ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋ ਵੱਡੀ ਰਾਹਤ ਪੈਟਰੋਲ ’ਤੇ 10, ਡੀਜ਼ਲ ’ਤੇ 5 ਰੁਪਏ ਵੈਟ ਘਟਿਆ ਮੁੱਖ ਮੰਤਰੀ ਨੇ ਕਿਹਾ ਉੱਤਰੀ ਭਾਰਤ ਵਿੱਚ ਸਭ ਤੋਂ ਸਸਤਾ ਤੇਲ ਹੁਣ ਪੰਜਾਬ ਚ।

ਪੰਜਾਬ ਸਰਕਾਰ ਵੱਲੋ ਵੱਡੀ ਰਾਹਤ ਪੈਟਰੋਲ ’ਤੇ 10, ਡੀਜ਼ਲ ’ਤੇ 5 ਰੁਪਏ ਵੈਟ ਘਟਿਆ ਮੁੱਖ ਮੰਤਰੀ ਨੇ ਕਿਹਾ ਉੱਤਰੀ ਭਾਰਤ ਵਿੱਚ ਸਭ ਤੋਂ ਸਸਤਾ ਤੇਲ ਹੁਣ ਪੰਜਾਬ ਚ।
  • PublishedNovember 7, 2021

ਮਨਪ੍ਰੀਤ ਬਾਦਲ ਦਾ ਕੇਂਦਰ ਬਾਰੇ ਅਹਿਮ ਖ਼ੁਲਾਸਾ

ਚੰਡੀਗੜ੍ਹ, 7 ਨਵੰਬਰ, 2021: ਪੰਜਾਬ ਦੀ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅੱਜ ਪੈਟਰੋਲ ’ਤੇ 10 ਰੁਪਏ ਅਤੇ ਡੀਜ਼ਲ ’ਤੇ 5 ਰੁਪਏ ਵੈਟ ਘਟਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਵੱਲੋਂ ਘਟਾਈ ਗਈ ਐਕਸਾਈਜ਼ ਡਿਊਟੀ ਬਾਰੇ ਇਕ ਅਹਿਮ ਖ਼ੁਲਾਸਾ ਕੀਤਾ ਹੈ।

ਅੱਜ ਚੰਡੀਗੜ੍ਹ ਵਿਖ਼ੇ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਵੈਟ ਘਟਾਉਣ ਬਾਰੇ ਇਹ ਐਲਾਨ ਕੀਤਾ।

ਯਾਦ ਰਹੇ ਕਿ ਕੇਂਦਰ ਸਰਕਾਰ ਨੇ ਦੀਵਾਲੀ ਦਾ ਤੋਹਫ਼ਾ ਦੱਸਦੇ ਹੋਏ ਪੈਟਰੋਲ ’ਤੇ 5 ਰੁਪਏ ਅਤੇ ਡੀਜ਼ਲ ’ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ।

ਇਸ ਤਰ੍ਹਾਂ ਹੁਣ ਰਾਜ ਵਿੱਚ ਪੈਟਰੋਲ 15 ਰੁਪਏ ਤੋਂ ਵੱਧ ਅਤੇ ਡੀਜ਼ਲ ਵੀ 15 ਰੁਪਏ ਤੋਂ ਵੱਧ ਸਸਤਾ ਹੋ ਜਾਵੇਗਾ।

ਕੀਤੇ ਗਏ ਐਲਾਨ ਐਤਵਾਰ ਰਾਤ 12 ਵਜੇ ਤੋਂ ਲਾਗੂ ਹੋਣਗੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਹੁਣ ਪੈਟਰੋਲ ਅਤੇ ਡੀਜ਼ਲ ਸਾਰੇ ਉੱਤਰੀ ਰਾਜਾਂ ਤੋਂ ਸਸਤੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਦਰਾਂ ਹੁਣ ਚੰਡੀਗੜ੍ਹ ਦੇ ਵੀ ਨੇੜੇ ਤੇੜੇ ਹੀ ਹਨ ਜਦਕਿ ਹਰਿਆਣਾ ਦੇ ਮੁਕਾਬਲੇ ਪੰਜਾਬ ਅੰਦਰ ਪੈਟਰੋਲ 3.23 ਪੈਸੇ ਅਤੇ ਡੀਜ਼ਲ 3 ਰੁਪਏ ਸਸਤਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਅੰਦਰ ਪੈਟਰੋਲ ਦਿੱਲੀ ਤੋਂ 9 ਰੁਪਏ ਸਸਤਾ ਹੋਵੇਗਾ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਉਨ੍ਹਾਂ ਨੇ ਇਹ ਕਦੇ ਨਹੀਂ ਸੁਣਿਆ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਇੰਨੇ ਘਟੇ ਹੋਣ।

