ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਦੇਸ਼

ਪਾਕਿਸਤਾਨ ਅਤੇ ਆਈਐਸਆਈ ਦੇ ਨਿਸ਼ਾਨੇ ਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ

ਪਾਕਿਸਤਾਨ ਅਤੇ ਆਈਐਸਆਈ ਦੇ ਨਿਸ਼ਾਨੇ ਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ
  • PublishedDecember 9, 2021

ਆਈਐਸਆਈ ਅਤੇ ਲਸ਼ਕਰ-ਏ- ਤੌਇਬਾ ਵੱਲੋ ਰਚੀ ਜਾ ਰਹੀ ਸਾਜਿਸ਼ , ਘੁਸਪੈਠ ਕਰਨ ਦੀ ਫਿ਼ਰਾਕ ਵਿੱਚ ਦਹਿਸ਼ਤਗਰਦ

ਪਾਕਿਸਤਾਨ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਦੋ ਵਾਰ ਅੱਤਵਾਦੀਆਂ ਨੂੰ ਦਿੱਤੀ ਜਾ ਚੁੱਕੀ ਹੈ ਕਮਾਂਡੋ ਟਰੇਨਿੰਗ

ਗੁਰਦਾਸਪੁਰ, 9 ਦਿਸੰਬਰ (ਮੰਨਣ ਸੈਣੀ)। ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਪਿੱਛੇ ਹਟਦਾ ਨਜ਼ਰ ਨਹੀਂ ਆ ਰਿਹਾ ਅਤੇ ਇੱਕ ਵਾਰ ਫਿਰ ਪਾਕਿਸਤਾਨੀ ਏਜੰਸੀ ਆਈਐਸਆਈ ਨੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਨਿਸ਼ਾਨਾ ਬਣਾ ਕੇ ਘੁਸਪੈਠ ਕਰਨ ਦੀ ਨਾਪਾਕ ਸਾਜ਼ਿਸ਼ ਰਚੀ ਹੈ। ਇਸ ਸਾਜ਼ਿਸ਼ ਦੇ ਤਹਿਤ ਆਈ.ਐਸ.ਆਈ ਲਸ਼ਕਰ-ਏ-ਤੋਇਬਾ ਰਾਹੀਂ ਕਰਤਾਰਪੁਰ ਲਾਂਘੇ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਚਾਰ-ਪੰਜ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਨਾਪਾਕ ਕੌਸ਼ਿਸ਼ ਕਰ ਸਕਦਾ।ਜਿਸ ਸਬੰਧੀ ਖੁਫੀਆ ਵਿਭਾਗ ਨੇ ਦਿੱਲੀ ਤੋਂ ਅਲਰਟ ਜਾਰੀ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘੁਸਪੈਠੀਆਂ ਦਾ ਨਿਸ਼ਾਨਾ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਖੁਫਿ਼ਆ ਵਿਭਾਗ ਵੱਲੋ ਜਾਰੀ ਅਲਰਟ ਤੋਂ ਬਾਅਦ ਦੋਵੇ ਜਿਲੇਂ ਦਹਸ਼ਤਗਰਦਾ ਦੇ ਨਿਸ਼ਾਨੇ ਤੇ ਰਹੇ।

ਗੌਰ ਰਹੇ ਕਿ ਘੁਸਪੈਠ ਦੀ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਲੰਬੇ ਸਮੇਂ ਤੋਂ ਸਰਗਰਮ ਹੈ ਅਤੇ ਉਹ ਮੌਸਮ ਦੇ ਬਦਲਦਿਆ ਧੰਧ ਦਾ ਫਾਇਦਾ ਚੁੱਕਣ ਦੀ ਵੀ ਕੌਸ਼ਿਸ਼ ਕਰ ਸਕਦਾ। ਇਸ ਦੇ ਨਾਲ ਨਾਲ ਹੀ ਰਾਵੀ ਦਰਿਆ ਤੇ ਕਈ ਐਸੇ ਪਵਾਇੰਟ ਹਨ ਜਿਨਾਂ ਤੇ ਤਾਰਬੰਦੀ ਨਹੀਂ ਹੋਈ ਯਾ ਤਾਰ ਰੁੱੜ ਚੁੱਕੀ ਹੈ ਜਿਸ ਤੋ ਦਾਖਿਲ ਹੋਣ ਦੀ ਕੌਸ਼ਿਸ਼ ਕੀਤੀ ਜਾ ਸਕਦੀ। ਸਰਹੱਦੀ ਖੇਤਰ ਵਿੱਚ ਪਾਕਿਸਤਾਨ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋ ਪਹਿਲਾਂ ਹੀ ਆਪਣੇ ਸਲੀਪਰ ਸੈੱਲਾਂ ਸਰਗਰਮ ਕੀਤੇ ਜਾ ਚੁੱਕੇ ਹਨ।ਪਰ ਨਾ ਤਾਂ ਕੋਈ ਸੁਰਖਿਆ ਦੱਸਤਾ ਨਾਂ ਪੁਲਿਸ ਅਧਿਕਾਰੀ ਇਸ ਬਾਬਤ ਬੋਲਣ ਨੂੰ ਤਿਆਰ ਹਨ। ਪਰ ਸਮੇਂ-ਸਮੇਂ ‘ਤੇ ਸਰਹੱਦ ‘ਤੇ ਤਾਇਨਾਤ ਭਾਰਤੀ ਏਜੰਸੀਆਂ, ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ।

