ਸੈਣੀ ਬਿਰਾਦਰੀ ਦੀ ਮਿਟਿੰਗ ਵਿੱਚ ਲਿਆ ਗਿਆ ਫੈਸਲਾ, ਦਰਪੇਸ਼ ਆ ਰਹੀ ਮੁਸ਼ਕਲਾਂ ਸਬੰਧੀ ਵਿਚਾਰ ਹੋਏ
ਗੁਰਦਾਸਪੁਰ, 6 ਨਵੰਬਰ (ਮੰਨਣ ਸੈਣੀ)। ਦਿਸੰਬਰ ਮਹੀਨੇ ਦੇ ਦੂਸਰੇ ਹਫ਼ਤੇ ਵਿੱਚ ਸੈਣੀ ਸਭਾ ਗੁਰਦਾਸਪੁਰ ਵੱਲੋ ਵਿਸ਼ੇਸ਼ ਉਪਰਾਲਾ ਕਰਦਿਆ ਹੋਇਆ ਮਹਾਰਾਜਾ ਸ਼ੂਰ ਸੈਣੀ ਦੀ ਜਿਅੰਤੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਜਾਣਕਾਰੀ ਸਭਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸੈਣੀ( ਲਾਡਾ) ਨੇ ਸਭਾ ਦੀ ਹੋਈ ਮੀਟਿੰਗ ਤੋਂ ਬਾਅਦ ਦਿੱਤੀ।
ਲਾਡਾ ਨੇ ਦੱਸਿਆ ਕਿ ਉਹਨਾਂ ਦੀ ਪ੍ਰਧਾਨਗੀ ਤਲੇ ਸੰਪਨ ਸੈਣੀ ਸਭਾ ਦੀ ਮੀਟਿੰਗ ਵਿੱਚ ਪਠਾਨਕੋਟ ਦੇ ਪਦਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਜਿੱਧੇ ਸੈਣੀ ਸਮਾਜ ਦੇ ਲੋਕਾਂ ਨੂੰ ਦਰਪੇਸ਼ ਆ ਰਹੀ ਸਮਸਿਆ ਦਾ ਹੱਲ ਕਰਨ ਲਈ ਇਕ ਦੂਸਰੇ ਦਾ ਸਾਥ ਦੇਣ ਤੇ ਸਹਿਮਤੀ ਬਣੀ।
ਪ੍ਰਧਾਨ ਲਾਡਾ ਨੇ ਦੱਸਿਆ ਕੀ ਸੈਣੀ ਸਭਾ ਗੁਰਦਾਸਪੁਰ ਵੱਲੋ ਦਸੰਬਰ ਮਹੀਨੇ ਦੇ ਦੂਜੇ ਹਫਤੇ ਮਹਾਰਾਜ ਸੂਰ ਸੈਨੀ ਦੀ ਜਯੰਤੀ ਗੁਰਦਾਸਪੁਰ ਵਿੱਚ ਮਨਾਉਣ ਤੇ ਸਹਮਤੀ ਬਣੀ ਹੈ। ਜਿਸ ਵਿੱਚ ਸੈਣੀ ਬਿਰਾਦਰੀ ਨਾਲ ਸੰਬੰਧਿਤ ਪੰਜਾਬ ਦਿਆ ਉਘੀਆਂ ਸ਼ਖਸਿਅਤਾਂ ਨੂੰ ਬੁਲਾਇਆ ਜਾਏਗਾ।
ਉਹਨਾਂ ਕਿਹਾ ਕਿ ਸੈਣੀ ਸਭਾ ਵੱਲੋ ਸੈਣੀ ਬਿਰਾਦਰੀ ਨੂੰ ਊਚਾ ਚੁੱਕਣ ਅਤੇ ਬਿਰਾਦਰੀ ਦੀ ਉੱਨਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਪਰ ਸੈਨੀ ਸਭਾ ਪਠਾਨਕੋਟ ਵੱਲੋ ਪ੍ਰਧਾਨ ਪਰਮਜੀਤ ਸਿੰਘ ਪੰਮਾ, ਤਾਰਾ ਚੰਦ ਖਜਾਂਚੀ, ਵਿਕਾਸ ਸੈਣੀ ਜਨਰਲ ਸਕਤਰ, ਬਚਨ ਸਿੰਘ ਸੈਣੀ ਸਰਪਰਸਤ, ਅਜੈ ਸੈਣੀ ਪ੍ਰੈਸ ਸਕਤਰ, ਪ੍ਰੀਤਮ ਸੈਨੀ ਸਾਬਕਾ ਪ੍ਰਧਾਨ, ਯੋਗਰਾਜ ਸੈਣੀ, ਕਮਲ ਸੈਣੀ, ਸਤੀਸ਼ ਸੈਣੀ, ਪਰਮਜੀਤ ਸੈਣੀ, ਅਸ਼ੋਕ ਸੈਣੀ, ਰਮੇਸ਼ ਸੈਣੀ, ਸਤੀਸ਼ ਸੈਣੀ ਹਾਜ਼ਰ ਸਨ। ਜਦਕਿ ਗੁਰਦਾਸਪੁਰ ਸੈਣੀ ਸਭਾ ਵੱਲੋ ਮਲਕੀਤ ਸਿੰਘ ਖਜਾਂਚੀ, ਬਖਸ਼ੀਸ਼ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਅਤੇ ਕਰਮ ਸਿੰਘ ਆਦਿ ਹਾਜਿਰ ਸਨ।