ਹੋਰ ਗੁਰਦਾਸਪੁਰ ਪੰਜਾਬ

ਵੱਡਾ ਹਾਦਸਾ ਹੋਣੋ ਟੱਲਿਆ- ਨਾਰਾਇਣ ਹੈਂਡਲੂਮ ਦੀ ਦੁਕਾਨ ‘ਤੇ 15 ਘੰਟੇ ਬਾਅਦ ਵੀ ਸੁਲੱਗਦੀ ਰਹੀ ਅੱਗ, ਕਰੋੜਾ ਦਾ ਹੋਇਆ ਨੁਕਸਾਨ

ਵੱਡਾ ਹਾਦਸਾ ਹੋਣੋ ਟੱਲਿਆ- ਨਾਰਾਇਣ ਹੈਂਡਲੂਮ ਦੀ ਦੁਕਾਨ ‘ਤੇ 15 ਘੰਟੇ ਬਾਅਦ ਵੀ ਸੁਲੱਗਦੀ ਰਹੀ ਅੱਗ, ਕਰੋੜਾ ਦਾ ਹੋਇਆ ਨੁਕਸਾਨ
  • PublishedNovember 20, 2021

ਦੇਰ ਰਾਤ ਤੱਕ ਵਿਧਾਇਕ ਪਾਹੜਾ ਨੇ ਪਰਿਵਾਰ ਸਮੇਤ ਖੁੱਦ ਸੰਭਾਲੀ ਕਮਾਨ, ਮੌਕੇ ਤੇ ਮੋਜੂਦ ਰਹਿ ਡੀਸੀ,ਐਸਐਸਪੀ ਨੇ ਨਹੀਂ ਆਉਣ ਦਿੱਤੀ ਕੋਈ ਰੁਕਾਵਟ ਪੇਸ਼

ਗੁਰਦਾਸਪੁਰ, 20 ਨਵੰਬਰ (ਮੰਨਣ ਸੈਣੀ)। ਸ਼ੁੱਕਰਵਾਰ ਦੇਰ ਰਾਤ ਨੂੰ ਗੁਰਦਾਸਪੁਰ ਦੇ ਗੀਤਾ ਭਵਨ ਰੋਡ ‘ਤੇ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਨਰਾਇਣ ਹੈਡਲੂਮ ਦੀ ਦੁਕਾਨ ‘ਤੇ ਲਗੀ ਅੱਗ ਸ਼ਨੀਵਾਰ ਤੱਕ ਵੀ ਪੂਰੀ ਤਰਾਂ ਬੁਝ ਨਹੀਂ ਪਾਈ। ਹਾਲਾਂਕਿ ਫਾਇਰ ਬ੍ਰਿਗੇਡ ਦੀ 70 ਗਾਡੀਆਂ ਅੱਗ ਬੁਝਾਣੇ ਦੀ ਕੋਸ਼ਿਸ਼ ਵਿੱਚ ਲੱਗ ਰਹੀ ਹੈ। ਜਿਸਦਾ ਕਾਰਣ ਦੁਕਾਨ ਦੀ ਲੰਭਾਈ ਜਿਆਦਾ ਹੋਣ ਕਾਰਣ ਅਤੇ ਸਾਰੇ ਗੱਦੇ ਅਤੇ ਹੈਡਲੂਮ ਦਾ ਸਾਮਾਨ ਹੋਣਾ ਦੱਸਿਆ ਜਾ ਰਿਹਾ।

