ਹੋਰ ਗੁਰਦਾਸਪੁਰ ਪੰਜਾਬ

ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਮਿ੍ਰਤਕ ਵਿਅਕਤੀਆਂ ਦੇ ਵਾਰਸਾਂ ਨੂੰ 50,000 ਰੁਪਏ ਦੀ ਐਕਸ਼-ਗ੍ਰੇਸ਼ੀਆ ਰਾਹਤ ਦਿੱਤੀ ਜਾ ਰਹੀ ਹੈ

ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਮਿ੍ਰਤਕ ਵਿਅਕਤੀਆਂ ਦੇ ਵਾਰਸਾਂ ਨੂੰ 50,000 ਰੁਪਏ ਦੀ ਐਕਸ਼-ਗ੍ਰੇਸ਼ੀਆ ਰਾਹਤ ਦਿੱਤੀ ਜਾ ਰਹੀ ਹੈ
  • PublishedDecember 15, 2021

ਕੋਵਿਡ-19 ਮਹਾਂਮਾਰੀ ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰ ਐਕਸ-ਗ੍ਰੇਸ਼ੀਆ ਰਾਹਤ ਪ੍ਰਾਪਤ ਕਰਨ ਲਈ ਦਫਤਰ,ਡਿਪਟੀ ਕਮਿਸ਼ਨਰ ਗੁਰਦਾਸਪੁਰ ਜਾਂ ਅਨਾਲਾਈਨ http://covidexgratia.punjab.gov.in ’ਤੇ ਜਮ੍ਹਾ ਕਰਵਾ ਸਕਦੇ ਹਨ

ਗੁਰਦਾਸਪੁਰ, 15 ਦਸੰਬਰ (ਮੰਨਣ ਸੈਣੀ ) ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਣ ਕਾਰਨ 50,000 ਰੁਪਏ ਦੀ ਐਕਸ਼ -ਗ੍ਰੇਸ਼ੀਆਂ ਰਾਹਤ ਦਿੱਤੀ ਜਾ ਰਹੀ ਹੈ। ਪ੍ਰਭਾਵਿਤ ਪਰਿਵਾਰ ਐਕਸ-ਗ੍ਰੇਸੀਆ ਰਾਹਤ ਪ੍ਰਾਪਤ ਕਰਨ ਲਈ ਆਪਣੀ ਅਰਜ਼ੀ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਜਾਂ ਆਨ ਲਾਈਨ ਵੈੱਬ ਪੋਰਟਲ http://covidexgratia.punjab.gov.in ਰਾਹੀਂ ਜਮ੍ਹਾ ਕਰਵਾ ਸਕਦੇ ਹਨ।

ਉਨਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਵਿਅਕਤੀ ਨੂੰ 50,000 ਰੁਪਏ ਦੀ ਐਕਸ਼-ਗ੍ਰੇਸ਼ੀਆ ਗ੍ਰਾਂਟ ਪ੍ਰਾਪਤ ਕਰਨ ਲਈ ਜੇਕਰ ਕੋਈ ਇਤਰਾਜ਼ ਹੈ ਜਾਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਜ਼ਿਲ੍ਹਾ ਪੱਧਰ ’ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਗਠਿਤ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਕਮੇਟੀ ਉਪਲੱਬਧ ਰਿਕਾਰਡ ਦੀ ਜਾਂਚ ਕਰੇਗੀ ਅਤੇ 30 ਦਿਨਾਂ ਦੇ ਅੰਦਰ ਅਹਿੀਆਂ ਅਰਜ਼ੀਆਂ/ਸ਼ਿਕਾਇਤਾਂ ਨੂੰ ਨਿਪਟਾਰਾ ਕਰੇਗੀ।


Written By
The Punjab Wire