Close

Recent Posts

ਹੋਰ ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਨੇ ਜ਼ੂਮ ਐਪ ਜਰੀਏ ਸੁਣੀਆਂ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ

ਡਿਪਟੀ ਕਮਿਸ਼ਨਰ ਨੇ ਜ਼ੂਮ ਐਪ ਜਰੀਏ ਸੁਣੀਆਂ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ
  • PublishedOctober 23, 2021

ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਬਟਾਲਾ, 23 ਅਕਤੂਬਰ (  ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਵਾਸੀਆਂ ਨਾਲ ਸਿੱਧੀ ਪਹੁੰਚ ਅਪਣਾਉਂਦਿਆਂ ਅੱਜ ਇੱਕ ਵਾਰ ਫਿਰ ਜ਼ੂਮ ਐਪ ਜਰੀਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਆਨ-ਲਾਈਨ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਆਪ0-ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਉਠਾਇਆ।

ਜ਼ੂਮ ਮੀਟਿੰਗ ਦੌਰਾਨ ਜ਼ਿਲ੍ਹਾ ਵਾਸੀਆਂ ਨੇ ਸ਼ਹਿਰਾਂ ਦੀ ਸਫ਼ਾਈ, ਕੂੜੇ ਦਾ ਨਿਪਟਾਰਾ, ਸਟਰੀਟ ਲਾਈਟਾਂ, ਸੀਵਰੇਜ ਦੀ ਨਿਕਾਸੀ, ਸੜਕਾਂ ਦੀ ਮੁਰੰਮਤ, ਪਾਣੀ ਦੀ ਨਿਕਾਸੀ, ਸਿਹਤ ਸੇਵਾਵਾਂ ਸਮੇਤ ਹੋਰ ਵੀ ਲੋਕ ਮਸਲੇ ਉਠਾਏ। ਬਟਾਲਾ ਦੇ ਮੁਨੀਸ਼ ਕੁਮਾਰ ਨੇ ਸਿਵਲ ਹਸਪਤਾਲ ਬਟਾਲਾ ਵਿੱਚ ਟੈਸਟ ਕਰਾਉਣ ਸਮੇਂ ਆ ਰਹੀ ਮੁਸ਼ਕਲ ਵੱਲ ਧਿਆਨ ਦਿਵਾਇਆ ਅਤੇ ਨਾਲ ਹੀ ਅਲਟਰਾਸਾਊਂਡ ਦੀ ਸਹੂਲਤ ਸਿਵਲ ਹਸਪਤਾਲ ਬਟਾਲਾ ਵਿਚ ਦੇਣ ਦੀ ਮੰਗ ਕੀਤੀ। ਗੁਰਦਾਸਪੁਰ ਦੇ ਨਰਿੰਦਰ ਨੇ ਸ਼ਹਿਰ ਵਿਚੋਂ ਨਜ਼ਾਇਜ ਕਬਜ਼ੇ ਦੂਰ ਕਰਨ ਲਈ ਕਿਹਾ। ਫਤਹਿਗੜ੍ਹ ਚੂੜੀਆਂ ਦੇ ਸੁਖਚੈਨ ਸਿੰਘ ਨੇ ਨਗਰ ਕੌਂਸਲ ਵਿੱਚ ਕੰਮ ਕਰਦੇ ਸਫ਼ਾਈ ਕਰਮੀਆਂ ਦੇ ਪੀ.ਐੱਫ ਫੰਡ ਦਾ ਮਸਲਾ ਉਠਾਇਆ। ਕਾਹਨੂੰਵਾਨ ਰੋਡ ਬਟਾਲਾ ਦੇ ਵਸਨੀਕ ਕੁਲਬੀਰ ਸਿੰਘ ਸੱਗੂ ਨੇ ਆਪਣੇ ਇਲਾਕੇ ਵਿੱਚ ਸਫਾਈ ਦੀ ਸਮੱਸਿਆ ਅਤੇ ਬਾਰਸ਼ ਦੇ ਪਾਣੀ ਦੀ ਨਿਕਾਸੀ ਨੂੰ ਹੱਲ ਕਰਨ ਦੀ ਮੰਗ ਰੱਖੀ। ਖਜ਼ੂਰੀ ਗੇਟ ਇਲਾਕੇ ਦੇ ਨਿਵਾਸੀ ਦਿਨੇਸ਼ ਖੋਸਲਾ ਨੇ ਆਪਣੇ ਇਲਾਕੇ ਵਿੱਚ ਗਲੀਆਂ ਦੀ ਰਿਪੇਅਰ ਅਤੇ ਸਫਾਈ ਵਿਵਸਥਾ ਵੱਲ ਅਧਿਕਾਰੀਆਂ ਦਾ ਧਿਆਨ ਦਿਵਾਇਆ। ਕੁਲਵਿੰਦਰ ਸਿੰਘ ਬਟਾਲਾ ਨੇ ਆਪਣੇ ਇਲਾਕੇ ਵਿੱਚ ਸਫਾਈ ਨਾ ਹੋਣ ਦੀ ਸ਼ਿਕਾਇਤ ਕੀਤੀ। ਗਰੀਨ ਸਿਟੀ ਬਟਾਲਾ ਦੇ ਵਸਨੀਕ ਰਾਜਨ ਸ਼ਰਮਾਂ ਨੇ ਪਾਰਕ ਦੀ ਸਮੱਸਿਆ ਸਬੰਧੀ ਸ਼ਿਕਾਇਤ ਨੂੰ ਸਾਂਝਿਆਂ ਕੀਤਾ। ਇਸੇ ਤਰਾਂ ਹੋਰ ਵੀ ਨਾਗਰਿਕਾਂ ਨੇ ਸਫਾਈ ਅਤੇ ਸੀਵਰੇਜ ਸਬੰਧੀ ਜਿਆਦਾ ਸ਼ਿਕਾਇਤਾਂ ਕੀਤੀਆਂ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਹਰ ਸ਼ਿਕਾਇਤ ਕਰਤਾ ਦੀ ਗੱਲ ਨੂੰ ਪੂਰੇ ਧਿਆਨ ਸੁਣਿਆ ਅਤੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਵੱਲੋਂ ਉਠਾਏ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਉਨਾਂ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਨੂੰ ਫਾਰਵਰਡ ਕਰਨ ਲਈ ਪੰਜਾਬ ਸਰਕਾਰ ਦੇ ਸ਼ਿਕਾਇਤਾਂ ਵਾਲੇ ਪੋਰਟਲ ਪੀ.ਜੀ.ਆਰ.ਐੱਸ. ਉੱਪਰ ਅੱਪਲੋਡ ਕਰ ਦਿਆ ਕਰਨ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸ਼ਿਕਾਇਤਾਂ ਉੱਪਰ ਹੋਈ ਕਾਰਵਾਈ ਬਾਰੇ ਰੀਵਿਊ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਅਗਲੇ ਸ਼ਨੀਵਾਰ ਨੂੰ ਵੀ ਇਹ ਜ਼ੂਮ ਮੀਟਿੰਗ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਇਸ ਮੀਟਿੰਗ ਨੂੰ ਜੁਆਇੰਨ ਕਰਕੇ ਆਪਣੀ ਸ਼ਿਕਾਇਤ ਜਾਂ ਮੁਸ਼ਕਲ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ।

Written By
The Punjab Wire