ਹੋਰ ਪੰਜਾਬ

ਪੀਪੀਸੀਸੀ ਦੇ ਸੋਸ਼ਲ ਮੀਡੀਆ ਵਿਭਾਗ ਨੇ ‘ਅਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਦੀ ਸ਼ੁਰੂਆਤ ਕੀਤੀ

ਪੀਪੀਸੀਸੀ ਦੇ ਸੋਸ਼ਲ ਮੀਡੀਆ ਵਿਭਾਗ ਨੇ ‘ਅਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਦੀ ਸ਼ੁਰੂਆਤ ਕੀਤੀ
  • PublishedDecember 14, 2021

‘ਅਵਾਜ਼ ਪੰਜਾਬ ਦੀ’ ਮੁਹਿੰਮ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਸ਼ਾਸਨ ਦਾ ਹਿੱਸਾ ਬਣਾਉਣਾ ਹੈ

ਚੰਡੀਗੜ੍ਹ, 14 ਦਿਸੰਬਰ, । ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਵਿਭਾਗ ਵੱਲੋਂ ਅੱਜ 14 ਦਿਸੰਬਰ ਨੂੰ ‘ਅਵਾਜ਼ ਪੰਜਾਬ ਦੀ’ ਨਾਮ ਦਾ ਕੈਂਪੇਨ ਲਾਂਚ ਕੀਤਾ ਗਿਆ ਜਿਸ ਤਹਿਤ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਵੱਲੋਂ ਮੈਨੀਫੈਸਟੋ ਤਿਆਰ ਕਰਨ ਵਾਸਤੇ ਲੋਕਾਂ ਕੋਲੋਂ ਸੁਝਾਅ ਮੰਗੇ ਗਏ ਹਨ। ਰਾਜ ਸਭਾ ਦੇ ਮੈਂਬਰ ਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੋਣਗੇ।

ਇਸ ਕੈਂਪੇਨ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਏਆਈਸੀਸੀ ਸੋਸ਼ਲ ਮੀਡੀਆ ਵਿਭਾਗ ਦੇ ਰਾਸ਼ਟਰੀ ਕੋਆਡੀਨੇਟਰ ਅਤੇ ਪੰਜਾਬ ਦੇ ਇੰਚਾਰਜ ਗੌਰਵ ਪਾਂਧੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਰਾਜਨੀਤਕ ਪਾਰਟੀ ਸਿੱਧੇ ਤੌਰ ‘ਤੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਲੋਕਾਂ ਦੁਆਰਾ, ਲੋਕਾਂ ਲਈ, ਲੋਕਾਂ ਦੀ ਸਰਕਾਰ ਬਣਾਈ ਜਾ ਸਕੇ।

ਆਈਐਨਸੀ ਸੋਸ਼ਲ ਮੀਡੀਆ ਦੇ ਚੇਅਰਮੈਨ ਰੋਹਨ ਗੁਪਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਜ਼ਮੀਨੀ ਪੱਧਰ ‘ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਹਨਾਂ ਨੂੰ ਫੌਰੀ ਹੱਲ ਕਰਨ ‘ਚ ਵਿਸ਼ਵਾਸ ਰੱਖਦੀ ਹੈ, ਹੋਰਾਂ ਪਾਰਟੀਆਂ ਵਾਂਗ ਮੁੱਦਿਆਂ ਨੂੰ ਰਾਜਨੀਤਕ ਰੰਗ ਦੇ ਕੇ ਉਹਨਾਂ ਦਾ ਸਿਆਸੀ ਲਾਭ ਲੈਣ ‘ਚ ਯਕੀਨ ਨਹੀਂ ਰੱਖਦੀ। ਇਸ ਮੌਕੇ ਉਹਨਾਂ ਨੇ ਟੋਲ ਫ੍ਰੀ ਨੰਬਰ 1800-3130-00055 ਨੂੰ ਲਾਂਚ ਕੀਤਾ ਜਿਸ ‘ਤੇ ਕੋਈ ਵੀ ਕਿਸੇ ਸਮੇਂ ਵੀ ਮਿਸਕਾਲ ਕਰ ਸਕਦਾ ਹੈ। ਮਿਸਕਾਲ ਕਰਨ ਵਾਲਿਆਂ ਦੇ ਮੋਬਾਇਲ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਕ ਮੈਸਜ ਜਾਵੇਗਾ ਜਿਸ ਨੂੰ ਕਲਿਕ ਕਰ ਕੇ ਉਹ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਇਲਾਵਾ ਲੋਕ ਆਪਣਾ ਮਸ਼ਵਰਾ ਇਸ ਵਟਸਐਪ ਨੰਬਰ 9988876777 ਤੇ ਵੀ ਦੇ ਸਕਦੇ ਹਨ। ਉਹ ਆਪਣੇ ਸੁਝਾਅ ਈਮੇਲ manifesto@aawazpunjabdi.com ਤੇ ਜਾਂ ਇਸ ਵੈੱਬਸਾਈਟ www.aawazpunjabdi.com ਤੇ ਵੀ ਦੇ ਸਕਦੇ ਹਨ। ਲੋਕ ਆਈਐਨਸੀਪੀ ਫੇਸਬੁਕ ਪੇਜ – @INCPunjab ਟਵਿੱਟਰ -@INCPunjab ਅਤੇ ਇਸਟਾਗ੍ਰਾਮ – @incpunjab ‘ਤੇ ਵੀ ਆਪਣੀ ਸਲਾਹ ਦੇ ਸਕਦੇ ਹਨ।

