9 ਸਤੰਬਰ ਗੋਲਡਨ ਕਾਲਜ ਗੁਰਦਾਸਪਰ , 14 ਸਤੰਬਰ ਨੂੰ ਐਸ.ਐਸ.ਐਮ. ਕਾਲਜ ਦੀਨਾਨਗਰ ਅਤੇ 16-17 ਸਤੰਬਰ ਨੂੰ ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਰੋਜ਼ਗਾਰ ਮੇਲਾ ਲੱਗੇਗਾ
ਗੁਰਦਾਸਪੁਰ, 26 ਅਗਸਤ ( ਮੰਨਨ ਸੈਣੀ )। ਪੰਜਾਬ ਸਰਕਾਰ ਵੱਲੋਂ ਘਰ-ਘਰ ਮਿਸ਼ਨ ਤਹਿਤ ਸਤੰਬਰ ਮਹੀਨੇ ਦੌਰਾਨ 09 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਪੰਜਾਬ ਭਰ ਦੇ ਹਰ ਜ਼ਿਲ੍ਹੇ ਵਿੱਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆ ਵਿੱਚ ਪੰਜਾਬ ਭਰ ਵਿੱਚ 2.50 ਲੱਖ ਦੇ ਕਰੀਬ ਨੌਕਰੀਆਂ ਮੁਹੱਈਆ ਕਰਵਾਈਆ ਜਾਣੀਆਂ ਹਨ । ਗੁਰਦਾਸਪੁਰ ਜ਼ਿਲ੍ਹੇ ਵਿੱਚ 03 ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸ ਦੇ ਸਬੰਧ ਵਿੱਚ ਅੱਜ ਪਲੇਸਮੈਂਟ ਅਫ਼ਸਰ ਰਾਜ ਸਿੰਘ ਵਲੋਂ ਮੁਨਿਸਪਲ ਕਾਰਪੋਰੇਸ਼ਨ ਬਟਾਲਾ ਵਿਖੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਸਤੰਬਰ ਵਿੱਚ ਹੋਣ ਜਾ ਰਹੇ ਮੇਲਿਆ ਵਿੱਚ ਮੋਬਲਾਈਜ ਕਰਨ ਲਈ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੇ ਵਿੱਚ ਮੇਅਰ ਸੁਖਦੇਵ ਸਿੰਘ ਤੇਜਾ , ਤਹਿਸੀਲਦਾਰ ਜਸਕੀਰਤ ਸਿੰਘ , ਐਮ.ਸੀ. ਵਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਮੁੱਖ ਸਿੰਘ, ਚੰਦਰਕਾਂਤਾ ਅਤੇ ਸਾਰੇ ਐਮ.ਸੀ. ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ।
ਪਲੇਸਮੈਂਟ ਅਫ਼ਸਰ ਰਾਜ ਸਿੰਘ ਵਲੋਂ ਦੱਸਿਆ ਕਿ 09 ਸਤੰਬਰ ਨੂੰ ਗੋਲਡਨ ਕਾਲਜ ਗੁਰਦਾਸਪੁਰ , 14 ਸਤੰਬਰ ਨੂੰ ਐਸ.ਐਸ.ਐਮ. ਕਾਲਜ , ਦੀਨਾਨਗਰ ਅਤੇ 16-17 ਸਤੰਬਰ ਨੂੰ ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ । ਇਲ੍ਹਾਂ ਰੋਜ਼ਗਾਰ ਮੇਲਿਆ ਦੇ ਵਿੱਚ ਕੁੱਲ 52 ਕੰਪਨੀਆਂ ਸ਼ਾਮਲ ਹੋ ਰਹੀਆਂ ਹਨ ਅਤੇ ਇਹਨਾਂ ਕੰਪਨੀਆਂ ਵਲੋਂ 8000 ਤੋਂ ਲੈ ਕੇ 20000 ਰੁਪਏ ਤੱਕ ਦੀਆਂ 10000 ਨੌਕਰੀਆਂ ਦਿੱਤੀਆਂ ਜਾਣੀਆਂ ਹਨ ਅਤੇ 39 ਤਰ੍ਹਾਂ ਦੀਆਂ ਨੋਕਰੀਆਂ ਮੁਹੱਈਆ ਕਰਵਾਈਆ ਜਾਣਗੀਆਂ ।
ਇਨ੍ਹਾਂ ਮੇਲਿਆਂ ਵਿੱਚ 08 ਪਾਸ ਤੋਂ ਲੈ ਕੇ ਪੋਸਟ ਗਰੇਜੁਏਸ਼ਨ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ ।