ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

25 ਅਕਤੂਬਰ ਨੂੰ ਗੁਰਦਾਸਪੁਰ ਹਲਕੇ ਵਿੱਚ ਪਹੁੰਚ ਰਹੇ ਸੁਖਬੀਰ ਸਿੰਘ ਬਾਦਲ- ਬੱਬੇਹਾਲੀ

25 ਅਕਤੂਬਰ ਨੂੰ ਗੁਰਦਾਸਪੁਰ ਹਲਕੇ ਵਿੱਚ ਪਹੁੰਚ ਰਹੇ ਸੁਖਬੀਰ ਸਿੰਘ ਬਾਦਲ- ਬੱਬੇਹਾਲੀ
  • PublishedOctober 22, 2021

ਸਵੇਰੇ 10 ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਲਕੇ ਵਿੱਚ ਰਹਿਣਗੇ ਸੁਖਬੀਰ ਬਾਦਲ, ਹੋਣਗੇ ਹਲਕੇ ਦੇ ਲੋਕਾ ਨਾਲ ਰੁਬਰੂ- ਬੱਬੇਹਾਲੀ

ਗੁਰਦਾਸਪੁਰ, 22 ਅਕਤੂਬਰ (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਅਕਤੂਬਰ ਨੂੰ ਗੁਰਦਾਸਪੁਰ ਹਲਕੇ ਵਿੱਚ ਪਹੁੰਚ ਰਹੇ ਹਨ। ਇਹ ਜਾਨਕਾਰੀ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵੱਲੋ ਦਿੱਤੀ ਗਈ। ਬੱਬੇਹਾਲੀ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਲਕੇ ਵਿੱਚ ਰਹਿਣਗੇ ਅਤੇ ਹਲਕੇ ਦੇ ਲੋਕਾਂ ਅਤੇ ਵਰਕਰਾਂ ਨਾਲ ਰੁਬਰੂ ਹੋਣਗੇ ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਬਟਾਲਾ ਰੋਡ ਸਥਿਤ ਕਰਿਸਟਲ ਫਾਰਮ ਤੋਂ ਯੂਥ ਅਕਾਲੀ ਦਲ ਵੱਲੋਂ ਅਮਰਜੋਤ ਸਿੰਘ ਬੱਬੇਹਾਲੀ ਦੀ ਅਗਵਾਈ ਵਿੱਚ 1000 ਮੋਟਰ ਸਾਈਕਲਾਂ ਦੇ ਕਾਫਲੇ ਨਾਲ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ ਜਾਵੇਗਾ । ਸਰਦਾਰ ਬਾਦਲ ਮੋਟਰ ਸਾਈਕਲਾਂ ਦੇ ਕਾਫਲੇ ਦੇ ਨਾਲ ਜਹਾਜ ਚੌਕ ਤੋਂ ਹੁੰਦੇ ਹੋਏ ਹਨੂਮਾਨ ਚੌਕ, ਲਾਇਬ੍ਰੇਰੀ ਚੌਕ ਰਾਹੀਂ ਹੁੰਦੇ ਹੋਏ ਬਾਜਾਰ ਵਿਚਲੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣਗੇ । ਬਾਅਦ ਵਿੱਚ ਡਾਕਖਾਨਾ ਚੌਕ ਤੋਂ ਹੁੰਦੇ ਹੋਏ ਜਿਲ੍ਹਾ ਕਚਹਿਰੀ ਵਿੱਚ ਬਾਰ ਐਸੋਸੀਏਸ਼ਨ ਨਾਲ ਮੁਲਾਕਾਤ ਕਰਣਗੇ ।

ਇਸ ਮੀਟਿੰਗ ਤੋਂ ਬਾਅਦ ਦੁਪਹਿਰ 1 ਵਜੇ ਰੁਲੀਆ ਰਾਮ ਕਲੋਨੀ ਸਥਿਤ ਅੰਬੇਦਕਰ ਭਵਨ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਣਗੇ । ਇਸ ਉਪਰੰਤ ਸਥਾਨਕ ਹਨੂੰਮਾਨ ਚੌਕ ਨੇੜੇ ਏਜੀਐੱਮ ਮਾਲ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿੱਚ ਵਪਾਰ ਮੰਡਲ ਅਤੇ ਗਰੀਬ ਮਜਦੂਰ ਬੇਘਰੇ ਲੋਕਾਂ ਨਾਲ ਮੁਲਾਕਾਤ ਕਰਣਗੇ । ਇਸ ਦੇ ਬਾਅਦ ਤਿੰਨ ਵਜੇ ਅੱਡਾ ਬੱਬੇਹਾਲੀ ਸਥਿਤ ਪ੍ਰੀਤ ਸੈਲੀਬਰੇਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਦੇ ਸਮੂਹ ਵਰਕਰਾਂ ਨੂੰ ਸੰਬੋਧਨ ਕਰਣਗੇ ਅਤੇ ਵੱਖ-ਵੱਖ ਮੁਲਾਜਮ ਸੰਗਠਨਾਂ ਨਾਲ ਬੈਠਕ ਕਰਣਗੇ ।

ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਕਤ ਫੇਰੀ ਸਬੰਧੀ ਜਿਨ੍ਹਾਂ ਪਾਰਟੀ ਵਰਕਰਾਂ ਨੂੰ ਸੁਨੇਹਾ ਨਹੀਂ ਮਿਲਿਆ, ਬੱਬੇਹਾਲੀ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮਿੱਥੇ ਸਮੇਂ ਆਪਣੀ ਹਾਜਰੀ ਯਕੀਨੀ ਬਣਾਉਣ ।

Written By
The Punjab Wire