ਕਾਹਨੂੰਵਾਨ(ਗੁਰਦਾਸਪੁਰ), 13 ਸਿਤੰਬਰ (ਕੁਲਦੀਪ ਸਿੰਘ ਜਾਫਲਪੁਰ)। ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸਹੀਦ ਬੀਬੀ ਸੁੰਦਰੀ ਜੀ ਨਾਲ ਸਬੰਧਤ ਇਕਾਈਆਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਚ ਪੁਰਾਣਾ ਸਾਹਲਾ ਚੌਕ ਅਤੇ ਗੁੰਨੋਪੁਰ ਚ ਕਾਦੀਆਂ ਹਲਕੇ ਦੇ ਵਧਇਕ ਫਤਿਹ ਜੰਗ ਸਿੰਘ ਬਾਜਵਾ ਦੇ ਪੁਤਲੇ ਫੂਕੇ। ਪੁਰਾਣਾ ਸ਼ਾਹਲਾ ਚੌੰਕ ਵਿੱਚ ਅੱਧੇ ਘੰਟੇ ਲਈ ਟਰੈਫਿਕ ਜਾਮ ਕਰਕੇ ਨਾਅਰੇਬਾਜੀ ਕੀਤੀ। ਵੱਖ ਵੱਖ ਬੁਲਾਰਿਆਂ ਨੇ ਬੋਲਦਿਆੰ ਕਿਹਾ ਕਿ 11 ਸਤੰਬਰ ਨੂੰ ਵਧਾਇਕ ਬਾਜਵਾ ਵੱਲੋਂ ਪ੍ਰਚਾਰ ਲਈ ਪੋਸਟਰ ਜਾਰੀ ਕੀਤਾ ਗਿਆ ਕਿ ਭੈਣੀ ਮੀਆਂ ਖਾਂ ਵਿਖੇ ਸੰਗਤ ਦਰਸਨ ਪਰੋਗਰਾਮ ਹੋਵੇਗਾ।
ਜਿਸ ਵਿੱਚ ਹਲਕੇ ਦੇ ਲੋਕ ਮੁਸਕਿਲਾਂ ਲੈ ਕੇ ਹਾਜਿਰ ਹੋ ਸਕਦੇ ਸਨ।ਉਸੇ ਪ੍ਰਚਾਰ ਨੂੰ ਸੁਣ ਕੇ ਹਲਕੇ ਦੇ ਕਿਸਾਨ ਆਪਣੀਆਂ ਮੁਸਕਲਾਂ ਲੈ ਕੇ ਸਬੰਧਤ ਕਸਬੇ ਭੈਣੀ ਮੀਆਂ ਖਾਨ ਵਿੱਚ ਪਹੁੰਚੇ। ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਮੰਗ ਪੱਤਰ ਤਿਆਰ ਕੀਤਾ ਹੋਇਆ ਸੀ। ਜਿਸ ਵਿੱਚ 120 ਕਰੋੜ ਰੁਪਏ 2018 – 19 ਸੀਜਨ ਦਾ ਬੇਮੌਸਮੀ ਬਰਸਾਤ ਕਾਰਨ ਬੇਟ ਇਲਾਕੇ ਚ ਖਰਾਬ ਹੋਈ ਕਣਕ ਦਾ ਮੁਆਵਜਾ, ਗੰਨੇ ਦੀ ਬਕਾਇਆ ਰਾਸ਼ੀ, ਥਾਣਾ ਭੈਣੀ ਮੀਆੰ ਖਾਂ ਏਰੀਏ ਚ ਵਧ ਰਿਹਾ ਨਸ਼ਾ, ਦਿਨ ਦਿਹਾੜੇ ਲੱਖਾਂ ਦੀਆਂ ਚੋਰੀਆਂ ਅਤੇ ਸਮੁੱਚਾ ਕਰਜਾ ਮਾਫੀ ਆਦਿ ਦੀ ਮੰਗਾਂ ਸਾਮਿਲ ਸਨ।