ਮਿਲਕਫੈਡ ਪੰਜਾਬ ਦੇ ਚੇਅਰਮੈਨ ਬਣੇ ਵਿਧਾਇਕ ਪਾਹੜਾ ਦਾ ਗੁਰਦਾਸਪੁਰ ਪਹੁੰਚਣ ਤੇ ਹੋਇਆ ਨਿੰਘਾ ਸਵਾਗਤ, ਲੋਕਾਂ ਨੇ ਮਿਲਿਆ ਭਰਵਾਂ ਹੁੰਗਾਰਾ
ਲੋਕਾਂ ਨੇ ਆਤਿਸ਼ਬਾਜ਼ੀ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ
ਗੁਰਦਾਸਪੁਰ, 15 ਦਿਸੰਬਰ (ਮੰਨਣ ਸੈਣੀ)। ਮਿਲਕਫੈਡ ਪੰਜਾਬ ਦੇ ਨਵ-ਨਿਯੁਕਤ ਚੇਅਰਮੈਨ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਬੁੱਧਵਾਰ ਨੂੰ ਚੇਅਰਮੈਨ ਬਨਣ ਤੋ ਬਾਅਦ ਪਹਿਲੀ ਵਾਰ ਹਲਕਾ ਗੁਰਦਾਸਪੁਰ ਪਹੁੰਚੇ। ਇਸ ਮੌਕੇ ਤੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਥਾਂ-ਥਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਕਰ ਉਹਨਾਂ ਦਾ ਨਿੱਘਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਧਾਇਕ ਪਹਾੜਾ ਗੁਰਦਾਸਪੁਰ ਕਾਹਨੂੰਵਾਨ ਰੋਡ ‘ਤੇ ਸਥਿਤ ਪਿੰਡ ਸਿੱਧਵਾਂ ਤੋਂ ਕਾਫਲੇ ਦੇ ਰੂਪ ‘ਚ ਖੁੱਲ੍ਹੀ ਕਾਰ ‘ਚ ਵੱਖ-ਵੱਖ ਪਿੰਡਾਂ ‘ਚੋਂ ਲੰਘਦੇ ਹੋਏ ਗੁਰਦਾਸਪੁਰ ਸ਼ਹਿਰ ਪਹੁੰਚੇ |ਜਿੱਧੇ ਲੋਕਾਂ ਅਤੇ ਵਰਕਰਾਂ ਨੇ ਉਹਨਾਂ ਨੂੰ ਭੱਬਾ ਭਾਰ ਚੁੱਕਿਆ ਅਤੇ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ।
ਆਪਣੀ ਚੇਅਰਮੈਨੀ ਨੂੰ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਦਿੱਤੇ ਗਏ ਫਤਵੇਂ ਨੂੰ ਇਹ ਸਲਾਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਤੇ ਕੰਮ ਕਰ ਰਹੇ ਹਨ ਕਿ ਫਾਡੀ ਲਾਇਨ ਵਿਚ ਬੈਠੇ ਲੋਕਾਂ ਤੱਕ ਤਰੱਕੀ ਦੀ ਲਹਿਰ ਪਹੁੰਚੇ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਹਰੇਕ ਮੈਂਬਰ ਲੋਕਾ ਨੂੰ ਸਮਰਪਿਤ ਹੈ ਅਤੇ ਹਰ ਵਰਕਰ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ। ਜਿਸ ਲਈ ਉਹ ਹਰ ਵੇਲੇ ਸਦਾ ਹਾਜਿਰ ਹਨ।ਪਾਹੜਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਹਲਕਾ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਹਲਕੇ ਦੀ ਨੁਹਾਰ ਬਦਲੀ ਹੈ ,ਜਿਸ ਨਾਲ ਲੋਕਾ ਦਾ ਹੋਰ ਵਿਸ਼ਵਾਸ਼ ਵਧਿਆ ਹੈ । ਜੇਕਰ ਆਉਣ ਵਾਲੀਆ ਚੋਣਾ ਵਿੱਚ ਲੋਕ ਉਹਨਾਂ ਤੇ ਹੋਰ ਵੀ ਵਿਸ਼ਵਾਸ ਕਾਇਮ ਰੱਖਦੇ ਹਨ ਤਾਂ ਉਹ ਕਿਸੇ ਵੀ ਹਾਲਤ ਵਿੱਚ ਹਲਕੇ ਦੇ ਲੋਕਾਂ ਨੂੰ ਨਿਰਾਸ਼ ਨਹੀਂ ਹੋਣ ਦੇਣਗੇ।