ਸ਼ੁੱਕਰਵਾਰ ਨੂੰ ਕਰੀਬ 8 ਵਜੇ ਅੱਗ ਤੋਂ ਬਾਅਦ ਹੀ ਫਾਇਰ ਬ੍ਰਿਗੇਡ ਮੋਕੇ ਤੇ ਪਹੁੰਚ ਗਈ। ਪਰ ਜਦੋਂ ਵਿਧਾਇਕ ਬਰਿੰਦਰਮੀਤ ਸਿੰਘ ਅਤੇ ਨਗਰ ਕੌਂਸਿਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਅੱਗ ਸੰਬੰਧੀ ਸੂਚਨਾ ਮਿਲੀ ਤਾਂ ਉਹ ਖੁਦ ਮੌਕੇ ‘ਤੇ ਪਹੁੰਚੇ ਅਤੇ ਕਰੀਬ ਸਾਢੇ 12 ਵਜੇ ਤੱਕ ਆਪ ਹੀ ਆਗੂ ਬਣ ਕੇ ਅੱਗ ਬੁਝਾਉਣ ਵਾਲੇ ਕਰਮਚਾਰਿਆ ਦੇ ਨਾਲ ਡਟੇ ਗਏ। ਇਸ ਦੌਰਾਨ ਵਿਧਾਇਕ ਦੇ ਖੁਦ ਨੂੰ ਵੀ ਸੱਟ ਲੱਗ ਗਈ। ਇਸ ਮੌਕੇ ਇਹ ਵੀ ਪਹਿਲੀ ਵਾਰ ਵੇਖਿਆ ਗਿਆ ਜੱਦ ਗੁਰਦਾਸਪੁਰ ਪ੍ਰਸ਼ਾਸਨ ਦਾ ਪੂਰਾ ਅਮਲਾ ਅਤੇ ਖੁੱਦ ਡਿਪਟੀ ਕਮਿਸ਼ਨਰ ਮੁਹਮੰਦ ਇਸ਼ਫਾਕ ਅਤੇ ਐਸਐਸਪੀ ਨਾਨਕ ਸਿੰਘ ਵੀ ਮੌਕੇ ਤੇ ਮੌਜੂਦ ਰਹੇ ਤਾਂਕਿ ਅੱਗ ਬੁਝਾਉਣ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਕੋਈ ਜਾਨੀ ਨੁਕਸਾਨ ਨਾ ਹਵੇ ਇਸ ਤੇ ਕੜੀ ਨਜਰ ਗੜਾਈ ਰੱਖੀ। ਡੀਸੀ ਦੇ ਪ੍ਰਰਿਆਸ ਸਦਕਾ ਬਾਹਰੀ ਜਿਲਿਆਂ ਤੋਂ ਵੀ ਪਾਣੀ ਬੁਝਾਉਣ ਵਾਲਿਆ ਗੱਡਿਆ ਜੱਲਦ ਆ ਗਇਆ ਅਤੇ ਕੰਮ ਵਿੱਚ ਤੇਜੀ ਲਿਆਂਦੀ ਗਈ। ਵਰਨਾ ਜਿਸ ਤਰਾਂ ਅੱਗ ਫੈਲ ਰਹੀ ਸੀ ਉਹ ਦੂਜਿਆ ਇਮਾਰਤਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਸਕਦੀ ਸੀ ਅਤੇ ਇਕ ਵੱਡਾ ਹਾਦਸਾ ਹੋ ਸਕਦਾ ਸੀ।

ਹਾਲਾਂਕਿ ਸ਼ਨੀਵਾਰ ਦੁਪਹਿਰ ਨੇੜੇ 15 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਮਾਰਤ ਵਿੱਚ ਅੱਗ ਸੁਲਗਤੀ ਰਹੀ। ਫਿਲਹਾਲ ਅੱਗ ਲੱਗਣ ਦਾ ਸਹੀ ਕਾਰਨ ਪਤਾ ਨਹੀਂ ਚੱਲ ਸਕਿਆ, ਪਰ ਕਿਆਸ ਲਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲਗੀ ਹੋਵੇ । ਅੱਗ ਦੇ ਕਾਰਨ ਦੁਕਾਨ ਦੀ ਤਿੰਨਾਂ ਮੰਜਿਲਾਂ ਦਾ ਸਮਾਨ ਜਲਕੇ ਰਾਖ ਹੋ ਗਿਆ ਹੈ।