ਇਹ ਮਸਲੇ ਵਧਾਇਕ ਨੂੰ ਪੇਸ਼ ਹੋ ਕੇ ਦੱਸੇ ਜਾਣੇ ਸਨ। ਪ੍ਰੰਤੂ ਵਿਧਾਇਕ ਸੰਗਤ ਦੇ ਸਵਾਲਾਂ ਦੇ ਜਵਾਬਾਂ ਤੋਂ ਭੱਜਦਾ ਹੋਇਆ ਪਰੋਗਰਾਮ ਚ ਨਹੀਂ ਪਹੁੰਚਿਆ ਅਤੇ ਪ੍ਰੈਸ ਕਾਨਫਰੰਸ ਕਰਕੇ ਪਹੁੰਚੇ ਕਿਸਾਨਾਂ ਨੂੰ ਭੁੱਖੇ ਨੰਗੇ ਅਤੇ ਘਰੋਂ ਕੱਢੇ ਹੋਏ ਵਰਗੇ ਸਬਦਾਂ ਨਾਲ ਸਬੰਧਨ ਕੀਤਾ। ਜਿਸ ਕਾਰਨ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਨਾਲ ਹੀ ਕਿਸਾਨਾਂ ਨੇ ਇਹ ਵੀ ਅੈਲਾਨ ਕੀਤਾ ਕਿ ਜਿੰਨੀ ਦੇਰ ਫਤਿਹ ਬਾਜਵਾ ਬੋਲੀ ਗਈ ਗਲਤ ਭਾਸ਼ਾ ਲਈ ਮਾਫੀ ਨਹੀਂ ਮੰਗੇਗਾ ਉਨੀ ਦੇਰ ਹਰ ਜਗਾ ਪਹੁੰਚ ਕੇ ਕਿਸਾਨ ਵਿਰੋਧ ਕਤਨਗੇ।
ਇਸ ਮੌਕੇ ਗੁਰਪਰਤਾਪ ਸਿੰਘ ਦਲਜੀਤ ਸਿੰਘ ਸੁਖਜਿੰਦਰ ਸਿੰਘ ਗੋਹਤ ਅਜੀਤ ਸਿੰਘ ਗੋਹਤ ਸਤਨਾਮ ਸਿੰਘ ਮੀਲਮਾ ਸੁਖਜੀਤ ਜਗਤਪੁਰ ਪ੍ਰਮਜੀਤ ਜਗਤਪੁਰ ਲਵਲੀ ਪਸਵਾਲ ਪ੍ਰਮਜੀਤ ਪਸਵਾਲ ਸੁਖਵਿੰਦਰ ਗੁਨੋਪੁਰ ਦਿਲਬਾਗ ਸਿੰਘ ਨੌਸਹਿਰਾ ਬਿਕਰਮਜੀਤ ਚੰਦਰਭਾਨ ਮਨਜੀਤ ਮੀਲਮਾ ਧੰਨਾ ਖਾਰੀਆਂ ਬਲਬੀਰ ਗੁੰਝੀਆਂ,ਗੁਨੋਪੁਰ ਤੋਂ ਸਤਵੰਤ ਸਿੰਘ ਕੁਲਦੀਪ ਸਿੰਘ ਹਰਜਿੰਦਰ ਸਿੰਘ ਸੁਖਵਿੰਦਰ ਸਿੰਘ ਬਲਵਿੰਦਰ ਸਿੰਘ ਦਿਲਬਾਗ ਸਿੰਘ ਹਰਵਿੰਦਰ ਸਿੰਘ ਸੁਖਜਿੰਦਰ ਸਿੰਘ ਸਤਨਾਮ ਸਿੰਘ ਮਨਜੀਤ ਸਿੰਘ ਲਵਲੀ ਪਸਵਾਲ ਪ੍ਰਮਜੀਤ ਪਸਵਾਲ ਬਿੱਟੂ ਪਸਵਾਲ ਆਦਿ ਵੀ ਹਾਜਰ ਸਨ।