ਹੋਰ ਪੰਜਾਬ ਮੁੱਖ ਖ਼ਬਰ

ਦੀਵਾਲੀ ਬੰਪਰ ਨੇ ਪਟਿਆਲਾ ਦੇ ਨੌਜਵਾਨ ਕਾਰਪੇਂਟਰ ਦੀ ਬਦਲੀ ਤਕਦੀਰ

ਦੀਵਾਲੀ ਬੰਪਰ ਨੇ ਪਟਿਆਲਾ ਦੇ ਨੌਜਵਾਨ ਕਾਰਪੇਂਟਰ ਦੀ ਬਦਲੀ ਤਕਦੀਰ
  • PublishedNovember 9, 2021

ਚੰਡੀਗੜ੍ਹ, 9 ਨਵੰਬਰ:

ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2021 ਦਾ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਲੱਕੜ ਦਾ ਮਿਸਤਰੀ (ਕਾਰਪੇਂਟਰ) ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।

ਇੱਥੇ ਇਨਾਮੀ ਰਾਸ਼ੀ ਲਈ ਦਾਅਵਾ ਕਰਨ ਆਏ 34 ਸਾਲਾ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਬੰਪਰ ਇਨਾਮ ਉਸ ਲਈ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਐਨਾਂ ਵੱਡਾ ਇਨਾਮ ਜਿੱਤੇਗਾ। ਉਸ ਨੇ ਕਿਹਾ, “ਮੇਰੇ ਕੋਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕੋਈ ਸ਼ਬਦ ਨਹੀਂ ਹਨ, ਜਿਸਦੇ ਆਸ਼ੀਰਵਾਦ ਸਦਕਾ ਮੈਨੂੰ ਇਹ ਇਨਾਮ ਮਿਲਿਆ ਹੈ। ਸਭ ਤੋਂ ਪਹਿਲਾਂ ਮੈਂ ਇਨਾਮੀ ਰਾਸ਼ੀ ਨਾਲ ਨਵਾਂ ਮਕਾਨ ਬਣਾਵਾਂਗਾ ਜੋ ਕਿ ਮੇਰਾ ਲੰਮੇ ਸਮੇਂ ਤੋਂ ਸੁਪਨਾ ਰਿਹਾ ਹੈ।”

ਨਰੇਸ਼ ਨੇ ਇਨਾਮੀ ਰਾਸ਼ੀ ਲੈਣ ਲਈ ਇੱਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੁਸ਼ਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਉਸ ਦੇ ਬੈਂਕ ਖਾਤੇ ਵਿੱਚ ਜਲਦੀ ਜਮ੍ਹਾਂ ਕਰਾ ਦਿੱਤੀ ਜਾਵੇਗੀ।

Written By
The Punjab Wire