ਮੁੱਖ ਖ਼ਬਰ

ਚੰਡੀਗੜ੍ਹ ਦੀ ਹਰਨਾਜ ਸੰਧੂ ਨੇ ਚਮਕਾਇਆ ਭਾਰਤ ਦਾ ਨਾਂ, ਬਣੀ ‘ਮਿਸ ਯੂਨੀਵਰਸ’

ਚੰਡੀਗੜ੍ਹ ਦੀ ਹਰਨਾਜ ਸੰਧੂ ਨੇ ਚਮਕਾਇਆ ਭਾਰਤ ਦਾ ਨਾਂ, ਬਣੀ ‘ਮਿਸ ਯੂਨੀਵਰਸ’
  • PublishedDecember 13, 2021

ਸੁਸ਼ਮਿਤਾ ਸੇਨ ਤੇ ਲਾਰਾ ਦੱਤਾ ਮਗਰੋਂ ਬਣੀ ਤੀਜ਼ੀ ਭਾਰਤੀ ਮਿਸ ਯੂਨੀਵਰਸ

ਚੰਡਿਗੜ, 13 ਦਿਸੰਬਰ । ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ 80 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ 21 ਸਾਲ ਬਾਅਦ ਖਿਤਾਬ ਜਿੱਤਿਆ। ਹਰਨਾਜ ਸੰਧੂ ਦਾ ਪਿਛੋਕੜ ਜਿਲਾ ਗੁਰਦਾਸਪੁਰ ਦੇ ਪਿੰਡ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਪਿੰਡ ਕੋਹਾਲੀ ਨਾਲ ਜੁੜਿਆ ਹੈ। 

70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ‘ਚ ਹੋਇਆ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ‘ਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ।

ਹਰਨਾਜ਼ ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀ ਮੁਟਿਆਰਾਂ ਨੇ ਹੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਅਦਾਕਾਰਾ ਸੁਸ਼ਮਿਤਾ ਸੇਨ ਨੇ 1994 ਵਿੱਚ ਤੇ ਲਾਰਾ ਦੱਤਾ ਨੇ 2000 ਵਿੱਚ ਇਹ ਖਿਤਾਬ ਜਿੱਤਿਆ ਸੀ। ਇਵੈਂਟ ਦਾ 70ਵਾਂ ਐਡੀਸ਼ਨ ਇਲਾਟ, ਇਜ਼ਰਾਈਲ ਵਿੱਚ ਕਰਵਾਇਆ ਗਿਆ ਸੀ, ਜਿੱਥੇ 21 ਸਾਲ ਹਰਨਾਜ਼ ਸੰਧੂ ਨੇ ਵੱਕਾਰੀ ਮੁਕਾਬਲਾ ਜਿੱਤਿਆ।

ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਹ ਲੋਕ ਪ੍ਰਸ਼ਾਸਨ ਵਿੱਚ ਐਮਏ ਕਰ ਰਹੀ ਹੈ। ਉਸ ਨੂੰ ਪਿਛਲੇ ਸਾਲ ਦੀ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਤਾਜ਼ ਪਹਿਨਾਇਆ। ਪੈਰਾਗੁਏ ਦੀ 22 ਸਾਲਾ ਨਾਦੀਆ ਫਰੇਰਾ ਦੂਜੇ ਸਥਾਨ ‘ਤੇ ਰਹੀ ਜਦਕਿ ਦੱਖਣੀ ਅਫਰੀਕਾ ਦੀ 24 ਸਾਲਾ ਲਾਲੇਲਾ ਮਸਵਾਨੇ ਤੀਜੇ ਸਥਾਨ ‘ਤੇ ਰਹੀ। 

ਹਰਨਾਜ਼ ਸੰਧੂ ਨੇ 17 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹੋਏ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਜਿੱਤਿਆ। ਬਾਅਦ ਵਿੱਚ ਉਸ ਨੇ LIVA ਮਿਸ ਦੀਵਾ ਯੂਨੀਵਰਸ 2021 ਦਾ ਖਿਤਾਬ ਜਿੱਤਿਆ। ਸੰਧੂ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

Written By
The Punjab Wire