ਮਨੁੱਖਾਂ ਦੀ ਤਰ੍ਹਾਂ ਗਊਧਨ ਨੂੰ ਵੀ ਸਥਾਈ ਬਸੇਰੇ ਮਿਲਣੇ ਚਾਹੀਦੇ ਹਨ
ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਬਾਬਾ ਗਰੀਬ ਦਾਸ ਗਊਸ਼ਾਲਾ, ਮਛਰਾਲਾ ਦਾ ਦੌਰਾ
ਗੁਰਦਾਸਪੁਰ,7 ਨਵੰਬਰ ਸ੍ਰੀ ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਪੰਜਾਬ ਸਰਕਾਰ, ਗੁਰਦਾਸਪੁਰ ਜ਼ਿਲ੍ਹੇ ਦੇ ਦੋ ਦਿਨਾਂ ਦੌਰੇ ਦੌਰਾਨ ਅੱਜ ਬਾਬਾ ਗਰੀਬ ਦਾਸ ਗਊਸ਼ਾਲਾ, ਮਛਰਾਲਾ, ਡੇਰਾ ਬਾਬਾ ਨਾਨਕ ਵਿਖੇ ਪੁਹੰਚੇ ਅਤੇ ਗਊਧਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਗੱਲਬਾਤ ਦੌਰਾਨ ਚੇਅਰਮੈਨ ਸ਼ਰਮਾ ਨੇ ਕਿਹਾ ਕਿ ਅੱਜ ਉਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਿਲੀ ਹੈ ਕਿ ਗਊਧਨ ਦੀ ਬਿਹਤਰੀ ਲਈ ਵਧੀਆਂ ਉਪਰਾਲੇ ਕੀਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਦਾ ਮੁੱਖ ਉਦੇਸ਼ ਗਊਧਨ ਲਈ ਹੋਰ ਬਿਹਤਰ ਉਪਰਾਲੇ ਕਰਨੇ ਹਨ ਅਤੇ ਉਨਾਂ ਦੀ ਕੋਸ਼ਿਸ ਹੈ ਕਿ ਗਊਧਨ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ, ਕਿਉਂਕਿ ਸਾਡੇ ਵਡੇਰਿਆਂ ਨੇ ਗਊਧਨ ਦਾ ਬਹੁਤ ਸਨਮਾਨ ਕੀਤਾ ਹੈ।
ਚੇਅਰਮੈਨ ਸ਼ਰਮਾ ਨੇ ਅੱਗੇ ਕਿਹਾ ਕਿ ਗਊਧਨ ਲਈ ਪੱਕੇ ਬਸੇਰਾ ਬਣਾਉਣ ਲਈ ਕੋਈ ਢਿੱਲਮੱਠ ਨਹੀਂ ਰੱਖੀ ਜਾਵੇਗਾ ਅਤੇ ਹੋਰ ਬਿਹਤਰ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਨੇ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਗਊਧਨ ਦੇ ਕਲਿਆਣ ਲਈ ਵੱਖ-ਵੱਖ ਬਿਹਤਰ ਉਪਰਾਲੇ ਕੀਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਉਹ ਜਲਦ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨਾਲ ਮਿਲਕੇ ਗਊਸ਼ਲਾਵਾਂ ’ਤੇ ਕੀਤੇ ਗਏ ਨਾਜ਼ਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕਰਨਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਹਰ ਮਸਲੇ ਨੂੰ ਹੱਲ ਕਰਨ ਵਾਲੇ ਅਣਥੱਕ ਮਿਹਨਤੀ ਅਤੇ ਮਿਲਣਸਾਰ ਵਾਲੇ ਨੇਤਾ ਹਨ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਗਊਧਨ ਦੀ ਬਿਹਤਰੀ ਲਈ ਦੂਜੇ ਸੂਬਿਆਂ ਅੱਗੇ ਮਿਸਾਲ ਬਣਨਗੇ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫਸਰ ਡਾ. ਆਰ ਸਿੰਘ, ਡਾ. ਮਨਜੇਸ਼ ਸ਼ਰਮਾ, ਡਾ. ਸੁੱਚਾ ਸਿੰਘ ਵੈਟਰਨਰੀ ਫਾਰਮਾਸਿਸਟ ਤੇ ਸ੍ਰੀ ਨਰੇਸ਼ ਸ਼ਰਮਾ ਆਦਿ ਮੋਜੂਦ ਸਨ।