ਡੇਂਗੂ ਬੁਖਾਰ ਤੋਂ ਬਚਾਅ ਲਈ ਘਰਾਂ ਦੀ ਸਫ਼ਾਈ ਤੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉ
ਗੁਰਦਾਸਪੁਰ, 3 ਦਸੰਬਰ ( ਮੰਨਣ ਸੈਣੀ )। ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ ” ਕਲਸੀ “ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖ਼ੇ ਵੱਖ -ਵੱਖ ਕਮਿਉਨਿਟੀ ਹੈਲਥ ਸੈਂਟਰ ਤੋਂ ਆਏ ਸਮੂੰਹ ਹੈਲਥ ਇੰਸਪੈਕਟਰਾਂ ਦੀ ਮੀਟਿੰਗ ਹੋਈ I
ਮੀਟਿੰਗ ਵਿੱਚ ਵੱਖ -ਵੱਖ ਬਲਾਕਾਂ ਤੋਂ ਆਏ ਹੋਏ ਹੈਲਥ ਇੰਸਪੈਕਟਰ ਤੋਂ ਮਹੀਨਾਵਾਰ ਵੈਕਟਰ ਬੋਰਨ, ਆਈ. ਡੀ. ਐਸ. ਪੀ, ਰੇਬੀਜ਼ ਤੇ ਸ਼ੈਨੀਟੇਸ਼ਨ ਦੀਆਂ ਰਿਪੋਰਟਾਂ ਲਈਆਂ ਗਈਆਂ ।
ਇਸ ਮੌਕੇ ਡਾ. ਪ੍ਰਭਜੋਤ ਕੌਰ “ਕਲਸੀ ” ਨੇ ਦੱਸਿਆ ਜ਼ਿਲ੍ਹੇ ਗੁਰਦਾਸਪੁਰ ਅੰਦਰ ਹੁਣ ਤੱਕ ਡੇਂਗੂ ਬੁਖਾਰ ਦੇ 744 ਕੇਸ ਹੋ ਚੁੱਕੇ ਹਨ ਤੇ ਹੁਣ ਮੌਸਮ ਬਦਲਣ ਕਰਕੇ ਡੇਂਗੂ ਬੁਖਾਰ ਦੇ ਕੇਸ ਪਹਿਲਾ ਨਾਲੋਂ ਕਾਫੀ ਘੱਟ ਗਏ ਹਨ ਪਰ ਦਸੰਬਰ ਮਹੀਨੇ ਵਿੱਚ ਘਰਾਂ ਦੀ ਸਫ਼ਾਈ ਤੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉਣਾਂ ਚਾਹੀਦਾ ਹੈ ਤਾਂ ਜੋ ਕਿ ਡੇਂਗੂ ਬੁਖਾਰ ਤੋਂ ਬਚਿਆ ਜਾਂ ਸਕੇ।
ਉਹਨਾਂ ਅੱਗੇ ਦੱਸਿਆ ਕਿ ਇਸ ਸਮੇਂ ਦੁਨੀਆਂ ਵਿੱਚ ਇੱਕ ਓਮੀਕਰੋਨ ਨਾਂ ਦਾ ਵਾਇਰਸ ਆਇਆ ਹੈ ਇਸ ਵਾਇਰਸ ਦੇ ਲੱਛਣ ਕਰੋਨਾ ਬਿਮਾਰੀ ਵਾਂਗ ਹੀ ਹਨ I ਇਸ ਬਿਮਾਰੀ ਦਾ ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਈ ਵੀ ਕੇਸ ਨਹੀਂ ਹੈ I ਇਸ ਬਿਮਾਰੀ ਤੋਂ ਬਚਾਓ ਲਈ ਭੀੜ ਵਾਲੀਆਂ ਜਗ੍ਹਾ ਤੇ ਮਾਸਿਕ ਪਾਉਣਾ ਚਾਹੀਦਾ ਹੈ ਤੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕਿ ਰੱਖਣੀ ਚਾਹੀਦੀ ਹੈ ਤੇ ਕੋਵਿਡ ਦੀ ਬਿਮਾਰੀ ਤੋਂ ਬਚਾਓ ਲਈ ਆਪਣਾ ਤੇ ਪਰਿਵਾਰਿਕ ਮੈਂਬਰਾਂ ਦਾ ਕੋਵਿਡ ਟੀਕਾ – ਕਰਨ ਕਰਾਉਣਾ ਚਾਹੀਦਾ ਹੈ I ਜੇਕਰ ਕੋਈ ਅੰਤਰਰਾਸ਼ਟਰੀ ਯਾਤਰੀ ਆਉਂਦਾ ਹੈ ਤਾਂ ਉਸ ਨੂੰ 07 ਦਿਨ ਦਾ ਲਾਜ਼ਮੀ ਇਕਾਂਤਵਾਸ ਰੱਖਣਾ ਚਾਹੀਦਾ ਹੈ ਤੇ ਸਤਵੇਂ ਦਿਨ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾ ਕਿ ਉਸ ਦਾ ਕਰੋਨਾ RTPCR ਟੈਸਟ ਕਰਾਉਣਾ ਚਾਹੀਦਾ ਹੈ I
ਇਸ ਮੌਕੇ ਰਛਪਾਲ ਸਿੰਘ ਏਐਮਓ, ਸ਼ਿਵ ਚਰਨ ਏਐਮਓ, ਕਵਲਜੀਤ ਸਿੰਘ ਏਐਮਓ,, ਜੋਬਿੰਨਪ੍ਰੀਤ ਸਿੰਘ, ਸੁਖਦਿਆਲ ਮਹਿੰਦਰਪਾਲ , ਹਰਪ੍ਰੀਤ ਸਿੰਘ , ਤਰਸੇਮ ਸਿੰਘ ਗਿੱਲ (ਸਾਰੇ ਹੈਲਥ ਇੰਸਪੈਕਟਰ) ਸੁਖਵੰਤ ਸਿੰਘ ਤੇ ਹਰਚਰਨ ਸਿੰਘ ਸਿਹਤ ਕਰਮਚਾਰੀ ਹਾਜ਼ਰ ਸਨ I