ਗੁਰਦਾਸਪੁਰ,5 ਨਵੰਬਰ (ਮੰਨਣ ਸੈਣੀ)। ਸ਼ਿਵ ਸੈਨਾ ਪੰਜਾਬ ਦੀ ਇੱਕ ਮੀਟਿੰਗ ਧਾਰੀਵਾਲ ਵਿੱਚ ਆਯੋਜਿਤ ਹੋਈ। ਜਿਸ ਵਿਚ ਪੰਜਾਬ ਯੂਥ ਪ੍ਰਧਾਨ ਰੋਹਿਤ ਮਹਾਜਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਮੌਕੇ ਤੇ ਮਹਾਜਨ ਨੇ ਕਿਹਾ ਹੈ ਕਿ ਵੱਡੀ ਸ਼ਰਮ ਦੀ ਗੱਲ ਹੈ ਕਿ ਕੁਝ ਮੁੱਠੀ ਭਰ ਲੋਕਾਂ ਦੁਆਰਾ ਬੁਧਵਾਰ ਦੀ ਸ਼ਾਮ ਨੂੰ ਗੁਰਦਾਸਪੁਰ ਦੀ ਸੜਕਾਂ ‘ਤੇ ਸਰੇਆਮ ਖਾਲਿਸਤਾਨ ਦੀ ਮੰਗ ਨੂੰ ਲੈਕੇ ਅਲਗਾਵਵਾਦੀ ਨਾਹੇਬਾਜੀ ਕੀਤੀ ਗਈ। ਜਿਸ ਦੀ ਸ਼ਿਵਸੇਨਾ ਪੰਜਾਬ ਕੜੇ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਉਨਹਾਂ ਕਿਹਾ ਕਿ ਉਕਤ ਅਸਮਾਜਿਕ ਤਤਾਂ ਦੀ ਪਛਾਣ ਕੀਤੀ ਜਾਵੇ ਅਤੇ ਉਹਨਾਂ ਤੇ ਤੁਰੰਤ ਹੀ ਪਰਚਾ ਦਰਜ ਕਰਨ ਦੀ ਸਿਵਸੇਨਾ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋ ਕੀਤੀ ਗਈ ਨਾਰੇਬਾਜੀ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਅਤੇ ਪੰਜਾਬ ਨੇ ਪਹਿਲਾਂ ਹੀ ਅੱਤਵਾਦ ਦੇ ਦੌਰ ਵਿੱਚ ਬਹੁਤ ਸਾਰੇ ਜਖਮ ਆਪਣੇ ਪਿੰਡੇ ਤੇ ਹੰਡਾਏ ਹਨ। ਪਰ ਹੁਣ ਪੰਜਾਬ ਵਾਸੀ ਦੋਬਾਰਾ ਉਸ ਮਹੌਲ ਦੇ ਹੱਕ ਵਿੱਚ ਨਹੀਂ ।ਐਸਾ ਕਰ ਇਹ ਲੋਕ ਨੌਜ਼ਵਾਨ ਵਰਗ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਸਕਦੇ ਹਨ।
ਮਹਾਜਨ ਨੇ ਕਿਹਾ ਕਿ ਜੇਕਰ ਇਹਨਾਂ ਲੋਕਾਂ ‘ਤੇ ਪਰਚਾ ਦਰਜ ਨਹੀਂ ਕੀਤਾ ਗਿਆ ਤਾਂ ਇਹ ਲੋਕ ਬਾਕੀ ਸ਼ਹਿਰਾ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨਗੇ। ਇਸ ਸੰਬੰਧੀ ਸ਼ਿਵ ਸੈਨਾ ਪੰਜਾਬ ਆਪਣੀ ਰਾਸ਼ਟਰੀ ਟੀਮ ਨਾਲ ਗੱਲ ਕਰਕੇ ਐੱਸ.ਐੱਸ.ਪੀ ਦਫਤਰ ਦਾ ਘਿਰਾਓ ਵੀ ਕਰੇਗੀ। ਉਹਨਾਂ ਕਿਹਾ ਕਿ ਇਹ ਸ਼ੱਕ ਪੈਦਾ ਕਰਦਾ ਹੈ ਕਿ ਇਹ ਲੋਕ ਜੋ ਪ੍ਰਾਂਤ ਨੂੰ ਤੋੜਨ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ ਜਾਂ ਰਿਹਾ। ਇਨੇ ਲੋਕਾਂ ਦੁਆਰਾ ਸਰੇਆਮ ਗੁਰਦਾਸਪੁਰ ਦੀਆਂ ਸੜਕਾਂ ‘ਤੇ ਖਾਲਿਸਤਾਨ ਦੇ ਹਕ ਵਿਚ ਨਾਰੇ ਲਗਾਉਣਾ ਚਿੰਤਾ ਦਾ ਵਿਸ਼ਾ ਹੈ।