ਮੱਧਪ੍ਰਦੇਸ਼ ਤੋਂ ਹਥਿਆਰ ਲੈ ਕੇ ਲੁੱਟਾ ਖੋਹਾ ਦੀ ਵਾਰਦਤਾਂ ਨੂੰ ਦੇਂਦੇ ਸੀ ਅੰਜਾਮ
ਗੁਰਦਾਸਪੁਰ, 23 ਨਵੰਬਰ (ਮੰਨਣ ਸੈਣੀ)। ਜਿਲਾ ਪੁਲਿਸ ਗੁਰਦਾਸਪੁਰ ਦੇ ਹੱਥ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਲਗੀ, ਜਦੋਂ ਅੰਮ੍ਰਿਤਸਰ ਤੋਂ ਕਾਰ ਵਿਚ ਸਵਾਰ ਦੋ ਨੌਜਵਾਨਾਂ ਨੂੰ ਪੁਲਿਸ ਨੇ ਤਿੰਨ ਪਿਸਤੋਲ 30 ਬੋਰ, 9 ਮੈਗਜੀਨ 30 ਬੋਰ ਅਤੇ 70 ਹਜ਼ਾਰ ਰੁਪਏ ਨਕਦੀ ਦੇ ਨਾਲ ਗਿਰਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ਿਆ ਗੈਂਗਸਟਰ ਗੋਪੀ ਘਨਸ਼ਿਆਮਪੁਰ ਦੇ ਸਾਥੀ ਸਨ ਅਤੇ ਪਹਿਲੇ ਵੀ ਕਈ ਵਾਰਾਂ ਨੂੰ ਅਜਾਮ ਦੇ ਚੁੱਕੇ ਹਨ। ਦੋਸ਼ੀ ਹਥਿਆਰ ਮੱਧਪ੍ਰਦੇਸ਼ ਤੋਂ ਲਿਆ ਕੇ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਸ਼ਿਆ ਦੇ ਤਾਰ ਪਠਾਨਕੋਟ ਦੇ ਤ੍ਰਿਵੇਨੀ ਗੇਟ ਲਾਗੇ ਹੋਏ ਗ੍ਰਨੇਡ ਬਲਾਸਟ ਨਾਲ ਜੁੜਣ ਸੰਬੰਧੀ ਹਾਲੇ ਛਾਨਬੀਨ ਚੱਲ ਰਹੀ ਹੈ ਅਤੇ ਪੁਲਿਸ ਬੇਹੱਦ ਬਾਰੀਕੀ ਨਾਲ ਛਾਨਬੀਣ ਕਰ ਰਹੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਗੁਪਤ ਸੁਚਨਾ ਦੇ ਮਿਲੀ ਸੀ ਕਿ ਪਿਸਤੋਲ ਅਤੇ ਮੈਗਜੀਨ ਨਾਲ ਲੈਸ ਕਾਰ ਤੇ ਸਵਾਰ ਹੋਕੇ ਅੰਮ੍ਰਿਤਸਰ ਵੱਲੋ ਦੋ ਯੁਵਕ ਆ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਸੂਚਨਾ ਦੇ ਆਧਾਰ ਤੇ ਸੀਆਈਏ ਤੇ ਥਾਨਾ ਧਾਰੀਵਾਲ ਦੀ ਪੁਲਿਸ ਨੇ ਸੰਯੁਕਤ ਤੌਰ ‘ਤੇ ਖੇਤਰ ਵਿਚ ਨਾਕਾਬੰਦੀ ਕਰ ਚੈਕਿੰਗ ਕੀਤੀ। ਇਸ ਤੋਂ ਨਾਲ ਨਾਲ ਬਬਰੀ ਬਾਈਪਾਸ ਗੁਰਦਾਸਪੁਰ ਤੇ ਵੀ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਅੰਮਿਤਸਰ ਤੋਂ ਆ ਰਹੀ ਕਾਰ ਨੂੰ ਸੰਦੇਹ ਦੇ ਆਧਾਰ ਤੇ ਰੁਕਣ ਲਈ ਕਿਹਾ ਤਾਂ ਗੱਡੀ ਵਿੱਚ ਸਵਾਰ ਨੌਜਵਾਨਾ ਨੇ ਕਾਰ ਦੀ ਖਿੜਕੀ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਸ਼ੁਰੂ ਕੀਤੀ ਜਿਨਾਂ ਨੂੰ ਪੁਲਿਸ ਨੇ ਕਾਬੂ ਕੀਤਾ। ਪੁਲਿਸ ਨੂੰ ਤਲਾਸ਼ੀ ਦੌਰਾਨ ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਮੇਜਰ ਸਿੰਘ ਵਾਸੀ ਚੌੜ ਥਾਨਾ ਸਦਰ ਗੁਰਦਾਸਪੁਰ ਤੋ 30 ਬੋਰ ਪਿਸਟਲ ਸਮੇਤ ਮੈਗਜੀਨ ਬਿਨਾਂ ਰੋਂਦ ਬਰਮਦ ਹੋਇਆ ਅਤੇ ਪਰਮਜੀਤ ਸਿੰਘ ਉਰਫ ਬੰਟੀ ਪੁੱਤਰ ਪ੍ਰੇਮ ਸਿੰਘ ਨਿਵਾਸੀ ਘਨਸ਼ਾਮਪੁਰ ਥਾਨਾ ਮੇਹਤਾ (ਜਿਲਾ ਅੰਮ੍ਰਿਤਸਰ) ਤੋ ਦੋ ਪਿਸਤੋਲ 30 ਬੋਰ ਬਿਨਾ ਮਾਰਕਾ ਅਤੇ 2 ਖਾਲੀ ਮੈਗਜੀਨ ਬਰਾਮਦ ਹੋਏ। ਕਾਰ ਦੀ ਤਲਾਸ਼ੀ ਦੋਰਾਨ ਡੈਸ਼ ਬੋਰਡ ਤੋਂ 6 ਖਾਲੀ ਮੈਗਜੀਨ ਅਤੇ 70 ਹਜਾਰ ਰੁਪਏ ਨਕਦ ਬਰਾਮਦ ਹੋਏ। ਪੁਲਿਸ ਨੇ ਇਸ ਸੰਬੰਧੀ ਥਾਨਾ ਸਦਰ ਵਿੱਚ ਮਾਮਲਾ ਦਰਜ ਕੀਤਾ ਹੈ।
ਐਸ ਪੀ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਦੋਸ਼ਿਆ ਦੇ ਸੰਬੰਧ ਗੈਂਗਸਟਰ ਗੋਪੀ ਘਨਸ਼ਿਆਮਪੁਰ ਨਾਲ ਹਨ ਅਤੇ ਇਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪਰਮਜੀਤ ਸਿੰਘ ਗੈਂਗਸਟਰ ਗੋਪੀ ਦੇ ਪਿੰਡ ਘਨਸ਼ਿਆਮਪੁਰ ਕਾ ਰਹਿਣ ਵਾਲਾ ਹੈ। ਗੈਂਗਸਟਰ ਦੇ ਨਾਲ ਮਿਲਕੇ ਉਸਦੇ ਕਹਿਣ ਤੇ ਕਈ ਲੱਟ ਦਿਆ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਦੇਂ ਸਨ। ਉਹਨਾਂ ਕਿਹਾ ਕਿ ਫਿਲਹਾਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਰਿਮਾਂਡ ਮਿਲਨੇ ਦੇ ਬਾਅਦ ਹਿਰਾਸਤ ਵਿੱਚ ਸਖਤੀ ਤੋਂ ਪੁਛਤਾਛ ਦੀ ਸ਼ੁਰੂਆਤ ਹੋਵੇਗੀ ਅਤੇ ਵੱਡੇ ਖੁੱਲਾਸੇ ਹੋਣ ਦੀ ਉਮੀਦ ਹੈ।