ਆਈਐਨਸੀ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਾਂਗਰਸ ਪਾਰਟੀ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਸਿਰਫ ਮੈਂ ਦੀ ਨਹੀਂ ਸਗੋਂ ਅਸੀਂ ਦੀ ਗੱਲ ਕਰਦੀ ਹੈ, ਮਨ ਦੀ ਨਹੀਂ ਸਗੋਂ ਜਨ ਦੀ ਗੱਲ਼ ਕਰਦੀ ਹੈ।

ਇਸ ਮੌਕੇ ਬੋਲਦਿਆਂ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤੇ ਰਾਜ ਸਭਾ ਮੈਂਬਰ ਬਾਜਵਾ ਪ੍ਰਤਾਪ ਸਿੰਘ ਕਿਹਾ ਕਿ ਅਸੀਂ ਮੋਦੀ ਵਾਂਗ ਇਕਤਰਫ਼ਾ ਨਹੀਂ ਸਗੋਂ ਦੋਤਰਫ਼ਾ ਗੱਲਬਾਤ ਕਰਨ ‘ਚ ਵਿਸ਼ਵਾਸ ਕਰਦੇ ਹਾ। ਖੇਤੀ ਕਾਨੂੰਨ ਬੀਜੇਪੀ ਅਤੇ ਮੋਦੀ ਦੇ ਜ਼ਿੱਦੀ ਸੁਭਾਅ ਦੀ ਤਾਜ਼ਾ ਉਦਾਹਰਨ ਹੈ। ਮੋਦੀ ਸਰਕਾਰ ਨੇ ਉਹਨਾਂ ਕਿਸਾਨਾਂ ਨੂੰ ਭਰੋਸੇ ‘ਚ ਲਏ ਬਿਨਾਂ ਹੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਕਿਸਾਨਾਂ ਨੇ ਉਹਨਾਂ ਕਾਨੂੰਨਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਾ ਸੀ। ਸਾਡੇ ਅਤੇ ਬੀਜੇਪੀ ਵਾਲਿਆਂ ਵਿਚ ਇਹੀ ਫਰਕ ਹੈ। ਅਸੀਂ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈਣੇ ਜ਼ਰੂਰੀ ਸਮਝਦੇ ਹਾਂ। ਬਾਜਵਾ ਨੇ ਅੱਗੇ ਗੱਲ ਕਰਦਿਆਂ ਦੱਸਿਆ ਕਿ ਮੈਨੀਫੈਸਟੋ ਦਾ ਡਰਾਫਟ ਅਗਲੇ 15 ਦਿਨਾਂ ‘ਚ ਬਣ ਜਾਵੇਗਾ।

“ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ #AawazPunjabDi ਮੁਹਿੰਮ ਅੱਜ ਪੂਰੇ ਭਾਰਤ ਵਿੱਚ ਟਵਿੱਟਰ ‘ਤੇ ਦੂਜੇ ਨੰਬਰ ‘ਤੇ ਟ੍ਰੈਂਡ ਕਰ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਸਿਰਫ ਕਾਂਗਰਸ ਪਾਰਟੀ ‘ਤੇ ਭਰੋਸਾ ਕਰਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਕਾਂਗਰਸ ਸਿਰਫ ਉਨ੍ਹਾਂ ਦੇ ਮੁੱਦੇ ਸੁਣੇਗੀ ਹੀ ਨਹੀਂ, ਸਗੋਂ ਹੱਲ ਵੀ ਕਰੇਗੀ। ਉਹ।” ਸਟੇਟ ਕੋਆਰਡੀਨੇਟਰ, ਸੋਸ਼ਲ ਮੀਡੀਆ ਵਿਭਾਗ, ਪ੍ਰਦੇਸ਼ ਕਾਂਗਰਸ ਸ਼੍ਰੀ ਸਮਰਾਟ ਢੀਂਗਰਾ ਨੇ ਕਹੇ।

ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਸ੍ਰੀ ਜੋਗਿੰਦਰ ਪਾਲ ਢੀਂਗਰਾ ਵੀ ਮੌਜੂਦ ਸਨ।

Written By
The Punjab Wire