ਦੁਕਾਨ ਦੇ ਮਾਲਕ ਨਾਰਾਇਣ ਕੁਮਾਰ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਹੀ ਗਏ ਸਨ ਕਿ ਉਹਨਾਂ ਨੂੰ ਕਿਸੇ ਦਾ ਫੋਣ ਆਇਆ ਕਿ ਦੁਕਾਨ ਤੇ ਅੱਗ ਲੱਗ ਗਈ ਹੈ। ਸੂਚਨਾ ਮਿਲਣ ਉਪਰਾਂਤ ਉਨ੍ਹਾਂ ਨੇ ਦੁਕਾਨ ‘ਤੇ ਆਕਰ ਦੇਖਿਆ ਤਾਂ ਕਾਫੀ ਵੀੜ ਜਮ੍ਹਾ ਸੀ ਅਤੇ ਅੱਗ ਬੁਝਾਉਣ ਦੀ ਕੌਸ਼ਿਸ ਕਰ ਰਹੀ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਫ਼ੋਨ ਕੀਤਾ ਗਿਆ। ਲੋਕਾਂ ਨੇ ਦੁਕਾਨ ਖੋਲ੍ਹਣ ਦੀ ਕਾਫੀ ਮਸ਼ਕਤ ਕੀਤੀ ਪਰ ਦੁਕਾਨ ਦਾ ਸ਼ਟਰ ਨਹੀਂ ਸੀ ਖੁੱਲ ਰਿਹਾ ਜਿਸਦੇ ਬਾਅਦ ਜੇਸੀਬੀ ਰਾਹੀ ਦੁਕਾਨ ਦਾ ਸ਼ਟਰ ਤੋੜੀਆ ਗਿਆ। ਦੁਕਾਨ ਵਿੱਚ ਅੱਗ ਲਗਨੇ ਤੋਂ ਨੇੜੇ ਅੱਠ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਵੀ ਸਾਹਮਨੇ ਆਇਆ ਹੈ ਕਿ ਦੁਕਾਨ ਦੀ ਕੁਝ ਇੰਸ਼ੋਰੈਸ ਵੀ ਹੋਈ ਸੀ।

ਉਧਰ ਫਾਇਰ ਅਫਸਰ ਅਜੈ ਗੋਇਲ ਨੇ ਕਿ ਹੁਣ ਤੱਕ 70 ਗਾਡੀਆਂ ਤੋਂ ਜ਼ਿਆਦਾ ਅੱਗ ਬੁਝਾਉਣ ਆ ਚੁੱਕਿਆ ਹਨ। ਫਾਇਰ ਬ੍ਰਿਗੇਡ ਦੀ ਗੜ੍ਹੀਆਂ ਹੋਸ਼ਿਆਰਪੁਰ, ਤਲਵਾੜਾ, ਪਾਠਾਨਕੋਟ, ਦਸੂਹਾ, ਡੇਰਾ ਬਾਬਾ ਨਾਨਕ ਅਤੇ ਬਟਾਲਾ, ਮੁਰੇਕਿਆ ਤਕ ਤੋਂ ਮੰਗਵਾਣੀ ਪੈਣੀਆਂ। ਪਰ ਹਾਲੇ ਵੀ ਦੁਕਾਨ ਅੰਦਰ ਅੱਗ ਸੁਲਗ ਰਹੀ ਹੈ ਜਿਸ ਦਾ ਵੱਡਾ ਕਾਰਨ ਦੁਕਾਨ ਵਿੱਚ ਬਹੁਤ ਸਾਰੇ ਕੱਪੜੇ ਦਾ ਸਮਾਨ ਹੈ ਅਤੇ ਲੰਬਾਈ ਜਿਆਦਾ ਹੈ।ਲੰਬਾਈ ਜਿਆਦਾ ਹੋਣ ਕਾਰਨ ਜਦ ਪਾਣੀ ਦਿਆ ਬੋਛਾਰਾਂ ਉਹਨਾਂ ਤੱਕ ਪਹੁੰਚਦਿਆ ਹਨ ਤਾਂ ਅੱਗ ਬੁਝ ਜਾਂਦੀ ਹੈ, ਪਰ ਕੁਝ ਸਮੇਂ ਬਾਅਦ ਫਿਰ ਤੋਂ ਸੁਲਗਨ ਲਗਦੀ ਹੈ। ਜਿਸ ਕਾਰਨ ਪਰੇਸ਼ਾਨੀ ਪੇਸ਼ ਆ ਰਹੀ ਹੈ ਅਤੇ ਬੇਸਮੈਂਟ ਤਕ ਪਹੁੰਚਣਾ ਵੀ ਮੁਸ਼ਕਲ ਹੋ ਰਿਹਾ ਹੈ। ਇਮਾਰਤ ਦੇ ਡਿਗਣ ਦਾ ਵੀ ਖਤਰਾਂ ਬਣਿਆ ਹੋਇਆ ਜਿਸ ਦੇ ਚਲਦਿਆ ਕਿਸੇ ਨੂੰ ਅੰਦਰ ਜਾਣ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ।

Written By
The Punjab Wire