ਵਿਧਾਇਕ ਪਾਹੜਾ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ, ਜਦਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਨਵੇਂ ਸਫ਼ਾਈ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਜਲਦੀ ਹੀ ਰੈਗੂਲਰ ਕਰ ਦਿੱਤਾ ਜਾਵੇਗਾ। ਸਫ਼ਾਈ ਸੇਵਕਾਂ ਦੀ ਦਿਨ-ਰਾਤ ਕੀਤੀ ਮਿਹਨਤ ਸਦਕਾ ਗੁਰਦਾਸਪੁਰ ਸ਼ਹਿਰ ਸਵੱਛਤਾ ਸਰਵੇਖਣ ਵਿੱਚ ਪਿਛਲੇ ਪੰਜ ਸਾਲਾਂ ਵਿੱਚ 3548 ਰੈਂਕ ਤੋਂ 50ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਉਨ੍ਹਾਂ ਦਾ ਸਮਾਜ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ, ਉਹ ਕਦੇ ਵੀ ਭੁਲਾ ਨਹੀਂ ਸਕਦੇ।
ਵਿਧਾਇਕ ਅਤੇ ਚੇਅਰਮੈਨ ਬਰਿੰਦਰਮੀਤ ਸਿੰਘ ਪਾਹੜਾ ਦਾ ਰੋਡ ਸ਼ੋਅ ਪਿੰਡ ਸਿੱਧਵਾਂ ਤੋਂ ਸ਼ੁਰੂ ਹੋਇਆ ਜਿੱਥੋਂ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲਾਂ ’ਤੇ ਉਨ੍ਹਾਂ ਦੇ ਅੱਗੇ ਚੱਲ ਰਹੇ ਸਨ। ਜਦਕਿ ਕਈ ਕਿਲੋਮੀਟਰ ਲੰਬਾ ਵਾਹਨਾਂ ਦਾ ਕਾਫਲਾ ਉਸ ਦੀ ਖੁੱਲ੍ਹੀ ਕਾਰ ਦੇ ਪਿੱਛੇ ਦੌੜ ਰਿਹਾ ਸੀ। ਸਿੱਧਵਾਂ ਤੋਂ ਬਾਅਦ ਵਿਧਾਇਕ ਪਾਹੜਾ ਦਾ ਤਿੱਬੜ, ਬਾਹੀਆ, ਪੁਲ ਤਿੱਬੜੀ, ਅੱਡਾ ਬੱਬੇਹਾਲੀ, ਕੋਠੇ ਘਰਾਲਾ, ਔਜਲਾ, ਕਾਹਨੂੰਵਾਨ ਚੌਕ, ਕੌਬਰੀ ਗੇਟ, ਬੀਜ ਬਾਜ਼ਾਰ, ਬਾਟਾ ਚੌਕ, ਲਾਇਬ੍ਰੇਰੀ ਚੌਕ, ਹਨੂੰਮਾਨ ਚੌਕ, ਤਿੱਬੜੀ ਚੌਕ ਆਦਿ ਵਿੱਚ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵਿਧਾਇਕ ਅਤੇ ਚੇਅਰਮੈਨ ਪਾਹੜਾ ਦਾ ਸਵਾਗਤ ਕਰਨ ਲਈ ਲੋਕਾਂ ਨੇ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਅਤੇ ਆਤਿਸ਼ਬਾਜ਼ੀ ਕੀਤੀ ਗਈ। ਇੱਕ ਪਾਸੇ ਜਿੱਥੇ ਦੁਕਾਨਦਾਰਾਂ ਅਤੇ ਹੋਰ ਸਮਰਥਕਾਂ ਵੱਲੋਂ ਵੱਡੇ ਪੱਧਰ ‘ਤੇ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ, ਉੱਥੇ ਫੁੱਲਾਂ ਦੀ ਵਰਖਾ ਕਰਨ ਲਈ ਮੋਟਰਾਂ ਵੀ ਲਗਾਈਆਂ ਗਈਆਂ |ਇਸ ਮੌਕੇ ਤੇ ਜਿਲਾ ਪ੍ਰਧਾਨ ਦਰਸ਼ਨ ਮਹਾਜਨ ਵੀ ਨਾਲ ਸਨ।