Close

Recent Posts

ਹੋਰ ਗੁਰਦਾਸਪੁਰ ਪੰਜਾਬ

ਬਿਜਲੀ ਕਾਮਿਆਂ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਦਾ ਸਾਥ,

ਬਿਜਲੀ ਕਾਮਿਆਂ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਦਾ ਸਾਥ,
  • PublishedNovember 24, 2021

ਸਬ ਡਿਵੀਜ਼ਨ ਕਾਹਨੂੰਵਾਨ 66 ਕੇ ਵੀ ਭੈਣੀ ਮੀਆਂ ਖਾ ਗੇਟ ਸਾਹਮਣੇ ਕੀਤੀ ਨਾਰੇਬਾਜੀ।

ਗੁਰਦਾਸਪੁਰ, 24 ਨਵੰਬਰ (ਮੰਨਣ ਸੈਣੀ)। ਬੁਧਵਾਰ ਨੂੰ ਪਿਛਲੇ 10 ਦਿਨ ਤੋ ਚਲ ਰਹੀ ਬਿਜਲੀ ਕਾਮਿਆਂ ਦੀ ਹੜਤਾਲ ਨੂੰ ਉਸ ਵੱਕਤ ਕਾਫੀ ਬਲ ਮਿਲਿਆ ਜਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਉਹਨਾਂ ਦੇ ਸਮਰਥਨ ਵਿੱਚ ਆ ਖਲੋਈ।ਹੜਤਾਲ ਦੇ ਦਸਵੇਂ ਦਿਨ ਬਿਜਲੀ ਕਾਮਿਆਂ ਵੱਲੋਂ 66 ਕੇ ਵੀ ਸਭ ਦਫਤਰ ਭੈਣੀ ਮੀਆਂ ਖਾ ਵਿਖੇ ਜਮ ਕੇ ਨਾਅਰੇਬਾਜ਼ੀ ਕੀਤੀ।ਬਿਜਲੀ ਮੁਲਾਜ਼ਮਾਂ ਯੂਨੀਅਨ ਸਬ ਡਵੀਜ਼ਨ ਭੈਣੀ ਮੀਆਂ ਖਾਂ ਦੇ ਪ੍ਰਧਾਨ ਰਣਜੀਤ ਸਿੰਘ,ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਵਲੋ ਪਾਵਰਕਾਮ ਤੋ ਪੰਜਾਬ ਸਰਕਾਰ ਦੀ ਤਰਜ ਤੇ ਪੇ ਬੈਂਡ ਦੀ ਮੰਗ ਕੀਤੀ ਜਾ ਰਹੀ ਹੈ,ਜਿਸਨੂੰ ਪਾਵਰਕਾਮ ਦੀ ਮੰਜਮੇਂਟ ਵਲੋ ਮੰਨਿਆ ਵੀ ਜਾ ਚੁੱਕਾ ਹੈ ਪ੍ਰੰਤੂ ਇਸਨੂੰ ਲਾਗੂ ਕਰਨ ਲਈ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ।ਇਸ ਦੇ ਰੋਸ ਵਜੋਂ ਮੁਲਾਜਮਾਂ ਵਲੋ ਕੰਮ ਤੋ ਸਮੂਹਿਕ ਛੁੱਟੀ ਲੈ ਕੇ ਮਜਬੂਰੀ ਵੱਸ ਹੜਤਾਲ ਕਰਨੀ ਪੈ ਰਹੀ ਹੈ। ਉਹਨਾਂ ਦੱਸਿਆ ਕਿ 15 ਨਵੰਬਰ ਤੋਂ ਲਗਾਤਾਰ ਕੀਤੀ ਜਾ ਰਹੀ ਸਮੂਹਿਕ ਛੁੱਟੀ ਦੇ ਦਸਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਵਲੋ ਸਮਰਥਨ ਦਾ ਐਲਾਨ ਕੀਤਾ ਗਿਆ।ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜਰਨਲ ਸਕੱਤਰ ਸੋਹਣ ਸਿੰਘ ਗਿੱਲ,ਜੋਨ ਪ੍ਰਧਾਨ ਨਿਸ਼ਾਨ ਸਾਹਿਬ ਨੇ ਕਿਹਾ ਕਿ ਬਿਜਲੀ ਕਾਮਿਆਂ ਦੀਆ ਹੱਕੀ ਮੰਗਾਂ ਤੁਰੰਤ ਮੰਨ ਹੜਤਾਲ ਸਮਾਪਤ ਕਰਵਾਉਣੀ ਚਾਹੀਦੀ ਹੈ।ਇਸ ਮੌਕੇ ਕੈਪਟਨ ਸਮਿੰਦਰ ਸਿੰਘ,ਰਘਵੀਰ ਸਿੰਘ,ਸਲਵਿੰਦਰ ਸਿੰਘ ਰਿਆੜ,ਮਨਜੀਤ ਸਿੰਘ ਰਿਆੜ,ਗੁਰਪ੍ਰੀਤ ਨਾਨੋਵਾਲ,ਤਿਰਲੋਚਨ ਸਿੰਘ,ਅਮਲੋਕ ਸਿੰਘ,ਰਣਜੀਤ ਸਿੰਘ,ਰਮੇਸ਼ ਸਰਮਾ, ਇ ਜਿ, ਜਗਦੀਸ਼ ਸਿੰਘ, ਜੇਈ ਦਵਿੰਦਰਪਾਲ ਸਿੰਘ,ਰਣਜੀਤ ਸਿੰਘ ,ਇਜ਼ੀ:ਭੁਪਿੰਦਰ ਸਿੰਘ,ਸੁਖਦੇਵ ਸਿੰਘ ਅਤੇ ਹੋਰ ਆਗੂਆ ਨੇ ਸੰਬੋਧਨ ਕੀਤਾ।

Written By
The Punjab Wire