ਪ੍ਰਤਾਪ ਸਿੰਘ ਬਾਜਵਾ ਕੀ ਸ਼ੈਅ ਹੈ ਕਿੱਡਾ ਵੱਡਾ ਲੀਡਰ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਹਾਲੇ ਬਾਜਵਾ ਵੱਲੋਂ ਸਿਰਫ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਪਰ ਵਿਰੋਧੀਆਂ ਦੇ ਨਾਲ-ਨਾਲ ਖੁਦ ਕਾਂਗਰਸ ਵਰਕਰਾਂ ਵਿਚ ਵੀ ਹਫੜਾ-ਦਫੜੀ ਪੈ ਗਈ ਹੈ।
ਬਾਜਵਾ ਕਿਸ ਹਲਕੇ ਤੋਂ ਚੋਣਾਂ ਲੜਦੇ ਹਨ ਇਹ ਹਾਲੇ ਤੈਅ ਨਹੀਂ ਹੋਇਆ ਹੈ। ਪਰ ਹਲਕੇ ਦੀਆਂ ਕੁਝ ਸੀਟਾਂ ਤੋਂ ਚੋਣਾਂ ਲੜਦੇ ਉਮੀਦਵਾਰਾਂ ਨੂੰ ਆਪਣੀ ਆਪਣੀ ਪੈ ਗਈ ਹੈ। ਕਿਉਂਕਿ ਦੋ ਹਲਕੇ ਸ੍ਰੀ ਹਰਗੋਬਿੰਦਪੁਰ ਅਤੇ ਦੀਨਾਨਗਰ ਆਰਕਸ਼ਿਤ ਹਨ ਸੋ ਇਹਨਾਂ ਹਲਕਿਆਂ ਤੋਂ ਬਾਜਵਾ ਚੁਣਾਵ ਨਹੀ ਲੜ ਸਕਦੇ। ਰਹਿ ਗਈਆਂ ਪੰਜ ਸੀਟਾਂ ਬਟਾਲਾ, ਗੁਰਦਾਸਪੁਰ ,ਫਤਿਹਗੜ ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਕਾਦੀਆਂ।
ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਿਉਂਕਿ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡੇਰਾ ਬਾਬਾ ਨਾਨਕ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਨ ਸੋ ਇਹਨਾਂ ਦਿਆਂ ਟਿਕਟਾਂ ਕੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਸੇਸ਼ ਰਹਿ ਗਏ ਗੁਰਦਾਸਪੁਰ ਕਾਦੀਆਂ ਅਤੇ ਬਟਾਲਾ।
ਕਾਦੀਆਂ ਤੋਂ ਫਤਿਹਜੰਗ ਸਿੰਘ ਬਾਜਵਾ ਜੋ ਕਿ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ ਵਿਧਾਇਕ ਨੇ। ਫਤਿਹ ਬਾਜਵਾ ਦਿਆ ਕੈਪਟਨ ਨਾਲ ਬੇਹਦ ਨਜ਼ਦੀਕੀਆਂ ਹਨ। ਪਰ ਜੇ ਕਾਂਗਰਸ ਪਰਿਵਾਰ ਦੇ ਵਿਚੋਂ ਇਕ ਟਿਕਟ ਵਾਲੇ ਫਲ ਸਫ਼ੇ ਉੱਤੇ ਚਲਦੀ ਹੈ ਫਤਹਿ ਜੰਗ ਸਿੰਘ ਬਾਜਵਾ ਆਪਣੇ ਭਰਾ ਲਈ ਆਰਾਮ ਨਾਲ ਸੀਟ ਛੱਡ ਸਕਦੇ ਹਨ। ਪਰ ਅਗਰ ਇਕ ਪਰਿਵਾਰ ਇਕ ਟਿਕਟ ਨਾ ਹੋਈ ਤਾਂ ਫਤਿਹਜੰਗ ਜਰੂਰ ਮੈਦਾਨ ਵਿੱਚ ਡਟਣਗੇ।
ਗੁਰਦਾਸਪੁਰ ਤੋ ਬਰਿੰਦਰਮੀਤ ਸਿੰਘ ਪਾਹੜਾ ਵਿਧਾਇਕ ਹਨ। ਜੋ ਕਿ ਪਹਿਲੀ ਵਾਰ ਚੋਣਾਂ ਜਿੱਤੇ ਹਨ। ਪਹਾੜਾ ਬੇਸ਼ੱਕ ਪਹਿਲੀ ਵਾਰ ਦਿੱਤੇ ਹੋਣ, ਪਰ ਉਹਨਾਂ ਦੀ ਜਿੱਤ ਦੀ ਲੀਡ 28,956 ਸੀ। ਜੋਂ ਘੱਟ ਨਹੀਂ, mp ਦੇ ਇਲੈਕਸ਼ਨਾਂ ਦੇ ਵਿਚ ਉਹਨਾਂ ਦੀ ਕਾਰਗੁਜ਼ਾਰੀ ਉਮੀਦਵਾਰ ਅਨੁਸਾਰ ਸ਼ਾਨਦਾਰ ਹੀ ਰਹੀ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ 29 ਦਿਆਂ 29 ਸੀਟਾਂ ਕਾਂਗਰਸ ਦੀ ਝੋਲੀ ਪਾਉਣਾ ਕੋਈ ਛੋਟੀ ਗੱਲ ਨਹੀਂ। ਸੋ ਕੁੱਲ ਮਿਲਾ ਕੇ ਇਹ ਕਿਹਾ ਜਾਵੇ ਕੀ ਪਹਾੜਾਂ ਦੀ ਟਿਕਟ ਨਹੀਂ ਕੀਤੀ ਜਾ ਸਕਦੀ ਇਸ ਵਿੱਚ ਕੋਈ ਦੋ ਰਾਏ ਨਹੀਂ। ਕਾਂਗਰਸ ਪ੍ਰਧਾਨ ਸਿੱਧੂ ਦੇ ਨਾਲ ਪਹਾੜਾਂ ਦੀਆਂ ਨਜ਼ਦੀਕੀਆਂ ਉਹਨਾਂ ਦੇ ਹੱਕ ਵਿੱਚ ਹੈ।
