ਗੁਰਦਾਸਪੁਰ, 25 ਅਗਸਤ ( ਮੰਨਨ ਸੈਣੀ)। ਅੱਜ ਬਾਰ ਐਸ਼ੋਸੀਏੇਸ਼ਨ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਰਾਕੇਸ਼ ਸ਼ਰਮਾ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਜਤਿੰਦਰ ਗਿੱਲ ਜਨਰਲ ਸਕੱਤਰ ਆਦਿ ਨਾਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਅਸ਼ਵਨੀ ਸੇਖੜੀ ਵਲੋਂ ਵਿਸ਼ੇਸ ਮੀਟਿੰਗ ਕੀਤੀ।
ਮੀਟਿੰਗ ਵਿਚ ਬਾਰ ਐਸ਼ੋਸੀਏਸਨ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਸ੍ਰੀ ਹੈਪੀ ਸਿੰਘ ਨੇ ਨਸ਼ੇ ਦੇ ਗੰਭੀਰ ਮੁੱਦੇ ’ਤੇ ਆਪਣੇ ਵਿਚਾਰ ਰੱਖੇ ਅਤੇ ਇਸ ਨੂੰ ‘ਚਿੱਟਾ ਅੱਤਵਾਦ’ ਕਿਹਾ। ਇਸ ਮੌਕੇ ਚੰਅਰਮੈਨ ਸੇਖੜੀ ਨੇ ਕਿਹਾ ਕਿ ਨਸ਼ੇ ਦਾ ਮੁੱਦਾ ਵਾਕਿਆ ਹੀ ਬਹੁਤ ਗੰਭੀਰ ਮੁੱਦਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ। ਉਨਾਂ ਕਿਹਾ ਕਿ ਨਸ਼ਿਆਂ ਦੇ ਖਾਤਮ ਲਈ ਉਨਾਂ ਵਲੋਂ ਪਹਿਲਾਂ ਵੀ ਟਰੈਕਟਰ ਜਾਗਰੂਕਤਾ ਰੈਲੀ ਕੱਢੀ ਗਈ ਸੀ ਅਤੇ ਹੁਣ ਵੀ ਉਹ ਜਲਦੀ ਗੁਰਦਾਸਪੁਰ ਅਤੇ ਬਟਾਲਾ ਦੀਆਂ ਬਾਰ ਐਸ਼ੋਸੀਏਸ਼ਨਾਂ ਦੀ ਅਗਵਾਈ ਵਿਚ ਨਸ਼ਿਆਂ ਦੇ ਖਾਤਮੇ ਲਈ ਜਾਗਰੂਕਤਾ ਮੁਹਿੰਮ ਜਲਦ ਸ਼ੁਰੂ ਕਰਨਗੇ।
ਚੇਅਰਮੈਨ ਸੇਖੜੀ ਨੇ ਬਾਰ ਐਸ਼ੋਸੀਏਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਪਹਿਲਾ ਵੀ ‘ਲਾਲ ਅੱਤਵਾਦ’ ਕਾਂਗਰਸ ਪਾਰਟੀ ਨੇ ਖ਼ਤਮ ਕੀਤਾ ਸੀ ਅਤੇ ਹੁਣ ਵੀ ਇਹ ‘ਚਿੱਟਾ ਅੱਤਵਾਦ’ ਕਾਂਗਰਸ ਪਾਰਟੀ ਹੀ ਖ਼ਤਮ ਕਰੇਗੀ।