ਸਮੂਹ ਰਾਜਸੀ ਪਾਰਟੀਆਂ ਨੂੰ ਬੂਥ ਪੱਧਰ ਤੇ ਬੂਥ ਲੈਵਲ ਏਜੰਟ ਦੀ ਨਿਯੁਕਤੀ ਕਰਨ ਦੀ ਕੀਤੀ ਅਪੀਲ
6,7,13,14, 20, ਅਤੇ 21 ਨਵੰਬਰ (ਦਿਨ ਸ਼ਨੀਵਾਰ ਕੇ ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਜਿਲੇ ਭਰ ਦੇ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲੱਗਣਗੇ
ਕਮਿਸ਼ਨ ਵਲੋਂ ਇਸ ਵਾਰ 80 ਸਾਲ ਜਾਂ ਇਸ ਤੋਂ ਉਪਰ ਵਿਅਕਤੀਆਂ ਨੂੰ ਵੋਟ ਪਾਉਣ ਸਬੰਧੀ ਪੋਸਟਲ ਬੈਲਟ ਪੇਪਰ ਦੀ ਸਹੂਲਤ ਪ੍ਰਦਾਨ
ਜਿਲ੍ਹੇ ਵਿੱਚ ਕੁਲ 12 ਲੱਖ 72 ਹਜਾਰ 21 ਵੋਟਰ ਹਨ
ਗੁਰਦਾਸਪੁਰ, 4 ਨਵੰਬਰ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1.1.2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਜਿਲਾ ਪ੍ਰਧਾਨਾਂ, ਕੁਆਰਡੀਨੇਟਰ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਦੌਰਾਨ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨਰ ਵਲੋਂ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਵਿਸਥਾਰ ਵਿਚ ਦੱਸਿਆ ਗਿਆ। ਯੋਗਤਾ ਮਿਤੀ 1-1-2022 ਦੇ ਆਧਾਰ ਤੇ ਜਿਲੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ 1-1-2021 ਤੋਂ ਸ਼ੁਰੂ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 1-11-2021 ਨੂੰ ਕਰ ਦਿੱਤੀ ਗਈ ਹੈ ਅਤੇ ਜਿਸ ਉੱਪਰ ਮਿਤੀ 30-11-2021 ਤਕ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੇਰਵਿਆਂ ਦੀ ਸੋਧ ਕਰਵਾਉਣ ਫਾਰਮ ਨੰਬਰ 8 ਅਤੇ ਵੋਟਰ ਸੂਚੀ ਵਿਚ ਦਰਜ ਇੰਦਰਾਜਾਂ ਦੀ ਅਦਲਾ-ਬਦਲਾ ਲਈ ਫਾਰਮ ਨੰਬਰ 8ਏ ਸਬੰਧੀ ਦਾਅਵੇ ਜਾਂ ਇਤਰਾਜ ਬੀ.ਐਲ.ਓ , ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ, ਸਹਾਇਕ ਚੋਣਕਾਰ ਰਦਿਸ਼ਟੇਰਸ਼ਨ ਅਫਸਰ ਵਲੋਂ ਪ੍ਰਾਪਤ ਕੀਤੇ ਜਾਣਗੇ। ਵੋਟਰਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਨਵੰਬਰ ਮਹੀਨੇ ਵਿਤ ਛੇ ਸਪੈਸ਼ਲ ਕੈਪ ਲਗਾਏ ਦਾ ਰਹੇ ਹਨ। 