ ਗਿਆ। ਜਿਵੇਂ ਸਾਡੇ ਪਿੰਡ ਨੇ ਉਸ ਨੂੰ ਇੱਕ ਵਾਰੀ ਵੋਟ ਪਾ ਕੇ ਕੋਈ ਗੁਨਾਹ ਕੀਤਾ ਹੋਵੇ, ਉਸਨੂੰ ਪੰਜ ਸਾਲ ਲਈ ਚੁਣ ਕੇ ਸਾਡੇ ਤੋਂ ਹੋਈ ਗਲਤੀ ਦਾ ਚੁਣ ਚੁਣ ਕੇ ਬਦਲਾ ਲਿਆ ਗਿਆ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ‘ਆਪ’ ਉਮੀਦਵਾਰ ਰਮਨ ਬਹਿਲ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਵਾਰ ‘ਆਪ’ ਦਾ ਸਾਥ ਦੇਣ, ਸਰਕਾਰ ਆਉਣ ‘ਤੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ |ਇਸ ਮੌਕੇ ਪਿੰਡ ਜੀਵਨਵਾਲ ਦੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਭਰੋਸਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਤੋਂ ਹੀ ਬਿਹਤਰੀ ਦੀ ਆਸ ਰੱਖਦੇ ਹਨ।