ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ‘ਚ ਟਿਫਿਨ ਬੰਬ ਸਮੇਤ ਭਾਰੀ ਮਾਤਰਾ ‘ਚ ਵਿਸਫੋਟਕ ਹਥਿਆਰ ਬਰਾਮਦ, ਗੁਰਦਾਸਪੁਰ ਪੁਲਿਸ ਨੇ ਫੇਰ ਕੀਤੀ ਵੱਡੀ ਸਾਜ਼ਿਸ ਨਾਕਾਮ

ਗੁਰਦਾਸਪੁਰ ‘ਚ ਟਿਫਿਨ ਬੰਬ ਸਮੇਤ ਭਾਰੀ ਮਾਤਰਾ ‘ਚ ਵਿਸਫੋਟਕ ਹਥਿਆਰ ਬਰਾਮਦ, ਗੁਰਦਾਸਪੁਰ ਪੁਲਿਸ ਨੇ ਫੇਰ ਕੀਤੀ ਵੱਡੀ ਸਾਜ਼ਿਸ ਨਾਕਾਮ
  • PublishedDecember 2, 2021

ਅੰਦੇਸ਼ਾ ਧਾਰ ਰਿਹਾ ਸੱਚ ਦਾ ਰੂਪ, ਸਲੀਪਰ ਸੈਲ ਐਕਟੀਵੇਟ ਕਰ ਚੁਕਿਆ ਪਾਕਿਸਤਾਨ

ਗੁਰਦਾਸਪੁਰ, 2 ਦਿਸੰਬਰ (ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ ਨੂੰ ਨਾਕਾਮ ਕਰਦੇ ਹੋਏ ਗੁਰਦਾਸਪੁਰ ਤੋਂ ਟਿਫਿਨ ਬੰਬ ਸਮੇਤ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਹਾਲਾਕਿ ਇਸ ਸੰਬੰਧੀ ਪੁੱਲਿਸ ਕੁਝ ਵੀ ਦੱਸਣ ਤੋਂ ਇੰਕਾਰ ਕਰ ਰਹੀ ਹੈ । ਪਰ ਸੂਤਰਾਂ ਅਨੁਸਾਰ ਪੁਲੀਸ ਨੂੰ ਇਹ ਖੇਪ ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮਪੁਰ ਅਫ਼ਗਾਨਾ ਤੋਂ ਬਰਾਮਦ ਹੋਈ ਹੈ। ਹਾਲਾਂਕਿ ਪੁਲਿਸ ਨੂੰ ਇਹ ਧਮਾਕਾਖੇਜ਼ ਸਮੱਗਰੀ ਕਿਵੇਂ ਮਿਲੀ ਅਤੇ ਇਸ ਮਾਮਲੇ ਦੀਆਂ ਤਾਰਾਂ ਕਿਸ ਨਾਲ ਜੁੜੀਆਂ ਹਨ, ਇਹ ਰਹੱਸ ਹਾਲੇ ਤੱਕ ਬਰਕਰਾਰ ਹੈ। ਉਪਰੋਕਤ ਬਰਾਮਦਗੀ ਤੋਂ ਬਾਅਦ ਇਹ ਖਦਸ਼ਾ ਸੱਚਾਈ ਦਾ ਰੂਪ ਲੈ ਰਿਹਾ ਹੈ ਕਿ ਭਾਰਤ ਵਿੱਚ ਪਾਕਿਸਤਾਨ ਦਿਆ ਖਿਫ਼ਿਆ ਏਜੰਸਿਆ ਅਤੇ ਅਲਗਾਵਵਾਦਿਆ ਨੇ ਆਪਣੇ ਸਲੀਪਰ ਸੈੱਲ ਸਰਗਰਮ ਕਰ ਲਏ ਹਨ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਖਾਸ ਪਰ ਸਰਹਦੀ ਜਿਲੇਂ ਦਾ ਮਾਹੌਲ ਖਰਾਬ ਕਰ ਸਰਦੇ ਹਨ।

ਸੂਤਰਾਂ ਅਨੁਸਾਰ ਕੇਂਦਰੀ ਏਜੰਸੀਆਂ ਤੋਂ ਮਿਲੇ ਇਨਪੁਟਸ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਗੁਰਦਾਸਪੁਰ ਪੁਲਿਸ ਐਸ.ਐਸ.ਪੀ ਡਾ.ਨਾਨਕ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਅਤੇ ਸੈਕੇੜ ਲਾਇਨ ਆਫ਼ ਡਿਫੈਂਸ ( ਦੂਸਰੀ ਸੁਰੱਖਿਆ ਪ੍ਰਣਾਲੀ) ਗੁਰਦਾਸਪੁਰ ਜ਼ਿਲੇ ਵਿੱਚ ਪੂਰੀ ਤਰਾਂ ਹਰ ਗਤਿਵਿਧੀ ਤੇ ਤਿੱਖੀ ਨਜ਼ਰ ਰੱਖ ਰਹੀ ਹੈ | ਇਸ ਸੰਬੰਧੀ ਹਾਲੇ ਐੱਸ.ਐੱਸ.ਪੀ ਨਾਨਕ ਸਿੰਘ ਦਾ ਕੋਈ ਬਿਆਨ ਸਾਮਣੇ ਨਹੀਂ ਆਇਆ ਪਰ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ੁੱਕਰਵਾਰ ਨੂੰ ਐਸਐਸਪੀ ਡਾ: ਨਾਨਕ ਸਿੰਘ ਖੁਦ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕਰਨਗੇ ਅਤੇ ਗੁਰਦਾਸਪੁਰ ਪੁਲਿਸ ਜਿਲੇ ਅੰਦਰ ਵਾਪਰ ਰਹੀ ਹਰ ਗੰਭੀਰ ਹਾਲਾਤਾਂ ਉਤੇ ਚਾਨਣਾ ਪਾਉਣਗੇਂ।

ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਗੁਰਦਾਸਪੁਰ ਪੁਲਿਸ ਨੇ ਦੀਨਾਨਗਰ ਅਤੇ ਭੈਣੀ ਮੀਆਂ ਖਾਂ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਜਿਸ ‘ਚ ਥਾਨਾ ਦੀਨਾਨਗਰ ‘ਚ ਦਰਜ ਮਾਮਲੇ ‘ਚ ਇਕ ਵੱਖਵਾਦੀ ਨੂੰ 900 ਗ੍ਰਾਮ ਆਰ.ਡੀ.ਐਕਸ., 1 ਤਾਰ ਅਤੇ 3 ਡੈਟੋਨੇਟਰ ਅਤੇ ਇਕ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ, ਜਦਕਿ ਪੁਲਿਸ ਥਾਣਾ ਭੈਣੀ ਮਿਆਂ ਖਾਂ ਤੋਂ ਪਿਸਤੌਲ ਦੇ ਨਾਲ ਗਿਰਫਤਾਰ ਕੀਤੇ ਗਏ ਦੋ ਮੁਲਜ਼ਮਾਂ ਦੇ ਰਿਮਾਡ ਤੋਂ ਬਾਅਦ ਰਿਕਵਰੀ ਦੌਰਾਨ ਦੋ ਗ੍ਰੇਨੇਡ ਬਰਾਮਦ ਹੋਏ। ਹਾਲਾਕਿ ਭੈਣੀ ਮਿਆਂ ਖਾਂ ਦੀ ਪੁਲਿਸ ਵੱਲੋ ਬੁੱਧਵਾਰ ਨੂੰ ਤੀਸਰੇ ਦੋਸ਼ੀ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਪਰ ਮੁੱਖ ਦੋਸ਼ੀ ਹਾਲੇ ਵੀ ਗ੍ਰਿਫ਼ਤਾਰੀ ਤੋਂ ਬਾਹਰ ਹੈ। ਪਰ ਪੁਲਿਸ ਵੱਲੋ ਵਰਤੀ ਜਾ ਰਹੀ ਚੌਕਸੀ ਨੇ ਜਿੱਥੇ ਜ਼ਿਲੇ ਦੇ ਲੋਕਾਂ ਦੇ ਪੈਰਾਂ ਹੇਠਾਂ ਜਮੀਨ ਕੱਡ ਦਿੱਤੀ ਹੈ ਅਤੇ ਗੁਰਦਾਸਪੁਰ ਅੰਦਰ ਮਿਲ ਰਹੇ ਇੱਕ ਤੋਂ ਬਾਅਦ ਇੱਕ ਵੱਡੀ ਰਿਕਵਰੀ ਸਵਾਲ ਜਰੂਰ ਖੜੇ ਕਰ ਰਹੀ ਹੈ।

ਗੌਰਤਲਬ ਹੈ ਕਿ ਕੇਂਦਰੀ ਏਜੰਸੀਆਂ ਤੋਂ ਮਿਲੇ ਇਨਪੁਟਸ ਮੁਤਾਬਕ ਪਾਕਿਸਤਾਨ ਇਸ ਵਾਰ ਫਿਰ ਤੋਂ ਪੰਜਾਬ ਰਾਹੀਂ ਭਾਰਤ ‘ਚ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨੀ ਏਜੰਸੀ ਆਈਐਸਆਈ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ ਸੌਂਪੀ ਹੈ। ਜਾਣਕਾਰੀ ਮੁਤਾਬਕ ਇਹ ਘੁਸਪੈਠ ਕਰਤਾਰਪੁਰ ਲਾਂਘੇ ਦੇ ਆਲੇ-ਦੁਆਲੇ ਦੇ ਇਲਾਕਿਆਂ ਰਾਹੀਂ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਅੱਤਵਾਦੀ ਗੁਰਦਾਸਪੁਰ ਅਤੇ ਪਠਾਨਕੋਟ ‘ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜਿਸ ਕਾਰਨ ਕੇਂਦਰੀ ਖੁਫੀਆ ਟੀਮ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।ਜਿਸ ਕਾਰਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ‘ਤੇ ਹੈ ਅਤੇ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਹੈ।

Written By
The Punjab Wire