6,7,13,14, 20, ਅਤੇ 21 ਨਵੰਬਰ (ਦਿਨ ਸ਼ਨੀਵਾਰ ਕੇ ਐਤਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਜਿਲੇ ਭਰ ਦੇ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੋਟਰ ਸੂਚੀਆਂ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਬੂਥ ਪੱਧਰ ਤੇ ਬੂਥ ਲੈਵਲ ਏਜੰਟ ਦੀ ਨਿਯੁਕਤੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁਲ 12 ਲੱਖ 72 ਹਜਾਰ 21 ਵੋਟਰ ਹਨ। ਜਿਨ੍ਹਾਂ ਵਿਚ 662568 ਮੇਲ, 592487 ਫੀਮੇਲ, ਥਰਡ ਜੇਡਰ 28 ਅਤੇ 16938 ਸਰਵਿਸ ਵੋਟਰ ਸੂਚੀ ਵਾਲੇ ਸ਼ਾਮਲ ਹਨ। ਜਿਲੇ ਵਿੱਚ ਕੁਲ 1553 ਪੋਲਿੰਗ ਸਟੇਸ਼ਨ ਹਨ।
ਉਨਾ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਚੋਣ ਕਮਿਸ਼ਨ ਦੇ ਪੋਰਟਲ www.nvsp.on OR voterportal.eci.gov.in ਤੇ ਆਨਲਾਈਨ ਫਾਰਮ ਭਰਿਆ ਜਾਵੇ।
ਵੋਟਰ ਹੈਲਪਲਾਈਨ ਨੰਬਰ 1950 ਰਾਹੀਂ ਕੋਈ ਵਿਅਕਤੀ ਆਪਣੀ ਵੋਟਰ ਰਜਿਸਟਰੇਸ਼ਨ, ਸ਼ਿਕਾਇਤ ਆਦਿ ਆਸਾਨੀ ਨਾਲ ਸੁਵਿਧਾ ਪਰਾਪਤ ਕੀਤੀ ਜਾ ਸਕਦੀ ਹੈ।
ਮੀਟਿੰਗ ਦੌਰਾਨ ਉਨਾਂ ਸਪੈਸ਼ਲ ਕੈਂਪਾਂ ਦੌਰਾਨ ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।ਜਿਵੇਂ ਲੋਕਾਂ ਨੂੰ ਬਿਨਾਂ ਲਾਲਚ ਦੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਪ੍ਰਤੀ ਜਾਗਰੂਕ ਕੀਤਾ ਜਾਵੇ। ਦਿਵਿਆਂਗ ਵੋਟਰਾਂ ਦੀ ਸ਼ਨਾਖਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਗੇ ਅਤੇ ਪੋਲਿਗ ਸਟੇਸ਼ਨਵਾਈਜ਼ ਸੂਚੀ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ 18-19 ਦੇ ਯੁਵਕਾਂ ਦੀ 100 ਫੀਸਦ ਵੋਟਰ ਰਜਿਸ਼ਟਰੇਸ਼ਨ ਕੀਤੀ ਜਾਵੇਗੀ, ਤਾਂ ਜੋ ਵੋਟ ਦੇ ਅਧਿਕਾਰ ਤੋਂ ਕੋਈ ਵਾਝਾ ਨਾ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ ਕਮਿਸ਼ਨ ਵਲੋਂ ਇਸ ਵਾਰ 80 ਸਾਲ ਜਾਂ ਇਸ ਤੋਂ ਉਪਰ ਵਿਅਕਤੀਆਂ ਨੂੰ ਵੋਟ ਪਾਉਣ ਸਬੰਧੀ ਪੋਸਟਲ ਬੈਲਟ ਪੇਪਰ ਦੀ ਸਹੂਲਤ ਪ੍ਰਦਾਨ ਕਰਵਾਈ ਗਈ ਹੈ, ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਵੀਪ ਸਭਾਵਾਂ ਵਿਚ ਕਿਸੇ ਵੀ ਤਰਾਂ ਦਾ ਸਿਆਸੀ ਪ੍ਰਚਾਰ ਨਾ ਹੋਵੇ।
ਇਸ ਮੋਕੇ ਸਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਨਗੋ , ਕਾਗਰਸ ਪਾਰਟੀ ਤੋਂ ਗੁਰਵਿੰਦਰ ਪਾਲ, ਸ਼੍ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ , ਬਸਪਾ ਤੋਂ ਦੇਵ ਰਾਜ ਜਿਲਾ ਪਰਧਾਨ, , ਭਾਜਪਾ ਤੋਂ ਰਜੇਸ ਕੁਮਾਰ, ਆਪ ਪਾਰਟੀ ਦੇ ਕਸ਼ਮੀਰ ਸਿੰਘ ਵਾਹਲਾ, ਜਿਲਾ ਪਰਧਾਨ ਗੁਰਦਾਸਪੁਰ, ਸਰਵਜਨ ਸਮਾਜ ਪਾਰਟੀ (ਡੀ)ਤੋਂ ਧਰਮ ਪਾਲ ਮੌਜੂਦ ਸਨ।