ਜਿਸ ਦੀ ਤਾਜਾ ਮਿਸਾਲ ਗੁਰਦਾਸਪੁਰ ਪੁਲਿਸ ਵੱਲੋ ਮਿਲਦੀ ਹੈ। ਜਿਲਾ ਪੁਲਿਸ ਮੁੱਖੀ ਡਾ ਨਾਨਕ ਸਿੰਘ ਵੱਲੋ ਤਿਆਰ ਟੀਮ ਨੇ ਸਲੀਪਰ ਸੈੱਲ ਦੇ ਮੈਂਬਰ ਅਤੇ ਵੱਖਵਾਦੀਆਂ ਨੂੰ ਗ੍ਰਿਫਤਾਰ ਕਰਕੇ ਹੈਂਡ ਗ੍ਰਨੇਡ, ਆਰਡੀਐਕਸ, ਟਿਫਿਨ ਬੰਬ ਅਤੇ ਪਿਸਤੌਲ ਬਰਾਮਦ ਕੀਤੇ ਗਏ ਸਨ। ਗੁਰਦਾਸਪੁਰ ‘ਚ ਮਿਲੇ ਗ੍ਰੇਨੇਡ ਅਤੇ ਪਠਾਨਕੋਟ ਫੌਜੀ ਖੇਤਰ ਦੇ ਬਾਹਰ ਤ੍ਰਿਵੇਣੀ ਗੇਟ ਨੇੜੇ ਹਮਲੇ ‘ਚ ਵਰਤੇ ਗਏ ਗ੍ਰੇਨੇਡ ਇੱਕੋ ਜਿਹੇ ਸਨ। ਜਿਸ ਕਾਰਨ ਇਹ ਗੱਲ ਹੋਰ ਵੀ ਪੱਕੀ ਹੋ ਜਾਂਦੀ ਹੈ ਕਿ ਪਾਕਿਸਤਾਨ ਵਿੱਚ ਇਸਲਾਮਿਕ ਅੱਤਵਾਦੀ ਸੰਗਠਨ ਅਤੇ ਵੱਖਵਾਦੀ ਸੰਗਠਨ ਦੇਸ਼ ਅਤੇ ਖਾਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਤਾਕ ਵਿੱਚ ਹਨ।

ਹਾਲ ਹੀ ਵਿੱਚ 7 ਦਿਸੰਬਰ ਨੂੰ ਖੁਫੀਆ ਵਿਭਾਗ ਵੱਲੋ ਜਾਰੀ ਅਲਰਟ ਵਿੱਚ ਦੱਸਿਆ ਗਿਆ ਸੀ ਕਿ ਲਸ਼ਕਰ-ਏ-ਤੌਇਬਾ ਤੰਜੀਮ ਪਾਕਿਸਤਾਨ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਤਨਜ਼ੀਮ ਨਾਲ ਜੁੜੇ ਦਹਿਸ਼ਤਗਰਦਾਂ ਨੂੰ ਕਮਾਂਡੋਜ਼ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਕਇਆ ਨੂੰ ਦਿੱਤੀ ਜਾ ਚੁੱਕੀ ਹੈ । ਖੁਫਿਆ ਸੂਤਰਾਂ ਵਲੋ ਦੋ ਅਤਿਵਾਦੀਆਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ। ਜਿਸ ਕਾਰਨ ਅਲਰਟ ਹੋਰ ਵਧਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 27 ਜੁਲਾਈ 2015 ਨੂੰ ਦੀਨਾਨਗਰ ‘ਚ ਹੋਏ ਅੱਤਵਾਦੀ ਹਮਲੇ ਅਤੇ ਜਨਵਰੀ 2016 ‘ਚ ਪਠਾਨਕੋਟ ਏਅਰ ਬੇਸ ‘ਤੇ ਨਰੋਟ ਜੈਮਲ ਸਿੰਘ ਇਲਾਕੇ ‘ਚ ਅੱਤਵਾਦੀਆਂ ਨੇ ਘੁਸਪੈਠ ਕੀਤੀ ਸੀ। ਹਾਲਾਂਕਿ ਅੱਤਵਾਦੀ ਕਿਸ ਰਸਤੇ ਤੋਂ ਦਾਖਲ ਹੋਏ ਕਿਵੇਂ, ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ। ,

Written By
The Punjab Wire