ਇਕ ਅਹਿਮ ਖ਼ੁਲਾਸਾ ਕਰਦਿਆਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਕੇਂਦਰ ਵੱਲੋਂ ਜੋ 10 ਰੁਪਏ ਡੀਜ਼ਲ ਅਤੇ 5 ਰੁਪਏ ਪੈਟਰੋਲ ’ਤੇ ਐਕਸਾਈਜ਼ ਘਟਾਈ ਗਈ ਹੈ, ਉਹ ਐਕਸਾਈਜ਼ ਇਕੱਲੀ ਕੇਂਦਰ ਸਰਕਾਰ ਦੀ ਨਹੀਂ ਹੈ, ਉਸ ਵਿੱਚੋਂ42 ਪ੍ਰਤੀਸ਼ਤ ਹਿੱਸਾ ਰਾਜਾਂ ਨੂੂੰ ਜਾਂਦਾ ਸੀ ਅਤੇ ਇਯ ਤਰ੍ਹਾਂ ਹੁਣ ਕੇਂਦਰ ਵੱਲੋਂ ਘਟਾਈ ਗਈ ਐਕਸਾਈਜ਼ ਦਾ 42 ਪ੍ਰਤੀਸ਼ਤ ਹਿੱਸਾ ਪੰਜਾਬ ਨੂੰ ਵੀ ਨਹੀਂ ਮਿਲੇਗਾ ਜਿਹੜਾ ਲਗਪਗ 900 ਕਰੋੜ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਘਟਾਏ ਗਏ ਰੇਟ ਸੂਬਿਆਂ ਦੇ ਸਿਰ ’ਤੇ ਹੀ ਘਟਾਏ ਗਏ ਹਨ।

ਉਹਨਾਂ ਕਿਹਾ ਕਿ ਦਰਅਸਲ ਐਕਸਾਈਜ਼ ਵਿੱਚੋਂ 42 ਪ੍ਰਤੀਸ਼ਤ ਹਿੱਸਾ ਸੂਬਿਆਂ ਨੂੰ ਜਾਣ ਕਰਕੇ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਐਡੀਸ਼ਨਲ ਐਕਸਾਈਜ਼, ਸਪੈਸ਼ਲ ਐਕਸਾਈਜ਼ ਅਤੇ ਸਰਚਾਰਜ ਵੱਖਰੇ ਤੌਰ ’ਤੇ ਲਗਾਏ ਹੋਏ ਹਨ ਜਿਹੜੇ ਕੇਵਲ ਅਤੇ ਕੇਵਲ ਕੇਂਦਰ ਸਰਕਾਰ ਨੂੰ ਮਿਲਦੇ ਹਨ।

ਉਹਨਾਂ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਕੇਂਦਰ ਸਰਕਾਰ ਉਕਤ ਤਿੰਨਾਂ ਭਾਵ ਐਡੀਸ਼ਨਲ ਐਕਸਾਈਜ਼, ਸਪੈਸ਼ਲ ਐਕਸਾਈਜ਼ ਅਤੇ ਸਰਚਾਰਜ ਆਦਿ ਵੱਖਰੇ ਤੌਰ ’ਤੇ ਲਗਾ ਕੇ ਸੂਬਿਆਂ ਦਾ 6 ਲੱਖ ਕਰੋਭ ਰੁਪਏ ਦਾ ਹਿੱਸਾ ਜ਼ਬਤ ਕਰ ਚੁੱਕੀ ਹੈ।

Written By
The Punjab Wire