ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਅਪਮਾਣਿਤ ਮਹਸੂਸ ਕੀਤਾ, ਦਿੱਤਾ ਅਸਤੀਫ਼ਾ, ਭਵਿੱਖ ਦੀ ਰਾਜਨੀਤੀ ਸੰਬੰਧੀ ਕਿਹਾ ਕਿ ਹਮੇਸ਼ਾ ਇੱਕ ਵਿਕਲਪ ਹੁੰਦਾ ਹੈ, ਟਾਈਮ ਆਊਣ ਤੇ ਕਰਾਂਗਾ ਇਸਤੇਮਾਲ-ਕੈਪਟਨ ਅਮਰਿੰਦਰ ਸਿੰਘ

ਅਪਮਾਣਿਤ ਮਹਸੂਸ ਕੀਤਾ, ਦਿੱਤਾ ਅਸਤੀਫ਼ਾ, ਭਵਿੱਖ ਦੀ ਰਾਜਨੀਤੀ ਸੰਬੰਧੀ ਕਿਹਾ ਕਿ ਹਮੇਸ਼ਾ ਇੱਕ ਵਿਕਲਪ ਹੁੰਦਾ ਹੈ, ਟਾਈਮ ਆਊਣ ਤੇ ਕਰਾਂਗਾ ਇਸਤੇਮਾਲ-ਕੈਪਟਨ ਅਮਰਿੰਦਰ ਸਿੰਘ
  • PublishedSeptember 18, 2021

ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਅੋਹਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਉਹ ਸਾਬਕਾ ਮੁੱਖ ਮੰਤਰੀ ਹੋਣਗੇ। ਅਸਤੀਫ਼ਾ ਸੋਪਣ ਤੋਂ ਬਾਅਦ ਪਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਤੇ ਵਰਦਿਆਂ ਕਿਹਾ ਕਿ ਉਹਨਾਂ ਨੇ ਖੁੱਦ ਨੂੰ ਅਪਮਾਣਿਤ ਮਹਸੂਸ ਕੀਤਾ ਹੈ। ਇਸ ਸੰਬੰਧੀ ਉਹਨਾਂ ਹਾਈਕਮਾਂਡ ਨਾਲ ਗੱਲ ਕਰ ਕੇ ਦੱਸ ਦਿੱਤਾ ਸੀ। ਪਿਛਲੇ ਦੋ ਮਹੀਨਿਆਂ ਵਿੱਚ ਤਿੰਨ ਹਾਈਕਮਾਂਡ ਨੇ ਵਿਧਾਇਕ ਦੱਲ ਨਾਲ ਮੀਟਿੰਗ ਕੀਤੀ। ਇਸਦਾ ਮਤਲਬ ਹੈ ਕਿ ਮੈਂ ਸਰਕਾਰ ਨਹੀਂ ਚਲਾ ਸਕਦਾ, ਮੇਰੇ ਉੱਤੇ ਕਿਸੇ ਤਰਾਂ ਦਾ ਸ਼ੱਕ ਹੈ। ਇਸ ਲਈ ਮੈਂ ਆਪ ਅਸਤੀਫ਼ਾ ਦੇ ਰਿਹਾ। ਉਹਨਾਂ ਕਿਹਾ ਕਿ ਉਹ ਹੁਣ ਕਿਸੇ ਨੂੰ ਵੀ ਮੁੱਖ ਮੰਤਰੀ ਲਗਾ ਲੋ।

ਹਾਲਾਕਿ ਨਵੇ ਮੁੱਖ ਮੰਤਰੀ ਮੂੰ ਕਬੂਲ ਕਰਨ ਸੰਬੰਧੀ ਉਹਨਾਂ ਕਿਹਾ ਕਿ ਉਹ ਹਾਲੇ ਕੁਝ ਨਹੀਂ ਕਹਿ ਸਕਦੇ, ਇਸ ਸੰਬੰਧੀ ਉਹ ਆਪਣੇ ਸਾਥਿਆ ਨਾਲ ਗੱਲ ਬਾਤ ਕਰਨ ਤੋਂ ਬਾਅਦ ਹੀ ਕੁੱਝ ਕਹਿ ਸਕਦੇ ਹਨ। ਕਾਂਗਰਸ ਪਾਰਟੀ ਵਿੱਚ ਰਹਿਣ ਸੰਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਅਜੇ ਕਾਂਗਰਸ ਪਾਰਟੀ ਵਿਚ ਰਹਿਣਗੇਂ। ਭਵਿੱਖ ਦੀ ਰਾਜਨੀਤੀ ਸੰਬੰਧੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਮੇਸ਼ਾ ਇਕ ਵਿਕਲਪ ਹੁੰਦਾ ਹੈ, ਟਾਇਮ ਆਉਣ ਤੇ ਉਸ ਵਿਕਲਪ ਦਾ ਇਸਤੇਮਾਲ ਕਰਣਗੇਂ।

Written By
The Punjab Wire