ਰਹੀ ਗਲ ਬਟਾਲਾ ਦੀ ਤੇ ਅਗਰ ਕਾਂਗਰਸ ਇਕ ਪਰਿਵਾਰ ਵਿੱਚੋਂ ਇੱਕ ਟਿਕਟ ਦੀ ਗੱਲ ਨਹੀਂ ਕਰਦਾ ਤਾਂ ਪ੍ਰਤਾਪ ਸਿੰਘ ਬਾਜਵਾ ਜਾਂ ਫ਼ਤਿਹ ਜੰਗ ਸਿੰਘ ਬਾਜਵਾ ਬਟਾਲਾ ਹਲਕੇ ਤੋਂ ਉਮੀਦਵਾਰ ਦੇ ਤੌਰ ਤੇ ਉੱਤਰ ਸਕਦੇ ਹਨ। ਜਿਸ ਦੇ ਕਾਫੀ ਜ਼ਿਆਦਾ ਕਿਆਸ ਲਗਾਏ ਜਾ ਰਹੇ ਹਨ ਕਿਉਂਕਿ ਬਟਾਲਾ ਵਿੱਚ ਪੀਪੀਪੀ ਮੋਡ ਉਪਰ ਬਣਣ ਵਾਲੇ ਮੈਡੀਕਲ ਕਾਲਜ ਸੰਬੰਧੀ ਦਿਲਚਸਪੀ ਦਿਖਾਉਣਾ, ਬਟਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਦਲਣਾ, ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲਣਾ ਇਹ ਸਾਫ ਸੰਕੇਤ ਹੈ ਕਿ ਪ੍ਰਤਾਪ ਸਿੰਘ ਬਾਜਵਾ ਬਟਾਲਾ ਹਲਕੇ ਤੋਂ ਚੋਣ ਲੜ ਸਕਦੇ ਹਨ। ਪਰ ਕਿਉਂਕਿ ਅਸ਼ਵਨੀ ਸੇਖੜੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੋ ਹੋ ਸਕਦਾ ਹੈ ਕਿ ਰਾਜ ਸਭਾ ਸੰਸਦ ਦੀ ਗੱਦੀ ਆਲਾ ਕਮਾਨ ਨੂੰ ਕਹਿ ਕੇ ਹਵਾਲੇ ਕਰ ਦਿੱਤੀ ਜਾਵੇ। ਵੈਸੇ ਬਟਾਲਾ ਹਲਕੇ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਵੀ ਅੱਖ ਰਹੀ ਹੈ। ਪਰ ਕੈਪਟਨ ਦੇ ਨਾਲ ਸਿੱਧੀ ਟੱਕਰ ਨੇ ਹਾਲੇ ਤੱਕ ਬਾਜਵਾ ਦੇ ਸਾਰੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈ।
ਕਿਉਂਕਿ ਇਸ ਵਾਰ ਕਾਂਗਰਸ ਕਿਸੇ ਲੰਗੜੇ ਘੋੜੇ ਤੇ ਦਾਅ ਨਹੀਂ ਖੇਡੇਗੀ ਅਤੇ ਨਾ ਹੀ ਹਿੰਦੂ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤਾ ਜਾਵੇਗਾ। ਇਹ ਜਰੂਰ ਹੋ ਸਕਦਾ ਹੈ ਕੀ ਕੋਈ ਹਿੰਦੂ ਭਾਈਚਾਰੇ ਦੇ ਨਾਮ ਤੇ ਟਿਕਟ ਲੈਣ ਜਾਵੇ। ਅੰਤ ਵਿੱਚ ਇਸ ਗੱਲ ਤੇ ਵੀ ਕੋਈ ਦੋ ਰਾਏ ਨਹੀਂ ਕਿ ਹਾਈ ਕਮਾਂਡ ਤੋਂ ਧਾਪੜਾ ਪ੍ਰਾਪਤ ਪ੍ਰਤਾਪ ਸਿੰਘ ਬਾਜਵਾ ਉਕਤ ਤਿੰਨਾਂ ਵਿੱਚੋਂ ਕਿਸੇ ਵੀ ਸੀਟ ਤੋਂ ਚੋਣ ਲੜ ਸਕਦੇ ਹਨ।
ਨੋਟ- ਇਹ ਹਾਲੇ ਤੱਕ ਸਭ ਕਿਆਸ ਹੀ ਹਨ ਜੋ ਸਿਰਫ ਅੱਜ ਤੱਕ ਦੇ ਹਿਸਾਬ ਨਾਲ ਹਨ। ਕੱਲ ਨੂੰ ਕੀ ਹੋ ਜਾਂਦਾ ਰਾਜਨੀਤੀ ਵਿੱਚ ਕਿਹਾ ਨਹੀਂ ਜਾ ਸਕਦਾ।
ਮੰਨਨ ਸੈਣੀ