ਗੁਰਦਾਸਪੁਰ 22 ਸਤੰਬਰ ( ਮੰਨਨ ਸੈਣੀ )। ਪੰਜਾਬ ਸਰਕਾਰ ਵੱਲੋ ਸਰਕਾਰੀ ਦਫਤਰਾ ਵਿਚ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜਰੀ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਉੱਪ ਮੰਡਲ ਮੈਜਿਸਟੇਰਟ,ਗੁਰਦਾਸਪੁਰ ਸ਼੍ਰੀ ਬਲਵਿੰਦਰ ਸਿੰਘ ਵੱਲੋ ਸਿਵਲ ਹਸਪਤਾਲ (ਬੱਬਰੀ) ਗੁਰਦਾਸਪੁਰ ਦੀ ਸਵੇਰੇ 8.20 ਵਜੇ ਅਚਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਡਾਕਟਰ ਚੇਤਨਾ ਐਸ ਐਮ ੳ,ਗੁਰਦਾਸਪੁਰ ਅਤੇ ਉਹਨਾ ਦਾ ਸਟਾਫ ਹਾਜਰ ਪਾਇਆ ਗਿਆ। ਇਸ ਤੋ ਇਲਾਵਾ ਅਲਟਰਾ ਸਾਉਡ ਸੈਟਰ, ਐਕਸਰੇ ਰੂਮ,ਲੇਬਰ ਰੂਮ, ਬਲੱਡ ਸੈਟਰ, ਐਮਰਜੈਸੀ ਰੂਮ ਮਾਈਨਰ ਅਪਰੇਸ਼ਨ ਸੈਟਰ ਅਤੇ ਜਨ ਆਊਸ਼ਦੀ ਸੈਟਰ ਵੀ ਚੈਕ ਕੀਤਾ ਗਿਆ ਅਤੇ ਸਟਾਫ ਹਾਜਰ ਪਾਇਆ ਗਿਆ। ਇਸੇ ਤਰ੍ਹਾਂ ਦਫਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ (ਬੱਬਰੀ) ਗੁਰਦਾਸਪੁਰ ਦੀ ਸਵੇਰੇ 9.02 ਵਜ੍ਹੇ ਚੈਕਿੰਗ ਦੌਰਾਨ ਸ਼੍ਰੀ ਨਰਿੰਦਰ ਸਿੰਘ ਐਸ ਈ, ਸ਼੍ਰੀ ਵਿਜੈ ਕੁਮਾਰ ਐਕਸ਼ੀਅਨ ਡਵੀਜਨ ਨੰਬਰ 1 , ਸ਼੍ਰੀ ਲਵਦੀਪ ਸਿੰਘ ਐਕਸ਼ੀਅਨ ਡਵੀਜਨ ਨੰ:2 ਅਤੇ ਸਾਰਾ ਅਮਲਾ ਸਟਾਫ ਹਾਜਰ ਪਾਇਆ ਗਿਆ ।
ਇਸ ਤੋ ਬਾਅਦ ਦਫਤਰ ਜਿਲ੍ਹਾ ਸਮਾਜਿਕ ਅਤੇ ਅਤੇ ਸੁਰੱਖਿਆ ਅਫਸਰ,ਗੁਰਦਾਸਪੁਰ ਦੀ ਸਵੇਰੇ 9.22 ਵਜ੍ਹੇ ਚੈਕਿੰਗ ਦੌਰਾਨ ਅਧਿਕਾਰੀ/ਕਰਮਚਾਰੀ ਹਾਜਰ ਪਾਇਆ ਗਿਆ। ਇਸ ਉਪਰੰਤ ਤਹਿਸੀਲ ਦਫਤਰ ਗੁਰਦਾਸਪੁਰ ਦੀ ਸਵੇਰੇ 9.24 ਵਜੇ ਚੈਕਿੰਗ ਦੌਰਾਨ ਸ਼੍ਰੀ ਅਰਵਿੰਦ ਸਲਵਾਨ ਤਹਿਸੀਲਦਾਰ,ਸ਼੍ਰੀ ਤਰਸੇਮ ਲਾਲ ਨਾਇਬ ਤਹਿਸੀਲਦਾਰ ਅਤੇ ਸਾਰਾ ਸਟਾਫ ਹਾਜਰ ਪਾਇਅਰ ਗਿਆ । ਇਸ ਮੌਕੇ ਗੱਲਬਾਤ ਕਰਦਿਆ ਐਸ ਡੀ ਐਮ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਦਫਤਰਾ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਮੇ ਸਿਰ ਹਾਜਰੀ ਯਕੀਨੀ ਬਨਾਉਣ ਲਈ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਅਣਗਿਹਲੀ ਵਰਤਣ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾ ਅੱਗੇ ਕਿਹਾ ਕਿ ਸਰਕਾਰੀ ਦਫਤਰਾ ਵਿਚ ਲੋਕਾ ਦੇ ਕੰਮ ਪਹਿਲ ਦੇ ਅਧਾਰ ਤੇ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ ਇਸ ਲਈ ਕੋਈ ਵੀ ਅਧਿਕਾਰੀ/ਕਰਮਚਾਰੀ ਲਾਪ੍ਰਵਾਹੀ ਨਾ ਵਰਤਣ। ਉਹਨਾ ਵੱਲੋ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਵੱਖ ਵੱਖ ਵਿਭਾਗਾ ਦਾ ਸਟਾਫ ਸਮੇ ਸਿਰ ਹਾਜਰ ਪਾਇਆ ਗਿਆ। ਉਹਨਾ ਹਦਾਇਤ ਕੀਤੀ ਕਿ ਉਹ ਇਸੇ ਤਰਾਂ ਸਮੇ ਸਿਰ ਹਾਜਰੀ ਯਕੀਨੀ ਬਨਾਉਣ ਅਤੇ ਲੋਕਾ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ।