Close

Recent Posts

ਹੋਰ ਕ੍ਰਾਇਮ ਗੁਰਦਾਸਪੁਰ

10 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਵਿਜਿਲੈਂਸ ਵੱਲੋ ਕਾਬੂ, 5 ਮਰਲਾ ਪਲੈਟ ਦੀ ਅਟੈਲਮੈਂਟ ਲੈਟਰ ਅਤੇ ਕਬਜ਼ਾ ਦੇਣ ਦੇ ਬਦਲੇ ਕੀਤੀ ਸੀ 35 ਹਜਾਰ ਰੁਪਏ ਦੀ ਮੰਗ

10 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਵਿਜਿਲੈਂਸ ਵੱਲੋ ਕਾਬੂ, 5 ਮਰਲਾ ਪਲੈਟ ਦੀ ਅਟੈਲਮੈਂਟ ਲੈਟਰ ਅਤੇ ਕਬਜ਼ਾ ਦੇਣ ਦੇ ਬਦਲੇ ਕੀਤੀ ਸੀ 35 ਹਜਾਰ ਰੁਪਏ ਦੀ ਮੰਗ
  • PublishedNovember 24, 2021

ਗੁਰਦਾਸਪੁਰ, 24 ਨਵੰਬਰ (ਮੰਨਣ ਸੈਣੀ)। ਵਿਜਿਲੈਂਸ ਵਿਭਾਗ ਗੁਰਦਾਸਰ ਦੀ ਟੀਮ ਵੱਲੋ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਇਆ ਇਕ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਪਟਵਾਰੀ ਨੇ ਸਰਕਾਰ ਵੱਲੋਂ ਗਰੀਬਾਂ ਨੂੰ 5 ਮਰਲਾ ਪਲੈਟ ਦੇਣ ਦੀ ਸਕੀਮ ਦੇ ਤਹਿਤ ਇਕ ਅਲਾਟੀ ਨੂੰ ਅਲਾਟਮੈਂਟ ਲੇਟਰ ਅਤੇ ਕਬਜ਼ਾ ਦੇਣ ਲਈ 35 ਹਜਾਰ ਰੁਪਏ ਦੀ ਮੰਗ ਕੀਤੀ ਸੀ। ਪਟਵਾਰੀ ਨੂੰ ਬੀਡੀਪੀਓ ਦਫਤਰ ਦੀਨਾਨਗਰ ਤੋਂ ਗਿਰਫਤਾਰ ਕੀਤਾ ਗਿਆ ਹੈ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜਿਲੈਂਸ ਗੁਰਦਾਸਪੁਰ ਪ੍ਰੇਮ ਕੁਮਾਰ ने ਦੱਸਿਆ ਕਿ ਇਹ ਕਾਰਵਾਈ ਮੋਹਨ ਲਾਲ ਪੁੱਤਰ ਕਰਤਾਰ ਚੰਦ ਨਿਵਾਸੀ ਪਿੰਡ ਡੀਡਾ ਸੈਣਿਆ ਤਹਸੀਲ ਦੀਨਾਨਗਰ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਉਕਤ ਨੇ ਬੁਧਵਾਰ ਨੂੰ ਵਿਭਾਗ ਨੂੰ ਦੱਸਿਆ ਕਿ ਉਸਨੂੰ ਡੀਡਾ ਸੈਣਿਆ ਵਿੱਚ 5 ਮਰਲੇ ਦਾ ਪਲਾਟ ਅਲਾਟ ਹੋਇਆ ਹੈ। ਜਿਸਦੀ ਅਲਾਟਮੈਂਟ ਲੇਟਰ ਅਤੇ ਕਬਜੇ ਦੇਣ ਲਈ ਬਲਾਕ ਦੀਨਾਨਗਰ ਦੇ ਸਮਿਤਿ ਪਟਵਾਰੀ ਨਿਸ਼ਾਨ ਸਿੰਘ ਨੇ ਉਸ ਤੋਂ 35 ਹਜ਼ਾਰ ਰੂਪਏ ਦੀ ਮੰਗ ਕੀਤੀ। 22 ਨਵੰਬਰ ਨੂੰ ਉਸਨੇ 10 ਹਜ਼ਾਰ ਰੂਪਏ ਮੌਕੇ ‘ਤੇ ਵੀ ਪਟਵਾਰੀ ਨੂੰ ਦਿੱਤੇ ਅਤੇ ਬਕਾਇਆ 25 ਹਜ਼ਾਰ ਰੁਪਏ ਦੀ ਅਦਾਯਗੀ ਦੋ ਕਿਸ਼ਤਾਂ ਵਿੱਚ ਤਹਿ ਹੋਈ। ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਜਿਸ ਦੇ ਚਲਦਿਆ ਉਸਨੇ ਵਿਭਾਗ ਨਾਲ ਸੰਪਰਕ ਕੀਤਾ।

ਡੀਐਸਪੀ ਨੇ ਦੱਸਿਆ ਕਿ ਇਸ ਸੰਬੰਧੀ ਇੰਸਪੇਕਟਰ ਵਿਜੇਪਾਲ ਸਿੰਘ ਨੇ ਟੀਮ ਬੁਧਵਾਰ ਨੂੰ ਪਟਵਾਰੀ ਨੂੰ 10 ਹਜ਼ਾਰ ਰੂਪਏ ਰੰਗ ਲੱਗੇ ਨੋਟਾਂ ਦੇ ਨਾਲ ਬੀਡੀਪੀਓ ਦਫਤਰ ਦੀਨਾਨਗਰ ਤੋਂ ਗਿਰਫਤਾਰ ਕੀਤਾ ਗਿਆ। ਪਟਵਾਰੀ ਦੇ ਵਿਰੁੱਧ ਵਿਜਿਲੈਂਸ ਬਿਊਰੋ ਅਮ੍ਰਿਤਸਰ ਵਿੱਚ ਮਾਮਲੇ ਦਰਜ ਕੀਤਾ ਗਿਆ ਹੈ।

Written By
The Punjab Wire